Home >>Zee PHH Religion

Chardham Yatra 2024: ਅੱਜ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ, ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਕੇਦਾਰਨਾਥ

Chardham Yatra 2024: ਅੱਜ ਸ਼ੁੱਭ ਦਿਨ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਯਮੁਨੋਤਰੀ, ਗੰਗੋਤਰੀ ਅਤੇ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਜਾ ਰਹੇ ਹਨ।  

Advertisement
Chardham Yatra 2024: ਅੱਜ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ, ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਕੇਦਾਰਨਾਥ
Riya Bawa|Updated: May 10, 2024, 08:10 AM IST
Share

Uttarakhand Chardham Yatra 2024: ਅੱਜ ਦਾ ਦਿਨ ਬਹੁਤ ਸ਼ੁਭ ਮੰਨਿਆ ਜਾ ਰਿਹਾ ਹੈ। ਇਸ ਸ਼ੁਭ ਮੌਕੇ ਤੇ ਯਮੁਨੋਤਰੀ, ਗੰਗੋਤਰੀ ਅਤੇ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਅੱਜ ਧਾਰਮਿਕ ਰਸਮਾਂ ਦੇ ਮਤੁਾਬਿਕ ਕੇਦਾਰਨਾਥ ਧਾਮ ਦੇ ਦਰਵਾਜ਼ੇ ਸਵੇਰੇ ਸੱਤ ਵਜੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਹਨ। ਅੱਜ ਭਗਵਾਨ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹਨ। 

ਦਰਅਸਲ ਉੱਤਰਾਖੰਡ ਦੇ ਚਾਰ ਧਾਮਾਂ ਇਹਨਾਂ ਵਿੱਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ ਵਜੋਂ ਮਸ਼ਹੂਰ ਹੈ।  ਅੱਜ ਸਵੇਰ ਤੋਂ ਕੇਦਾਰਨਾਥ ਧਾਮ ਦੇ ਬਾਹਤ ਵੱਡੀ ਗਿਣਤੀ ਵਿਚ ਸ਼ਰਧਾਲੂ ਲਾਈਨਾਂ ਵਿੱਚ ਲੱਗ ਗਏ। ਲੋਕਾਂ ਦੀ ਰੋਣਕ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਮੰਦਰ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਮਈ 2024

ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ 10 ਮਈ ਨੂੰ ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਜਲਦ ਹੀ  12 ਮਈ ਨੂੰ ਬਦਰੀਨਾਥ ਦੇ ਦਰਵਾਜ਼ੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ।

ਸਭ ਤੋਂ ਅਹਿਮ ਗੱਲ ਹੈ ਕਿ ਇਸ ਦੇ ਦਰਵਾਜ਼ੇ ਸਾਲ ਦੇ 6 ਮਹੀਨੇ ਖੁੱਲ੍ਹੇ ਰਹਿੰਦੇ ਹਨ ਅਤੇ 6 ਮਹੀਨੇ ਬੰਦ ਰਹਿੰਦੇ ਹਨ। ਇਸ ਵਾਰ ਲੱਖਾਂ ਲੋਕਾਂ ਨੇ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸੇ ਵੀ ਧਾਮ ਲਈ ਸ਼ਰਧਾਲੂਆਂ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਗਿਆ ਪਰ ਜੋ ਵੀ ਸ਼ਰਧਾਲੂ ਚਾਰ ਧਾਮ ਯਾਤਰ ਕਰਨਾ ਚਾਹੁੰਦਾ ਹੈ, ਉਸ ਨੂੰ ਇਸ ਲਈ ਰਜਿਸਟਰੇਸ਼ਨ ਕਰਵਾਉਣੀ ਪਵੇਗੀ। 4,000 ਮੀਟਰ ਤੋਂ ਉੱਪਰ ਦੀ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਰਫ਼ਬਾਰੀ ਸੰਭਵ ਹੈ।

ਦਰਵਾਜ਼ੇ ਖੁੱਲ੍ਹਣ ਦਾ ਸਮਾਂ
ਅੱਜ ਕੇਦਾਰਨਾਥ ਧਾਮ ਦੇ ਦਰਵਾਜ਼ੇ 7 ਵਜੇ ਖੁੱਲ੍ਹੇ ਹਨ।
ਯਮੁਨੋਤਰੀ ਧਾਮ ਦੇ ਦਰਵਾਜ਼ੇ ਸਵੇਰੇ 10.29 ਵਜੇ
ਗੰਗੋਤਰੀ ਧਾਮ ਦੇ ਦਰਵਾਜ਼ੇ 12.25 ਵਜੇ ਖੁੱਲ੍ਹਣਗੇ

 

Read More
{}{}