Home >>Zee PHH Sports

Jiohotstar: ਜੀਓ ਦਾ ਕ੍ਰਿਕਟ ਆਫਰ; ਜੀਓ ਹੌਟਸਟਾਰ ਉਤੇ ਮੁਫਤ ਵਿੱਚ ਦੇਖੋ ਆਈਪੀਐਲ

Jiohotstar: ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਓ ਆਪਣੇ ਮੌਜੂਦਾ ਅਤੇ ਨਵੇਂ ਗਾਹਕਾਂ ਲਈ ਇੱਕ ਵਿਸ਼ੇਸ਼ ਆਫਰ ਲੈ ਕੇ ਆਇਆ ਹੈ। 

Advertisement
Jiohotstar: ਜੀਓ ਦਾ ਕ੍ਰਿਕਟ ਆਫਰ; ਜੀਓ ਹੌਟਸਟਾਰ ਉਤੇ ਮੁਫਤ ਵਿੱਚ ਦੇਖੋ ਆਈਪੀਐਲ
Ravinder Singh|Updated: Mar 17, 2025, 11:38 AM IST
Share

Jiohotstar: ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਓ ਆਪਣੇ ਮੌਜੂਦਾ ਅਤੇ ਨਵੇਂ ਗਾਹਕਾਂ ਲਈ ਇੱਕ ਵਿਸ਼ੇਸ਼ ਆਫਰ ਲੈ ਕੇ ਆਇਆ ਹੈ। 299 ਰੁਪਏ ਜਾਂ ਜ਼ਿਆਦਾ ਦਾ ਪਲੈਨ ਵਾਲਾ ਨਵਾਂ ਜੀਓ ਸਿਮ ਕੁਨੈਕਸ਼ਨ ਲੈਣ ਜਾਂ ਫਿਰ ਘੱਟ ਤੋਂ ਘੱਟ 299 ਰੁਪਏ ਦਾ ਰੀਚਾਰਜ ਕਰਵਾਉਣ ਉਤੇ ਜੀਓ ਗਾਹਕ, ਜੀਓ ਹੌਟਸਟਾਰ ਉਤੇ ਮੁਫ਼ਤ ਵਿੱਚ ਆਈਪੀਐਲ ਕ੍ਰਿਕਟ ਸੀਜ਼ਨ ਦਾ ਮਜ਼ਾ ਲੈ ਸਕਦੇ ਹੋ।

ਇਸ ਅਣਲਿਮਟਿਡ ਕ੍ਰਿਕਟ ਆਫ ਵਿੱਚ ਗਾਹਕਾਂ ਨੂੰ ਟੀਵੀ/ਮੋਬਾਈਲ ਉਤੇ 90 ਦਿਨ ਦਾ ਮੁਫ਼ਤ 4ਕੇ ਕੁਆਲਿਟੀ ਦਾ ਜੀਓ ਹੌਟਸਟਾਰ ਸਬਕ੍ਰਿਪਸ਼ਨ ਮਿਲੇਗਾ। ਮਤਲਬ ਗਾਹਕ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਕ੍ਰਿਕਟ ਸੀਜ਼ਨ ਦਾ ਮੁਫ਼ਤ ਵਿੱਚ ਅਨੰਦ ਲੈ ਸਕਣਗੇ। ਜੀਓ ਹੌਟਸਟਾਰ ਪੈਕ 22 ਮਾਰਚ 2025 ਮਤਲਬ ਆਈਪੀਐਲ ਕ੍ਰਿਕਟ ਸੀਜ਼ਨ ਦੇ ਸ਼ੁਰੂਆਤੀ ਮੈਚ ਦੇ ਦਿਨ ਤੋਂ 90 ਦਿਨਾਂ ਦੀ ਮਿਆਦ ਲਈ ਵੈਧ ਹੋਵੇਗਾ।

ਇਸ ਦੇ ਨਾਲ ਹੀ ਜੀਓ ਘਰਾਂ ਲਈ ਜੀਓਫਾਈਬਰ ਜਾਂ ਜੀਓਏਅਰਫਾਈਬਰ ਦਾ ਮੁਫ਼ਤ ਕੁਨੈਕਸ਼ਨ ਵੀ ਦੇਵੇਗੀ। ਅਲਟ੍ਰਾ-ਫਾਸਟ ਇੰਟਰਨੈਟ ਦਾ ਮੁਫ਼ਤ ਟ੍ਰਾਇਲ ਕੁਨੈਕਸ਼ਨ 50 ਦਿਨਾਂ ਤੱਕ ਫ੍ਰੀ ਰਹੇਗਾ। ਗਾਹਕ 4ਕੇ ਵਿੱਚ ਕ੍ਰਿਕਟ ਦੇਖਣ ਲਈ ਬਿਹਤਰੀਨ ਤਜਰਬੇ ਦੇ ਨਾਲ ਸ਼ਾਨਦਾਰ ਹੋਮ ਇੰਟਰਟੇਨਮੈਂਟ ਦਾ ਲਾਭ ਵੀ ਉਠਾ ਸਕਣਗੇ। ਜਿਓ ਫਾਈਬਰ ਜਾਂ ਜੀਓਏਅਰਫਾਈਬਰ ਦੇ ਮੁਫਤ ਟ੍ਰਾਇਲ ਕੁਨੈਕਸ਼ਨ ਦੇ ਨਾਲ 800 TV ਚੈਨਲ, 11+ OTT ਐਪ, ਅਣਲਿਮਟਿਡ WIFI ਵੀ ਮਿਲੇਗਾ।

ਇਹ ਵੀ ਪੜ੍ਹੋ : ਐਸਜੀਪੀਸੀ ਕਮੇਟੀ ਦੀ ਅੱਜ ਚੰਡੀਗੜ੍ਹ 'ਚ ਮੀਟਿੰਗ; ਪ੍ਰਧਾਨ ਧਾਮੀ ਦੇ ਅਸਤੀਫ਼ੇ 'ਤੇ ਹੋ ਸਕਦਾ ਹੈ ਫੈਸਲਾ

ਆਫਰ ਦਾ ਫਾਇਦਾ 17 ਮਾਰਚ ਤੋਂ 31 ਮਾਰਚ 2025 ਦੇ ਵਿਚਾਲੇ ਉਠਾਇਆ ਜਾ ਸਕਦਾ ਹੈ। ਆਫਰ ਦਾ ਲਾਭ ਲੈਣ ਲਈ ਮੌਜੂਦਾ ਜੀਓ ਸਿਮ ਉਪਯੋਗਕਰਤਾ ਨੂੰ ਘੱਟ ਤੋਂ ਘੱਟ 299 ਰੁਪਏ ਵਾਲਾ ਰੀਚਾਰਜ ਕਰਵਾਉਣਾ ਹੋਵੇਗਾ। ਉਥੇ ਨਵੇਂ ਜੀਓ ਸਿਮ ਗਾਹਕਾਂ ਨੂੰ ਵੀ 299 ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਪਲੈਨ ਵਾਲਾ ਨਵਾਂ ਜੀਓ ਸਿਮ ਲੈਣਾ ਹੋਵੇਗਾ। ਜਿਨ੍ਹਾਂ ਗਾਹਕਾਂ ਨੇ 17 ਮਾਰਚ ਤੋਂ ਪਹਿਲਾਂ ਰੀਚਾਰਜ ਕਰਵਾ ਲਿਆ ਹੈ, ਉਹ ਵੀ 100 ਰੁਪਏ ਦਾ ਐਡ-ਆਨ ਪੈਕ ਲੈ ਕੇ ਆਫਰ ਦਾ ਲਾਭ ਲੈ ਸਕਣਗੇ।

ਇਹ ਵੀ ਪੜ੍ਹੋ : ਮੋਗਾ ਪੁਲਿਸ ਵੱਲੋਂ ਕੀਤੇ ਗਏ ਐਨਕਾਊਂਟਰ 'ਚ ਇੱਕ ਬਦਮਾਸ਼ ਜਖਮੀ, 32 ਬੋਰ ਪਿਸਤੌਲ ਬਰਾਮਦ

Read More
{}{}