Home >>Punjab

Fake NIA News: ਜ਼ੀਰਕਪੁਰ ਪੁਲਿਸ ਨੇ ਐਨਆਈਏ ਦੀ ਫਰਜ਼ੀ ਟੀਮ ਦਾ ਕੀਤਾ ਪਰਦਾਫਾਸ਼

Fake NIA News:  ਜ਼ੀਰਕਪੁਰ ਪੁਲਿਸ ਨੇ ਜਾਅਲੀ ਐਨਆਈਏ ਟੀਮ ਦਾ ਪਰਦਾਫਾਸ਼ ਕਰਦੇ ਹੋਏ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement
Fake NIA News:  ਜ਼ੀਰਕਪੁਰ ਪੁਲਿਸ ਨੇ ਐਨਆਈਏ ਦੀ ਫਰਜ਼ੀ ਟੀਮ ਦਾ ਕੀਤਾ ਪਰਦਾਫਾਸ਼
Updated: Jul 20, 2024, 07:46 PM IST
Share

Fake NIA News (ਮਨੀਸ਼ ਸ਼ੰਕਰ): ਜ਼ੀਰਕਪੁਰ ਪੁਲਿਸ ਨੇ ਐਨਆਈਏ ਟੀਮ ਦਾ ਮੁਖੀ ਦੱਸ ਕੇ ਚੰਡੀਗੜ੍ਹ ਦੇ ਇੱਕ ਵਿਅਕਤੀ ਨੂੰ 50 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਔਰਤਾਂ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਉਸ ਦੇ ਤਿੰਨ ਸਾਥੀ ਅਜੇ ਫ਼ਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਾਸੀ ਵੀਰਪਾਲ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਮੀਂਦਾਰ ਹੈ ਅਤੇ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਹੈ।

17 ਜੁਲਾਈ ਦੀ ਰਾਤ ਨੂੰ ਉਸ ਨੂੰ ਇੱਕ ਫੋਨ ਆਇਆ ਕਿ ਉਹ ਐਨਆਈਏ ਟੀਮ ਦਾ ਮੁਖੀ ਬੋਲ ਰਿਹਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਜਿੱਥੇ ਪੁੱਜਣ ਉਤੇ ਸ਼ਿਕਾਇਤਕਰਤਾ ਨੇ ਦੇਖਿਆ ਕਿ ਤਿੰਨ ਗੱਡੀਆਂ ਸੁਸ਼ੀਲ ਕੁਮਾਰ ਨਾਂ ਦੇ ਵਿਅਕਤੀ ਨੂੰ ਲੈ ਕੇ ਜਾ ਰਹੀਆਂ ਸਨ, ਜੋ ਆਪਣੇ ਆਪ ਨੂੰ ਐਨਆਈਏ ਦਾ ਮੁਖੀ ਦੱਸ ਰਿਹਾ ਸੀ। ਐਨਆਈਏ ਦੀ ਟੀਮ ਵਿੱਚ ਕੁਝ ਔਰਤਾਂ ਅਤੇ ਹੋਰ ਵਿਅਕਤੀ ਵੀ ਮੌਜੂਦ ਸੀ।

ਸ਼ਿਕਾਇਤਕਰਤਾ ਮੁਤਾਬਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਸਦਾ (ਵੀਰਪਾਲ) ਨਾਮ ਵੀ ਸ਼ਾਮਲ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਘਬਰਾਹਟ ਨੂੰ ਦੇਖ ਕੇ ਫਰਜ਼ੀ ਐਨਆਈਏ ਮੁਖੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ 50 ਲੱਖ ਰੁਪਏ ਦੇਵੇ ਤਾਂ ਉਹ ਕੇਸ ਨੂੰ ਰਫਾ-ਦਫਾ ਕਰ ਦੇਵੇਗਾ।

ਇਹ ਵੀ ਪੜ੍ਹੋ : Breaking News Live Updates: ਹਰਿਆਣਾ 'ਚ ਆਮ ਆਦਮੀ ਪਾਰਟੀ ਨੇ ਦਿੱਤੀਆਂ ਪੰਜ ਗਰੰਟੀਆਂ

ਇਸ ਤੋਂ ਬਾਅਦ ਸ਼ਿਕਾਇਤ ਮਿਲਣ ਉਤੇ ਪੁਲਿਸ ਨੇ ਛਾਪਾ ਮਾਰ ਕੇ ਸੁਸ਼ੀਲ ਕੁਮਾਰ ਅਤੇ ਦੋ ਔਰਤਾਂ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਪੁੱਛਗਿੱਛ 'ਚ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗਲਤ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : Faridkot News: ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ 'ਚ ਬੀਐਸਸੀ ਐਗਰੀਕਲਚਰ ਦਾ ਡਿਗਰੀ ਕੋਰਸ ਮੁੜ ਹੋਇਆ ਬੰਦ

Read More
{}{}