Home >>Zee PHH Sports

IND vs AUS: ਟੀਮ ਇੰਡੀਆ ਪਹਿਲੀ ਪਾਰੀ ਵਿੱਚ 185 ਦੌੜਾਂ 'ਤੇ ਢੇਰ, ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ 4 ਵਿਕਟਾਂ ਲਈਆਂ

IND vs AUS 5th Test Match: ਭਾਰਤ ਲਈ ਵਿਕਟਕੀਪਰ ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਦੀ ਪਾਰੀ ਖੇਡੀ ਜਦਕਿ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ 22 ਦੌੜਾਂ ਅਤੇ ਰਵਿੰਦਰ ਜਡੇਜਾ ਨੇ 26 ਦੌੜਾਂ ਬਣਾਈਆਂ। 

Advertisement
IND vs AUS: ਟੀਮ ਇੰਡੀਆ ਪਹਿਲੀ ਪਾਰੀ ਵਿੱਚ 185 ਦੌੜਾਂ 'ਤੇ ਢੇਰ, ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ 4 ਵਿਕਟਾਂ ਲਈਆਂ
Manpreet Singh|Updated: Jan 03, 2025, 12:26 PM IST
Share

IND vs AUS 5th Test Match: ਭਾਰਤੀ ਟੀਮ ਪਹਿਲੀ ਪਾਰੀ ਵਿੱਚ 185 ਦੌੜਾਂ 'ਤੇ ਢੇਰ ਹੋ ਗਈ। ਜਸਪ੍ਰੀਤ ਬੁਮਰਾਹ ਆਖਰੀ ਵਿਕਟ ਦੇ ਤੌਰ 'ਤੇ ਆਊਟ ਹੋਏ, ਜਿਨ੍ਹਾਂ ਨੂੰ 22 ਦੇ ਸਕੋਰ 'ਤੇ ਕਮਿੰਸ ਨੇ ਸਟਾਰਕ ਦੇ ਹੱਥੋਂ ਕੈਚ ਕਰਵਾਇਆ। ਮੁਹੰਮਦ ਸਿਰਾਜ 3 ਦੌੜਾਂ ਬਣਾ ਕੇ ਨਾਬਾਦ ਪਰਤੇ। ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ 4 ਵਿਕਟਾਂ ਲਈਆਂ ਜਦਕਿ ਕਮਿੰਸ ਨੇ 2 ਅਤੇ ਸਟਾਰਕ ਨੇ 3 ਵਿਕਟਾਂ ਲਈਆਂ।

ਭਾਰਤ ਲਈ ਵਿਕਟਕੀਪਰ ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਦੀ ਪਾਰੀ ਖੇਡੀ ਜਦਕਿ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ 22 ਦੌੜਾਂ ਅਤੇ ਰਵਿੰਦਰ ਜਡੇਜਾ ਨੇ 26 ਦੌੜਾਂ ਬਣਾਈਆਂ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਕੋਈ ਵੀ ਭਾਰਤੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਟੀਮ ਇੰਡੀਆ ਸਿਡਨੀ ਦੇ ਮੈਦਾਨ 'ਤੇ ਪਹਿਲੀ ਪਾਰੀ 'ਚ 200 ਦੌੜਾਂ ਦੇ ਅੰਦਰ ਆਊਟ ਹੋਣ ਵਾਲੀ ਪਿਛਲੇ 30 ਸਾਲਾਂ 'ਚ ਚੌਥੀ ਟੀਮ ਬਣ ਗਈ ਹੈ। ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ ਜਦਕਿ ਸਟਾਰਕ ਨੇ ਤਿੰਨ ਵਿਕਟਾਂ ਲਈਆਂ। ਕਮਿੰਸ ਨੇ ਦੋ ਵਿਕਟਾਂ ਲਈਆਂ।

Read More
{}{}