Home >>Punjab

Zirakpur News: ਜ਼ੀਰਕਪੁਰ ਨਗਰ ਕੌਂਸਲ ਦੀ ਵੱਡੀ ਕਾਰਵਾਈ- 6 ਬਿਲਡਿੰਗਾਂ ਕੀਤੀਆਂ ਸੀਲ

Zirakpur News: ਜ਼ੀਰਕਪੁਰ ਨਗਰ ਕੌਂਸਲ ਦੀ ਵੱਡੀ ਕਾਰਵਾਈ ਕੀਤੀ ਹੈ। ਨਿਯਮਾਂ ਨੂੰ ਤਾਕ ਤੇ ਰੱਖ ਕੇ ਬਣਾਈ ਜਾ ਰਹੀਆਂ 6 ਬਿਲਡਿੰਗਾਂ ਸੀਲ ਕੀਤੀਆਂ ਹਨ।  

Advertisement
Zirakpur News: ਜ਼ੀਰਕਪੁਰ ਨਗਰ ਕੌਂਸਲ ਦੀ ਵੱਡੀ ਕਾਰਵਾਈ- 6 ਬਿਲਡਿੰਗਾਂ ਕੀਤੀਆਂ ਸੀਲ
Riya Bawa|Updated: Dec 20, 2024, 01:17 PM IST
Share

Zirakpur News/ ਕੁਲਦੀਪ ਸਿੰਘ: ਜ਼ੀਰਕਪੁਰ ਨਗਰ ਕੌਂਸਲ ਦੀ ਨਜਾਇਜ਼ ਉਹ ਸਾਰੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ। ਨਿਯਮਾਂ ਨੂੰ ਤਾਕ ਤੇ ਰੱਖ ਕੇ ਬਣਾਈਆਂ ਜਾ ਰਹੀਆਂ ਛੇ ਬਿਲਡਿੰਗਾਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਜਦੋਂ ਤੱਕ ਬਿਲਡਿੰਗਾਂ ਨੂੰ ਕਾਨੂੰਨ ਦੇ ਮੁਤਾਬਿਕ ਰੈਗੂਲੇਟ ਨਹੀਂ ਕਰਵਾਇਆ ਜਾਂਦਾ। ਬਿਲਡਿੰਗਾਂ ਦੇ ਵਿੱਚ ਕੰਮ ਨੂੰ ਬੰਦ ਰੱਖੇ ਜਾਣ ਦੇ ਆਦੇਸ਼ ਵਾਲੇ ਨੋਟਿਸ ਬਿਲਡਿੰਗ ਦੀਆਂ ਕੰਧਾਂ ਤੇ ਚਿਪਕਾ ਦਿੱਤੇ ਗਏ ਨੇ।

ਗੌਰਤਲਬ ਹੈ ਕਿ ਜ਼ੀਰਕਪੁਰ ਖੇਤਰ ਦੇ ਅਧੀਨ ਵੀਆਈਪੀ ਰੋਡ, ਬਲਟਾਨਾ, ਢਕੋਲੀ ਲੋਹਗੜ੍ਹ ਅਤੇ ਪੀਰ ਮੁਛਲਾ ਚ ਨਜਾਇਜ਼ ਉਸਾਰੀਆਂ ਸਬੰਧੀ ਲਗਾਤਾਰ ਸ਼ਿਕਾਇਤਾਂ ਨਗਰ ਕੌਂਸਲ ਨੂੰ ਮਿਲ ਰਹੀਆਂ ਸਨ। ਅਸਲ ਦੇ ਵਿੱਚ ਕੁਝ ਬਿਲਡਰ ਨਗਰ ਕੌਂਸਲ ਤੋਂ ਰਹਿਸ਼ੀ ਨਕਸ਼ੇ ਦੀ ਆੜ ਵਿੱਚ ਪੀਜੀ ਜਾਂ ਫਿਰ ਹੋਟਲ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੰਦੇ ਨੇ। ਨਗਰ ਕੌਂਸਲ ਦੀ ਟੀਮ ਵੱਲੋਂ ਨਜਾਇਜ਼ ਉਸਾਰਿਆ ਤੇ ਖਿਲਾਫ ਕਾਰਵਾਈ ਕਰਦੇ ਹੋਏ ਛੇ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Gurdaspur News: ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਕੋਲੋਂ ਲਾਂਰੈਂਸ ਬਿਸ਼ਨੋਈ ਦੇ ਨਾਂ 'ਤੇ ਮੰਗੀ 75 ਲੱਖ ਰੁਪਏ ਫਿਰੌਤੀ, ਹੁਣ ਕਾਬੂ
 

ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਹੈ ਕਿ ਅਜਿਹੀਆਂ ਨਜਾਇਜ਼ ਉਸਾਰੀਆਂ ਤੇ ਲੱਗੇ ਬਿਜਲੀ ਦੇ ਮੀਟਰਾਂ ਦੀ ਸਪਲਾਈ ਨੂੰ ਕੱਟ ਦਿੱਤਾ ਜਾਵੇ।

Read More
{}{}