Home >>Punjab

Zirakpur News: ਨਗਲਾ ਦੀ ਅਸਥਾਈ ਅਨਾਜ ਮੰਡੀ 'ਚ ਨਾਪਤੋਲ ਵਿਭਾਗ ਦੀ ਵੱਡੀ ਕਾਰਵਾਈ, 6 ਕੰਡੇ ਕੀਤੇ ਗਏ ਸੀਲ

Zirakpur News: ਮਾਰਕੀਟ ਕਮੇਟੀ ਡੇਰਾਬਸੀ ਦੇ ਅਧੀਨ ਲੱਗਣ ਵਾਲੀ ਨਗਲਾ ਪਿੰਡ ਦੀ ਅਸਥਾਈ ਅਨਾਜ ਮੰਡੀ 'ਚ ਚੱਲ ਰਹੇ ਘਪਲੇ ਨੂੰ ਲੈ ਕੇ ਕਿਸਾਨ ਵੱਲੋਂ ਡੀਸੀ ਮੋਹਾਲੀ ਸਮੇਤ ਨਾਪ ਤੋਲ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਸੀ।

Advertisement
Zirakpur News: ਨਗਲਾ ਦੀ ਅਸਥਾਈ ਅਨਾਜ ਮੰਡੀ 'ਚ ਨਾਪਤੋਲ ਵਿਭਾਗ ਦੀ ਵੱਡੀ ਕਾਰਵਾਈ, 6 ਕੰਡੇ ਕੀਤੇ ਗਏ ਸੀਲ
Manpreet Singh|Updated: Oct 30, 2024, 01:05 PM IST
Share

Zirakpur News(ਕੁਲਦੀਪ ਸਿੰਘ): ਜ਼ੀਰਕਪੁਰ 'ਚ ਪੀਆਰ 7 ਰੋਡ ਉੱਤੇ ਲੱਗਣ ਵਾਲੀ ਨਗਲਾ ਦੀ ਅਸਥਾਈ ਅਨਾਜ ਮੰਡੀ 'ਚ ਨਾਪ ਤੋਲ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੇ ਅਧਿਕਾਰੀਆਂ ਵੱਲੋਂ ਅਨਾਜ ਮੰਡੀ 'ਚ ਝੋਨੇ ਦੀ ਫਸਲ ਦੇ ਨਾਪਤੋਲ 'ਚ ਹੇਰਾ ਫੇਰੀ ਕਰਨ ਵਾਲੇ 6 ਆੜ੍ਹਤੀਆਂ ਦੇ ਨਾਪ ਤੋਲ ਕੰਡਿਆਂ ਨੂੰ ਸੀਲ ਕੀਤਾ ਗਿਆ ਹੈ।

ਮਾਰਕੀਟ ਕਮੇਟੀ ਡੇਰਾਬਸੀ ਦੇ ਅਧੀਨ ਲੱਗਣ ਵਾਲੀ ਨਗਲਾ ਪਿੰਡ ਦੀ ਅਸਥਾਈ ਅਨਾਜ ਮੰਡੀ 'ਚ ਚੱਲ ਰਹੇ ਘਪਲੇ ਨੂੰ ਲੈ ਕੇ ਕਿਸਾਨ ਵੱਲੋਂ ਡੀਸੀ ਮੋਹਾਲੀ ਸਮੇਤ ਨਾਪ ਤੋਲ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਕਿਸਾਨ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਉੱਤੇ ਕਾਰਵਾਈ ਕਰਦਿਆਂ ਨਾਪ ਤੋਲ ਵਿਭਾਗ ਵੱਲੋਂ ਨਗਲਾ ਦੀ ਅਸਥਾਈ ਅਨਾਜ ਮੰਡੀ 'ਚ ਛਾਪੇਮਾਰੀ ਕੀਤੀ ਗਈ। ਵਿਭਾਗੀ ਅਧਿਕਾਰੀਆਂ ਨੇ ਜਾਂਚ ਦੌਰਾਨ ਪਾਇਆ ਕਿ 6 ਨਾਪਤੋਲ ਕੰਡਿਆਂ ਵਿੱਚ ਵੱਟਿਆਂ ਦੇ ਤੋਲ 'ਚ ਫਰਕ ਪਾਇਆ ਗਿਆ। ਇਨ੍ਹਾਂ ਵੱਟਿਆਂ ਨੂੰ ਵਿਭਾਗ ਤੋਂ ਪਾਸ ਨਹੀਂ ਕਰਵਾਇਆ ਗਿਆ ਸੀ। ਕਰੀਬ ਦੋ ਤੋਂ ਤਿੰਨ ਕਿਲੋ ਵਜਨ ਦੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਸੀ। ਜਿਸ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਆਰਥਿਕ ਨੁਕਸਾਨ ਭੁਗਤਣਾ ਪੈ ਰਿਹਾ ਸੀ।

ਇਹ ਵੀ ਪੜ੍ਹੋ: Ludhiana News: ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਦੋ ਧਿਰਾਂ ਵਿਚਾਲੇ ਚੱਲੇ ਇੱਟਾਂ ਰੋੜੇ 

ਕਿਸਾਨਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਮੰਡੀ ਵਿੱਚ ਬਾਰਦਾਨੇ ਦੀ ਕਮੀ ਦੇ ਕਾਰਨ ਉਹ ਪਿਛਲੇ 20 ਦਿਨ ਤੋਂ ਫਸਲ ਵਿਕਣ ਦਾ ਇੰਤਜ਼ਾਰ ਕਰ ਰਹੇ ਹਨ। ਦੂਜੇ ਪਾਸੇ ਆੜ੍ਹਤੀਆਂ ਵੱਲੋਂ ਝੋਨੇ ਦੀ ਫਸਲ ਦੇ ਨਾਪਤੋਲ 'ਚ ਹੇਰਾ ਕਰਕੇ ਕਿਸਾਨਾਂ ਅਤੇ ਸਰਕਾਰ ਦੋਵਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ। ਇਨ੍ਹਾਂ ਖਿਲਾਫ ਸਖ਼ਤੀ ਕਰਵਾਈ ਹੋਣੀ ਚਾਹੀਦੀ ਸੀ ਜੋ ਹੁਣ ਵਿਭਾਗ ਵੱਲੋਂ ਕੀਤੀ ਗਈ ਹੈ। ਜਿਸ ਲਈ ਉਹ ਵਿਭਾਗ ਦਾ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ: Chandigarh News: ਜ਼ਿਲ੍ਹਾ ਅਦਾਲਤ ਵੱਲੋਂ ਬਿਕਰਮ ਮਜੀਠੀਆ ਨੂੰ ਸਖ਼ਤ ਹੁਕਮ ਜਾਰੀ, OSD ਰਾਜਬੀਰ ਘੁੰਮਣ ਖਿਲਾਫ਼ ਬਿਆਨਬਾਜ਼ੀ ’ਤੇ ਲਾਈ ਰੋਕ

 

Read More
{}{}