Champions Trophy 2025: ਚੈਂਪੀਅਨ ਟਰਾਫੀ 2025 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਅਤੇ ਵਰੁਣ ਚੱਕਰਵਰਤੀ ਦਾ ਜਾਦੂਈ ਪ੍ਰਦਰਸ਼ਨ ਇਤਿਹਾਸ ਬਣ ਗਿਆ ਹੈ। ਹੁਣ ਕਰੋੜਾਂ ਪ੍ਰਸ਼ੰਸਕਾਂ ਨੇ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਨੂੰ ਤੋਲਣਾ ਸ਼ੁਰੂ ਕਰ ਦਿੱਤਾ ਹੈ। ਇਲੈਵਨ ਅਤੇ ਹੋਰ ਪਹਿਲੂਆਂ ਨੂੰ ਲੈ ਕੇ ਚਰਚਾ ਜ਼ੋਰਾਂ ਉਤੇ। ਪਰ ਲੱਖਾਂ ਪ੍ਰਸ਼ੰਸਕ ਇਹ ਵੀ ਗੱਲ ਕਰ ਰਹੇ ਹਨ ਕਿ ਜੇਕਰ ਸੈਮੀਫਾਈਨਲ ਮੈਚ ਮੀਂਹ ਨਾਲ ਧੋਤਾ ਜਾਂਦਾ ਹੈ ਤਾਂ ਕਿਹੜੀ ਟੀਮ ਫਾਈਨਲ ਵਿੱਚ ਪਹੁੰਚੇਗੀ।
ਆਸਟ੍ਰੇਲੀਆ ਨਾਲ ਸੈਮੀਫਾਈਨਲ ਮੈਚ ਦੁਬਈ 'ਚ ਖੇਡਿਆ ਜਾਵੇਗਾ। ਅਤੇ ਮੰਗਲਵਾਰ ਨੂੰ ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਮੈਚ ਉਸੇ ਦਿਨ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਪਰ ਜੇਕਰ ਮੀਂਹ ਕਾਰਨ ਮੈਚ ਸੰਭਵ ਨਹੀਂ ਹੁੰਦਾ ਹੈ, ਤਾਂ ਰਿਜ਼ਰਵ-ਡੇਅ ਮੈਚ ਉਸੇ ਪੁਆਇੰਟ ਤੋਂ ਸ਼ੁਰੂ ਹੋਵੇਗਾ ਜਿੱਥੇ ਇਸ ਨੂੰ ਰੋਕਿਆ ਗਿਆ ਸੀ। ਜੇਕਰ ਰਿਜ਼ਰਵ ਡੇਅ 'ਤੇ ਵੀ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਗਰੁੱਪ ਗੇੜ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਫਾਈਨਲ 'ਚ ਪਹੁੰਚ ਜਾਵੇਗੀ।
ਨਾਕਆਊਟ ਮੈਚਾਂ ਦੀ ਖਾਸ ਗੱਲ
ਕਾਬਿਲੇਗੌਰ ਹੈ ਕਿ ਨਾਕਆਊਟ ਅਰਥਾਤ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਵਿੱਚ, ਡਕਵਰਥ-ਲੁਈਸ ਮੈਚ ਤੋਂ ਨਤੀਜਾ ਤੈਅ ਕਰਨ ਲਈ ਦੂਜੀ ਪਾਰੀ ਵਿੱਚ ਘੱਟੋ-ਘੱਟ 25 ਓਵਰਾਂ ਦੀ ਬੱਲੇਬਾਜ਼ੀ ਕਰਨੀ ਪਵੇਗੀ। ਉਂਝ ਖਬਰ ਹੈ ਕਿ ਲਾਹੌਰ 'ਚ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਮੈਚ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਬੁੱਧਵਾਰ ਨੂੰ ਲਾਹੌਰ 'ਚ ਇਕ-ਦੂਜੇ ਖਿਲਾਫ ਮੈਦਾਨ 'ਚ ਉਤਰਨਗੇ।
ਜੇਕਰ ਦੋਵੇਂ ਸੈਮੀਫਾਈਨਲ ਮੀਂਹ ਨਾਲ ਧੋਤੇ ਗਏ ਤਾਂ...
ਇਸ ਦੇ ਨਾਲ ਹੀ ਜੇਕਰ ਸੈਮੀਫਾਈਨਲ ਦੇ ਦੋਵੇਂ ਮੈਚ ਮੀਂਹ ਨਾਲ ਧੋਤੇ ਜਾਂਦੇ ਹਨ ਤਾਂ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਫਾਈਨਲ 'ਚ ਪਹੁੰਚ ਜਾਣਗੀਆਂ। ਜੇਕਰ ਫਾਈਨਲ ਵੀ ਮੀਂਹ ਨਾਲ ਧੋਤਾ ਜਾਂਦਾ ਹੈ ਤਾਂ ਦੋਵੇਂ ਟੀਮਾਂ ਸਾਂਝੇ ਜੇਤੂ ਐਲਾਨੀਆਂ ਜਾਣਗੀਆਂ। ਹਾਲਾਂਕਿ, ਟੂਰਨਾਮੈਂਟ ਦੇ ਹੁਣ ਤੱਕ ਦੇ 8 ਐਡੀਸ਼ਨਾਂ ਵਿੱਚ ਅਜਿਹਾ ਸਿਰਫ ਇੱਕ ਵਾਰ ਹੋਇਆ ਹੈ, ਜਦੋਂ ਫਾਈਨਲ ਮੈਚ ਧੋਤੇ ਜਾਣ ਤੋਂ ਬਾਅਦ ਸਾਲ 2002 ਵਿੱਚ ਭਾਰਤ ਅਤੇ ਸ਼੍ਰੀਲੰਕਾ ਨੂੰ ਸਾਂਝੇ ਤੌਰ ਉਤੇ ਜੇਤੂ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ : Punjab Weather Update:ਪੰਜਾਬ ਵਿੱਚ ਹਲਕੀ ਬੂੰਦਾਬਾਂਦੀ ਮਗਰੋਂ ਤਾਪਮਾਨ ਵਿੱਚ ਆਈ ਗਿਰਾਵਟ; ਜਾਣੋ ਅੱਜ ਕਿਸ ਤਰ੍ਹਾਂ ਰਹੇਗਾ ਮੌਸਮ