Home >>Zee PHH Sports

Devdutt Padikkal: ਭਾਰਤੀ ਬੱਲੇਬਾਜ਼ ਨੇ ਤੋੜਿਆ ਕੋਹਲੀ-ਡਿਵਿਲੀਅਰਜ਼ ਦਾ ਰਿਕਾਰਡ, 2000 ਦੌੜਾਂ ਪੂਰੀਆਂ ਕੀਤੀਆਂ

Devdutt Padikkal:  ਦੇਵਦੱਤ ਪਡੀਕਲ ਨੇ ਲਿਸਟ ਏ ਕ੍ਰਿਕਟ ਵਿੱਚ 41 ਮੈਚਾਂ ਵਿੱਚ 2063 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਦੀ ਬੱਲੇਬਾਜ਼ੀ ਔਸਤ 82.52 ਰਹੀ ਹੈ। ਉਨ੍ਹਾਂ ਲਿਸਟ ਏ ਕ੍ਰਿਕਟ ਵਿੱਚ 9 ਸੈਂਕੜੇ ਅਤੇ 12 ਅਰਧ ਸੈਂਕੜੇ ਲਗਾਏ ਹਨ। 

Advertisement
Devdutt Padikkal: ਭਾਰਤੀ ਬੱਲੇਬਾਜ਼ ਨੇ ਤੋੜਿਆ ਕੋਹਲੀ-ਡਿਵਿਲੀਅਰਜ਼ ਦਾ ਰਿਕਾਰਡ, 2000 ਦੌੜਾਂ ਪੂਰੀਆਂ ਕੀਤੀਆਂ
Manpreet Singh|Updated: Jan 16, 2025, 03:38 PM IST
Share

Devdutt Padikkal: ਭਾਰਤੀ ਟੀਮ ਦੇ ਬੱਲੇਬਾਜ਼ ਦੇਵਦੱਤ ਪਡੀਕਲ ਨੇ ਆਪਣੇ ਨਾਮ ਇੱਕ ਵੱਡੀ ਪ੍ਰਾਪਤੀ ਦਰਜ ਕਰਵਾਈ ਹੈ। ਉਨ੍ਹਾਂ ਸੈਮੀਫਾਈਨਲ ਵਿੱਚ ਅਰਧ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਕਰਨਾਟਕ ਨੂੰ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ ਵਿੱਚ ਪਹੁੰਚਾ ਦਿੱਤਾ। ਪਿਛਲੇ 6 ਸਾਲਾਂ ਤੋਂ ਘਰੇਲੂ ਕ੍ਰਿਕਟ ਵਿੱਚ ਹਲਚਲ ਮਚਾ ਰਹੇ ਪਡੀਕਲ ਨੇ ਹਰਿਆਣਾ ਵਿਰੁੱਧ ਸੈਮੀਫਾਈਨਲ ਵਿੱਚ 86 ਦੌੜਾਂ ਬਣਾਈਆਂ। ਇਸ ਦੌਰਾਨ ਪਡੀਕਲ ਨੇ ਲਿਸਟ ਏ ਕ੍ਰਿਕਟ ਵਿੱਚ ਆਪਣੀਆਂ 2000 ਦੌੜਾਂ ਵੀ ਪੂਰੀਆਂ ਕੀਤੀਆਂ। ਉਨ੍ਹਾਂ ਇਹ ਦੌੜਾਂ 82.38 ਦੀ ਔਸਤ ਨਾਲ ਬਣਾਈਆਂ ਹਨ। ਪਡੀਕਲ ਨੇ ਲਿਸਟ ਏ ਵਿੱਚ ਘੱਟੋ-ਘੱਟ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚੋਂ ਸਭ ਤੋਂ ਵੱਧ ਔਸਤ ਨਾਲ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਅਤੇ ਏਬੀ ਡਿਵਿਲੀਅਰਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤੀ ਟੀਮ ਨੂੰ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਇੰਗਲੈਂਡ ਦੀ ਮੇਜ਼ਬਾਨੀ ਕਰਨੀ ਹੈ। ਇਸ ਲਈ ਟੀਮ ਇੰਡੀਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਸਵਾਲ ਇਹ ਹੈ ਕਿ ਕੀ ਪਡੀਕਲ ਨੂੰ ਇੰਗਲੈਂਡ ਵਿਰੁੱਧ ਘਰੇਲੂ ਵਨਡੇ ਸੀਰੀਜ਼ ਵਿੱਚ ਮੌਕਾ ਮਿਲੇਗਾ। ਉਹ ਅਜੇ ਵੀ ਵਨਡੇ ਵਿੱਚ ਆਪਣੇ ਡੈਬਿਊ ਦੀ ਉਡੀਕ ਕਰ ਰਹੇ ਹਨ।

ਦੇਵਦੱਤ ਪਡੀਕਲ ਨੇ ਲਿਸਟ ਏ ਕ੍ਰਿਕਟ ਵਿੱਚ 41 ਮੈਚਾਂ ਵਿੱਚ 2063 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਦੀ ਬੱਲੇਬਾਜ਼ੀ ਔਸਤ 82.52 ਰਹੀ ਹੈ। ਉਨ੍ਹਾਂ ਲਿਸਟ ਏ ਕ੍ਰਿਕਟ ਵਿੱਚ 9 ਸੈਂਕੜੇ ਅਤੇ 12 ਅਰਧ ਸੈਂਕੜੇ ਲਗਾਏ ਹਨ। ਪਦੀਕਲ ਲਿਸਟ ਏ ਕ੍ਰਿਕਟ ਵਿੱਚ ਸਭ ਤੋਂ ਵੱਧ ਔਸਤ ਨਾਲ ਪਹਿਲੇ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਪਹਿਲੇ ਸਥਾਨ ‘ਤੇ ਪੁੱਜ ਗਏ। ਉਨ੍ਹਾਂ ਰਿਤੁਰਾਜ ਗਾਇਕਵਾੜ (58.16), ਸਾਬਕਾ ਆਸਟ੍ਰੇਲੀਆਈ ਖਿਡਾਰੀ ਮਾਈਕਲ ਬੇਵਨ (57.86), ਵਿਰਾਟ ਕੋਹਲੀ (57.05) ਅਤੇ ਏਬੀ ਡਿਵਿਲੀਅਰਜ਼ (53.47) ਨੂੰ ਪਿੱਛੇ ਛੱਡ ਦਿੱਤਾ।

24 ਸਾਲਾ ਦੇਵਦੱਤ ਪਡੀਕਲ ਨੂੰ ਹੁਣ ਤੱਕ ਭਾਰਤ ਲਈ ਟੀ-20 ਅਤੇ ਟੈਸਟ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ। ਉਹ ਅਜੇ ਵੀ ਆਪਣੇ ਵਨਡੇ ਡੈਬਿਊ ਦੀ ਉਡੀਕ ਵਿਚ ਹਨ। ਸਾਲ 2021 ਵਿੱਚ, ਉਨ੍ਹਾਂ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਸ਼੍ਰੀਲੰਕਾ ਵਿਰੁੱਧ ਦੋ ਟੀ-20 ਮੈਚ ਖੇਡੇ। ਦੋ ਮੈਚਾਂ ਵਿੱਚ ਬੱਲੇਬਾਜਾਂ ਨੇ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਹ ਦੁਬਾਰਾ ਟੀ-20 ਟੀਮ ਵਿੱਚ ਵਾਪਸ ਨਹੀਂ ਆ ਸਕੇ। ਉਨ੍ਹਾਂ ਆਪਣਾ ਟੈਸਟ ਡੈਬਿਊ ਸਾਲ 2024 ਵਿੱਚ ਕੀਤਾ ਸੀ। ਉਨ੍ਹਾਂ ਇੰਗਲੈਂਡ ਖਿਲਾਫ ਟੈਸਟ ਵਿੱਚ 65 ਦੌੜਾਂ ਦੀ ਪਾਰੀ ਖੇਡੀ। ਫਿਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ।

ਦੇਵਦੱਤ ਪਡੀਕਲ ਨੂੰ ਹਾਲ ਹੀ ਵਿੱਚ ਆਸਟ੍ਰੇਲੀਆ ਦੌਰੇ ‘ਤੇ ਮੌਕਾ ਮਿਲਿਆ ਸੀ। ਉਹ ਆਸਟ੍ਰੇਲੀਆ ਖਿਲਾਫ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਜ਼ੀਰੋ ‘ਤੇ ਆਊਟ ਹੋ ਗਿਆ ਸੀ ਜਦੋਂ ਕਿ ਦੂਜੀ ਪਾਰੀ ਵਿੱਚ ਉਨ੍ਹਾਂ 25 ਦੌੜਾਂ ਬਣਾਈਆਂ ਸਨ। ਹਾਲਾਂਕਿ, ਉਨ੍ਹਾਂ ਨੂੰ ਅਗਲੇ ਹੀ ਟੈਸਟ ਵਿੱਚ ਬਾਹਰ ਕਰ ਦਿੱਤਾ ਗਿਆ। ਭਾਰਤੀ ਟੀਮ ਨੂੰ 6 ਫਰਵਰੀ ਤੋਂ ਇੰਗਲੈਂਡ ਵਿਰੁੱਧ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਜੀਤ ਅਗਰਕਰ ਦੀ ਅਗਵਾਈ ਵਾਲੀ ਭਾਰਤੀ ਚੋਣ ਕਮੇਟੀ ਉਨ੍ਹਾਂ ਨੂੰ ਮੌਕਾ ਦਿੰਦੀ ਹੈ ਜਾਂ ਨਹੀਂ।

Read More
{}{}