Home >>Zee PHH Sports

Champions Trophy: ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਦੀ ਪਾਕਿਸਤਾਨ ਉਤੇ ਸ਼ਾਨਦਾਰ ਜਿੱਤ

Champions Trophy: ਚੈਂਪੀਅਨ ਟ੍ਰਾਫੀ ਵਿੱਚ ਦੁਬਈ ਵਿੱਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਉਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

Advertisement
Champions Trophy: ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਦੀ ਪਾਕਿਸਤਾਨ ਉਤੇ ਸ਼ਾਨਦਾਰ ਜਿੱਤ
Ravinder Singh|Updated: Feb 23, 2025, 10:04 PM IST
Share

Champions Trophy 2025: ਚੈਂਪੀਅਨ ਟ੍ਰਾਫੀ ਵਿੱਚ ਦੁਬਈ ਵਿੱਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਉਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।  ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ 2017 ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਆਪਣੀ 180 ਦੌੜਾਂ ਦੀ ਹਾਰ ਦਾ ਬਦਲਾ ਲੈ ਲਿਆ। ਪਾਕਿਸਤਾਨ ਨੇ ਐਤਵਾਰ ਨੂੰ ਦੁਬਈ ਵਿੱਚ 241 ਦੌੜਾਂ ਬਣਾਈਆਂ। ਭਾਰਤ ਨੇ 42.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਭਾਰਤ ਨੇ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਵਿਕਟਾਂ ਗੁਆ ਦਿੱਤੀਆਂ। ਰੋਹਿਤ ਸ਼ਰਮਾ 20 ਦੌੜਾਂ ਬਣਾਉਣ ਤੋਂ ਬਾਅਦ ਸ਼ਾਹੀਨ ਦਾ ਸ਼ਿਕਾਰ ਬਣੇ ਜਦੋਂ ਕਿ ਗਿੱਲ ਨੂੰ 46 ਦੌੜਾਂ ਦੇ ਸਕੋਰ 'ਤੇ ਅਬਰਾਰ ਅਹਿਮਦ ਨੇ ਪੈਵੇਲੀਅਨ ਭੇਜਿਆ।

ਭਾਰਤ ਲਈ ਵਿਰਾਟ ਕੋਹਲੀ ਨੇ ਅਜੇਤੂ 100 ਦੌੜਾਂ, ਸ਼੍ਰੇਅਸ ਅਈਅਰ ਨੇ 56 ਅਤੇ ਸ਼ੁਭਮਨ ਗਿੱਲ ਨੇ 46 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ 3 ਅਤੇ ਹਾਰਦਿਕ ਪਾਂਡਿਆ ਨੇ 2 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਲਈ ਸਾਊਦ ਸ਼ਕੀਲ ਨੇ 62 ਅਤੇ ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਬਣਾਈਆਂ। ਸ਼ਾਹੀਨ ਸ਼ਾਹ ਅਫਰੀਦੀ ਨੇ 2 ਵਿਕਟਾਂ ਲਈਆਂ। ਅਬਰਾਰ ਅਹਿਮਦ ਅਤੇ ਖੁਸ਼ਦਿਲ ਸ਼ਾਹ ਨੇ 1-1 ਵਿਕਟ ਲਈ। 

ਵਿਰਾਟ 158 ਕੈਚਾਂ ਨਾਲ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲਾ ਭਾਰਤੀ ਬਣ ਗਿਆ। ਉਸਨੇ ਪਾਰੀ ਵਿੱਚ 15ਵੀਂ ਦੌੜ ਬਣਾਉਂਦੇ ਹੀ ਸਭ ਤੋਂ ਤੇਜ਼ 14,000 ਇੱਕ ਰੋਜ਼ਾ ਦੌੜਾਂ ਵੀ ਪੂਰੀਆਂ ਕਰ ਲਈਆਂ। ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਤੀਜੇ ਸਭ ਤੋਂ ਵੱਧ ਸਕੋਰਰ ਵੀ ਬਣ ਗਏ। ਉਸਨੇ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ, ਜਿਸਦੇ ਨਾਮ 27,483 ਦੌੜਾਂ ਹਨ।

Read More
{}{}