Home >>Punjab

Zirakpur News: ਮੰਡੀ ਚੋਂ ਝੋਨੇ ਦੀ ਫ਼ਸਲ ਨਾ ਚੁੱਕਣ 'ਤੇ ਕਿਸਾਨਾਂ ਨੇ ਚੰਡੀਗੜ੍ਹ-ਅੰਬਾਲਾ ਹਾਈਵੇ ਕੀਤਾ ਜਾਮ

Zirakpur News: ਕਿਸਾਨਾਂ ਨੇ ਕਿਹਾ ਕਿ ਜ਼ੀਰਕਪੁਰ ਅਤੇ ਨੇੜਲੇ ਕਿਸਾਨਾਂ ਲਈ ਮੰਡੀ ਬੋਰਡ ਵੱਲੋਂ ਏਅਰੋ ਸਿਟੀ ਪੀ.ਆਰ. 7 ਰੋਡ ’ਤੇ ਆਰਜ਼ੀ ਮੰਡੀ ਬਣਾਈ ਹੋਈ ਹੈ। ਉਹ 25 ਸਤੰਬਰ ਤੋਂ ਮੰਡੀਆਂ ਵਿੱਚ ਫਸਲ ਲੈ ਕੇ ਖੱਜਲ੍ਹ ਹੋ ਰਹੇ ਹਨ। 

Advertisement
Zirakpur News: ਮੰਡੀ ਚੋਂ ਝੋਨੇ ਦੀ ਫ਼ਸਲ ਨਾ ਚੁੱਕਣ 'ਤੇ ਕਿਸਾਨਾਂ ਨੇ ਚੰਡੀਗੜ੍ਹ-ਅੰਬਾਲਾ ਹਾਈਵੇ ਕੀਤਾ ਜਾਮ
Manpreet Singh|Updated: Oct 08, 2024, 07:05 PM IST
Share

Zirakpur News: ਜ਼ੀਰਕਪੁਰ ਵਿੱਚ ਕਿਸਾਨਾਂ ਨੇ ਮੰਡੀਆਂ ਵਿੱਚ ਫਸਲ ਦੀ ਚੁਕਾਈ ਨਾ ਹੋਣ ਦੇ ਰੋਸ ਵਜੋਂ ਅੱਜ ਸ਼ਾਮ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਜਾਮ ਲਾ ਕੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਖ਼ਿਲਾਫ਼ ਜੰਮਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਨੇ ਦੋਸ਼ ਲਾਇਆ ਕਿ ਮੰਡੀ ਬੋਰਡ ਦੇ ਅਧਿਕਾਰੀ ਲੰਘੀ 25 ਤਰੀਕ ਤੋਂ ਲਾਅਰੇ ਲਾ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮੌਕੇ ’ਤੇ ਮੰਡੀ ਬੋਰਡ ਦੇ ਅਧਿਕਾਰੀ ਕਿਸਾਨਾਂ ਨੂੰ ਫਸਲ ਛੇਤੀ ਚੁੱਕਣ ਦਾ ਭਰੋਸਾ ਦੇ ਕੇ ਸ਼ਾਂਤ ਕਰ ਰਹੇ ਸੀ ਪਰ ਕਿਸਾਨ ਸੜਕ ਉੱਤੇ ਧਰਨਾ ਲਗਾਉਣ ਦੀ ਜਿੱਦ ਵਿੱਚ ਅੜੇ ਹੋਏ ਸੀ।

ਕਿਸਾਨਾਂ ਨੇ ਕਿਹਾ ਕਿ ਜ਼ੀਰਕਪੁਰ ਅਤੇ ਨੇੜਲੇ ਕਿਸਾਨਾਂ ਲਈ ਮੰਡੀ ਬੋਰਡ ਵੱਲੋਂ ਏਅਰੋ ਸਿਟੀ ਪੀ.ਆਰ. 7 ਰੋਡ ’ਤੇ ਆਰਜ਼ੀ ਮੰਡੀ ਬਣਾਈ ਹੋਈ ਹੈ। ਉਹ 25 ਸਤੰਬਰ ਤੋਂ ਮੰਡੀਆਂ ਵਿੱਚ ਫਸਲ ਲੈ ਕੇ ਖੱਜਲ੍ਹ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆੜ੍ਹਤੀ ਹੜ੍ਹਤਾਲ ’ਤੇ ਚਲ ਰਹੇ ਹਨ। ਪਰ ਲੰਘੇ ਦਿਨੀਂ ਹੜ੍ਹਤਾਲ ਖੁੱਲ੍ਹਣ ਦੇ ਬਾਵਜੂਦ ਉਨ੍ਹਾਂ ਦੀ ਫਸਲ ਦੀ ਚੁਕਾਈ ਸ਼ੁਰੂ ਨਹੀਂ ਹੋਈ। ਰੋਜ਼ਾਨਾਂ ਉਹ ਅਧਿਕਾਰੀਆਂ ਨੂੰ ਫੋਨ ਕਰਦੇ ਹਨ ਪਰ ਉਹ ਛੇਤੀ ਚੁੱਕਣ ਦਾ ਲਾਅਰਾ ਲਾ ਕੇ ਡੰਗ ਟਪਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੰਘੇ ਦੋ ਦਿਨਾਂ ਤੋਂ ਮੌਸਮ ਖ਼ਰਾਬ ਚਲ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਸਾਹ ਸੁੱਕੇ ਰਹਿੰਦੇ ਹਨ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਅੱਜ ਜਾਮ ਲਾ ਕੇ ਪ੍ਰਸ਼ਾਸ਼ਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ।

ਇਹ ਵੀ ਪੜ੍ਹੋ: Mansa News: ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਫੰਡਾਂ ਵਿੱਚ ਗਬਨ ਕਰਨ ਵਿਰੁੱਧ ਕੇਸ ਦਰਜ

Read More
{}{}