Ipl 2025 Schedule: ਕ੍ਰਿਕਟ ਪ੍ਰਸ਼ੰਸਕ ਆਈਪੀਐਲ 2025 ਦੇ ਸ਼ਡਿਊਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਹੁਣ ਇਹ ਇੰਤਜਾਰ ਖਤਮ ਹੋ ਗਿਆ ਹੈ। ਬੀਸੀਸੀਆਈ ਨੇ ਸਾਰੇ ਮੈਚਾਂ ਦੇ ਸਥਾਨ, ਟੀਮਾਂ ਅਤੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ ਇਹ ਐਲਾਨ ਐਤਵਾਰ, 16 ਫਰਵਰੀ ਨੂੰ ਕੀਤਾ, ਜਿਸ ਅਨੁਸਾਰ 18ਵੇਂ ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਹੋਵੇਗਾ। ਇਹ ਮੈਚ 22 ਮਾਰਚ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ। ਇਸ ਵਾਰ ਆਈਪੀਐਲ 65 ਦਿਨਾਂ ਦਾ ਹੋਵੇਗਾ। ਇਸ ਸਮੇਂ ਦੌਰਾਨ, 13 ਥਾਵਾਂ 'ਤੇ 74 ਮੈਚ ਖੇਡੇ ਜਾਣਗੇ। ਹੁਣ ਜਾਣਦੇ ਹਾਂ ਸ਼ਡਿਊਲ ਬਾਰੇ
23 ਮਾਰਚ ਨੂੰ CSK vs MI
ਆਈਪੀਐਲ 22 ਮਾਰਚ ਸ਼ਨੀਵਾਰ ਨੂੰ ਸ਼ੁਰੂ ਹੋਵੇਗਾ। ਪਹਿਲੇ 2 ਦਿਨਾਂ ਵਿੱਚ 3 ਮੈਚ ਖੇਡੇ ਜਾਣਗੇ। ਕੇਕੇਆਰ ਅਤੇ ਆਰਸੀਬੀ ਦੇ ਸ਼ੁਰੂਆਤੀ ਮੈਚ ਤੋਂ ਬਾਅਦ, ਦੂਜੇ ਦਿਨ ਯਾਨੀ ਐਤਵਾਰ, 23 ਮਾਰਚ ਨੂੰ, ਸੀਜ਼ਨ ਦਾ ਪਹਿਲਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਉਸੇ ਦਿਨ ਸ਼ਾਮ 7.30 ਵਜੇ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਇੱਕ ਬਲਾਕਬਸਟਰ ਮੈਚ ਹੋਵੇਗਾ।
ਪੰਜਾਬ ਕਿੰਗਜ਼ ਦੇ ਮੈਂਚਾਂ ਦਾ ਸ਼ਡਿਊਲ
ਪੰਜਾਬ ਕਿੰਗਜ਼ ਦੇ ਸੱਤ ਮੈਂਚ ਹੋਮ ਗਰਾਊਂਡ ਉੱਤੇ ਹੋਣਗੇ, ਜਿਨ੍ਹਾਂ ਵਿੱਚ 4 ਮੈਚ ਮੁੱਲਾਂਪੁਰ ਕ੍ਰਿਕੇਟ ਸਟੇਡੀਅਮ ਅਤੇ 3 ਤਿੰਨ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਵਿੱਚ ਹੋਣਗੇ। ਇਸ ਦੇ ਨਾਲ ਹੀ ਪੰਜਾਬ ਆਪਣੇ ਬਾਕੀ ਸੱਤ ਮੈਚ ਵੱਖਰੇ-ਵੱਖਰੇ ਮੈਦਾਨਾਂ ਵਿੱਚ ਖੇਡੇਗੀ।
ਖਿਤਾਬ ਕਿਸਨੇ ਕਿੰਨੀ ਵਾਰ ਜਿੱਤਿਆ?
ਆਈਪੀਐਲ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ। ਉਦੋਂ ਤੋਂ, ਇਸਦੇ 17 ਸੀਜ਼ਨ ਖੇਡੇ ਜਾ ਚੁੱਕੇ ਹਨ। ਇਸ ਇੰਡੀਅਨ ਟੀ-20 ਲੀਗ ਦੀਆਂ ਸਭ ਤੋਂ ਸਫਲ ਟੀਮਾਂ ਵਿੱਚੋਂ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਸਿਖਰ 'ਤੇ ਹਨ। ਦੋਵਾਂ ਨੇ ਪੰਜ-ਪੰਜ ਵਾਰ ਇਹ ਖਿਤਾਬ ਜਿੱਤਿਆ ਹੈ। ਜਦੋਂ ਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਇਹ ਟਰਾਫੀ 3 ਵਾਰ ਜਿੱਤੀ ਹੈ। ਰਾਜਸਥਾਨ ਰਾਇਲਜ਼, ਡੈਕਨ ਚਾਰਜਰਜ਼, ਗੁਜਰਾਤ ਟਾਈਟਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਵੀ ਇੱਕ-ਇੱਕ ਵਾਰ ਚੈਂਪੀਅਨ ਬਣਨ ਵਿੱਚ ਕਾਮਯਾਬ ਰਹੀਆਂ।
ਖ਼ਬਰਾਂ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ….