Mohali News: ਜ਼ਿਲ੍ਹਾ ਕ੍ਰਿਕਟ ਅਸੋਸੀਏਸ਼ਨ ਮੋਹਾਲੀ ਆਉਣ ਵਾਲੇ ਪੀਸੀਏ ਅੰਤਰ-ਜ਼ਿਲ੍ਹਾ ਟੂਰਨਾਮੈਂਟ ਲਈ ਸੀਨੀਅਰ ਪੁਰਸ਼ ਕ੍ਰਿਕਟ ਟੀਮ ਲਈ ਚੋਣ ਟਰਾਈਲ ਕਰਵਾਏਗਾ। ਟਰਾਇਲ ਐਤਵਾਰ, 22 ਜੂਨ, 2025 ਨੂੰ ਪੀਸੀਏ ਸਟੇਡੀਅਮ, ਫੇਜ਼ 9, ਮੋਹਾਲੀ ਦੇ ਪਿੱਛੇ ਸਥਿਤ ਡੀਸੀਏਐਮ ਗਰਾਊਂਡ ਵਿਖੇ ਹੋਣੇ ਹਨ। ਇਹ ਟਰਾਇਲ ਸਵੇਰੇ 10:00 ਵਜੇ ਸ਼ੁਰੂ ਹੋਣਗੇ।
ਅੱਜ ਟਰਾਈਲਾਂ ਦੀ ਮਿਤੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪੁਸ਼ਟੀ ਕਰਦੇ ਹੋਏ, ਜ਼ਿਲ੍ਹਾ ਕ੍ਰਿਕਟ ਅਸੋਸੀਏਸ਼ਨ, ਮੋਹਾਲੀ ਦੇ ਸੰਯੁਕਤ ਸਕੱਤਰ ਨੇ ਕਿਹਾ ਕਿ ਸਾਰੇ ਯੋਗ ਖਿਡਾਰੀਆਂ ਲਈ ਸਮੇਂ ਸਿਰ ਰਿਪੋਰਟ ਕਰਨਾ ਲਾਜ਼ਮੀ ਹੈ ਅਤੇ ਉਨ੍ਹਾਂ ਨੂੰ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਹੇਠ ਲਿਖੇ ਦਸਤਾਵੇਜ਼ ਆਪਣੇ ਨਾਲ ਲਿਆਉਣੇ ਜ਼ਰੂਰੀ ਹਨ:
ਸਿਰਫ਼ ਉਹੀ ਖਿਡਾਰੀ ਟਰਾਈਲਾਂ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ ਜੋ ਪੂਰੇ ਅਤੇ ਵੈਧ ਦਸਤਾਵੇਜ਼ ਜਮ੍ਹਾਂ ਕਰਾਉਣਗੇ। ਅਸੋਸੀਏਸ਼ਨ ਨੇ ਸਾਰੇ ਦਿਲਚਸਪੀ ਰੱਖਣ ਵਾਲੇ ਖਿਡਾਰੀਆਂ ਨੂੰ ਸਮੇਂ ਦੇ ਪਾਬੰਦ ਹੋਣ ਅਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸਪੱਸ਼ਟੀਕਰਨ ਲਈ, ਖਿਡਾਰੀਆਂ ਨੂੰ ਅਸੋਸੀਏਸ਼ਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।