Toll Plaza Free/ ਕੁਲਦੀਪ ਸਿੰਘ: ਜ਼ੀਰਕਪੁਰ-ਬਨੂੜ ਹਾਈਵੇ 'ਤੇ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਰਾਹਤ ਦੀ ਖ਼ਬਰ ਹੈ। ਟੋਲ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਇੱਥੇ ਲੰਬੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਅਜ਼ੀਜ਼ਪੁਰ ਟੋਲ ਪਲਾਜ਼ਾ ਦੇ ਸਾਫਟਵੇਅਰ ਸਿਸਟਮ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਸਾਫਟਵੇਅਰ ਸਿਸਟਮ ਅੱਪਡੇਟ ਹੋਣ ਦੇ ਨਾਲ ਹੀ 12 ਬੂਥ ਕਾਰਜਸ਼ੀਲ ਹੋ ਜਾਣਗੇ। ਜਿਸ ਕਾਰਨ ਲੋਕਾਂ ਨੂੰ ਅਜ਼ੀਜ਼ਪੁਰ ਟੋਲ ਪਲਾਜ਼ਾ 'ਤੇ ਲੱਗੇ ਜਾਮ ਤੋਂ ਰਾਹਤ ਮਿਲੇਗੀ।
ਦਰਅਸਲ, ਅਜ਼ੀਜ਼ਪੁਰ ਟੋਲ ਪਲਾਜ਼ਾ 'ਤੇ 12 ਬੂਥ ਬਣਾਏ ਗਏ ਹਨ। ਚਾਰ ਬੂਥ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸਨ। ਅਤੇ ਵੀ.ਆਈ.ਪੀ ਵਾਹਨਾਂ ਲਈ ਇੱਕ ਲਾਈਨ ਰੱਖੀ ਗਈ ਸੀ। ਟ੍ਰੈਫਿਕ ਆਮ ਤੌਰ 'ਤੇ ਅੱਠ ਬੂਥਾਂ ਤੋਂ ਹੀ ਲੰਘਦਾ ਹੈ। ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਹੋਰ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ; ਲੋਕਾਂ ਨੂੰ ਮਿਲੀ ਵੱਡੀ ਰਾਹਤ
ਗੌਰਤਲਬ ਹੈ ਕਿ ਨੈਸ਼ਨਲ ਹਾਈਵੇਅ 'ਤੇ ਚੱਲਣ ਵਾਲੇ ਭਾਰੀ ਵਾਹਨਾਂ ਨੂੰ 1 ਅਪ੍ਰੈਲ ਤੋਂ ਟੋਲ ਦੇ ਰੂਪ 'ਚ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਜਿਵੇਂ ਹੀ 1 ਅਪ੍ਰੈਲ ਆਵੇਗਾ, ਨਵੀਆਂ ਦਰਾਂ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਵੱਧ ਦਰਾਂ 'ਤੇ ਟੋਲ 'ਚ ਪੈਸੇ ਵਸੂਲਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਰੀ ਵਾਹਨਾਂ ਦੇ ਡੰਪਰ, ਬੱਸ, ਟਰੱਕ ਆਦਿ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਵੱਡੇ ਵਾਹਨਾਂ ਨੂੰ 10 ਰੁਪਏ ਜ਼ਿਆਦਾ ਦੇਣੇ ਪੈਣਗੇ।
ਇਹ ਵੀ ਪੜ੍ਹੋ: Patiala Birthday Cake News: ਕੇਕ ਕੇਕ ਖਾਣ ਤੋਂ ਬਾਅਦ ਬੇਟੀ ਦੀ ਮੌਤ, ਪਿਤਾ ਨੇ ਇਨਸਾਫ ਲਈ ਲਗਾਈ ਗੁਹਾਰ
ਬੀਤੇ ਦਿਨੀ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਦੋ ਹੋਰ ਪਲਾਜ਼ੇ ਬੰਦ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ। ਲੁਧਿਆਣਾ ਤੋਂ ਬਰਨਾਲਾ ਜਾਂਦੇ ਸਮੇਂ ਦੋ ਟੋਲ ਪਲਾਜ਼ੇ ਪੈਂਦੇ ਹਨ। ਇੱਕ ਟੋਲ ਪਲਾਜ਼ਾ ਮੁੱਲਾਂਪੁਰ ਦੇ ਨਜ਼ਦੀਕੀ ਪਿੰਡ ਰਕਬਾ ਤੇ ਦੂਜਾ ਟੋਲ ਪਲਾਜ਼ਾ ਪਿੰਡ ਮਹਿਲ ਕਲਾਂ ਵਿੱਚ ਪੈਂਦੇ ਹਨ।