Home >>Zee PHH Sports

Ravindra Jadeja T20 Retirement: ਵਿਰਾਟ-ਰੋਹਿਤ ਤੋਂ ਬਾਅਦ ਹੁਣ ਰਵਿੰਦਰ ਜਡੇਜਾ ਨੇ ਵੀ ਲਿਆ ਅੰਤਰਰਾਸ਼ਟਰੀ T20 ਕ੍ਰਿਕਟ ਤੋਂ ਸੰਨਿਆਸ

Ravindra Jadeja T20 Retirement: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ।  

Advertisement
Ravindra Jadeja T20 Retirement: ਵਿਰਾਟ-ਰੋਹਿਤ ਤੋਂ ਬਾਅਦ ਹੁਣ ਰਵਿੰਦਰ ਜਡੇਜਾ ਨੇ ਵੀ ਲਿਆ ਅੰਤਰਰਾਸ਼ਟਰੀ T20 ਕ੍ਰਿਕਟ ਤੋਂ ਸੰਨਿਆਸ
Riya Bawa|Updated: Jul 01, 2024, 10:21 AM IST
Share

Ravindra Jadeja: ਵਿਰਾਟ ਕੋਹਲੀ 'ਤੇ ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਹਾਲਾਂਕਿ ਉਹ ਭਾਰਤ ਲਈ ਹੋਰ ਫਾਰਮੈਟਾਂ 'ਚ ਖੇਡਣਾ ਜਾਰੀ ਰੱਖਣਗੇ। ਭਾਰਤ ਨੇ ਸ਼ਨੀਵਾਰ ਨੂੰ ਬਾਰਬਾਡੋਸ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਆਪਣੇ ਨਾਂ ਕੀਤਾ।

ਜਡੇਜਾ ਨੇ ਵੀ ਲਿਆ ਸੰਨਿਆਸ 
ਜਡੇਜਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, “ਦਿਲ ਨਾਲ, ਮੈਂ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿੰਦਾ ਹਾਂ। ਮਾਣ ਨਾਲ ਦੌੜਦੇ ਹੋਏ ਅਡੋਲ ਘੋੜੇ ਦੀ ਤਰ੍ਹਾਂ, ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ ਅਤੇ ਹੋਰ ਫਾਰਮੈਟਾਂ ‘ਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ। ਟੀ-20 ਵਿਸ਼ਵ ਕੱਪ ਜਿੱਤਣਾ ਇਹ ਇਕ ਸੁਪਨਾ ਸੀ। ਮੇਰੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ, ਯਾਦਾਂ, ਉਤਸ਼ਾਹ ਅਤੇ ਅਟੁੱਟ ਸਮਰਥਨ ਲਈ ਧੰਨਵਾਦ।’’

ਟੀ-20 ਵਿਸ਼ਵ ਕੱਪ 2024 ਵਿੱਚ ਜਡੇਜਾ ਦਾ ਪ੍ਰਦਰਸ਼ਨ
ਰਵਿੰਦਰ ਜਡੇਜਾ ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਵਿੱਚ ਹੋਏ ਟੀ-20 ਵਿਸ਼ਵ ਕੱਪ 2024 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਹ ਗੇਂਦ ਅਤੇ ਬੱਲੇ ਨਾਲ ਪ੍ਰਭਾਵ ਬਣਾਉਣ ਵਿੱਚ ਅਸਫਲ ਰਿਹਾ। ਮੌਜੂਦਾ ਟੂਰਨਾਮੈਂਟ ਵਿੱਚ ਉਸ ਨੇ ਕੁੱਲ ਅੱਠ ਮੈਚ ਖੇਡੇ 'ਤੇ ਸਿਰਫ਼ 35 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਸ ਨੂੰ ਸਿਰਫ ਇਕ ਵਿਕਟ ਮਿਲੀ।

ਜਡੇਜਾ ਦਾ ਟੀ-20 ਅੰਤਰਰਾਸ਼ਟਰੀ ਕਰੀਅਰ
ਰਵਿੰਦਰ ਜਡੇਜਾ ਨੇ 2009 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਉਸ ਨੇ ਇਸ ਫਾਰਮੈਟ ਵਿੱਚ ਕੁੱਲ 74 ਮੈਚ ਖੇਡੇ। ਇਨ੍ਹਾਂ 'ਚ ਸਟਾਰ ਆਲਰਾਊਂਡਰ ਨੇ 127.16 ਦੀ ਸਟ੍ਰਾਈਕ ਰੇਟ ਨਾਲ 515 ਦੌੜਾਂ ਬਣਾਈਆਂ ਅਤੇ 54 ਵਿਕਟਾਂ ਲਈਆਂ। ਇਸ ਤੋਂ ਇਲਾਵਾ ਖੱਬੇ ਹੱਥ ਦੇ ਇਸ ਗੇਂਦਬਾਜ਼ ਨੇ 2009 ਤੋਂ 2024 ਤੱਕ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਇਸ ਦੌਰਾਨ ਉਸ ਨੇ ਕੁੱਲ 30 ਮੈਚ ਖੇਡੇ। ਇਨ੍ਹਾਂ 'ਚ ਜਡੇਜਾ ਨੇ ਕੁੱਲ 130 ਦੌੜਾਂ ਬਣਾਈਆਂ ਅਤੇ 22 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਸ ਨੇ ਏਸ਼ੀਆ ਕੱਪ ਵਿੱਚ ਛੇ ਮੈਚ ਖੇਡੇ। ਇਨ੍ਹਾਂ ਵਿੱਚ ਉਸ ਨੇ ਦੋ ਪਾਰੀਆਂ ਵਿੱਚ 35 ਦੌੜਾਂ ਬਣਾਈਆਂ ਅਤੇ ਚਾਰ ਵਿਕਟਾਂ ਲਈਆਂ।

ਭਾਰਤ ਨੇ ਟੀ-20 ਵਿਸ਼ਵ ਕੱਪ 2024 ਦਾ ਜਿੱਤਆ ਖਿਤਾਬ 
ਬਾਰਬਾਡੋਸ 'ਚ ਸ਼ਨੀਵਾਰ ਨੂੰ ਖੇਡੇ ਗਏ ਆਖਰੀ ਟੀ-20 ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ICC ਟਰਾਫੀ ਜਿੱਤਣ ਦਾ 11 ਸਾਲ ਦਾ ਇੰਤਜ਼ਾਰ ਵੀ ਖਤਮ ਕਰ ਦਿੱਤਾ ਹੈ। ਭਾਰਤ ਨੇ ਆਖਰੀ ਵਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ 2013 'ਚ ਚੈਂਪੀਅਨਸ ਟਰਾਫੀ ਜਿੱਤੀ ਸੀ। ਹਾਲਾਂਕਿ ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਇਸ ਜਿੱਤ ਨਾਲ ਸਾਰੇ ਖਿਡਾਰੀਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ।

Read More
{}{}