ind vs aus champions trophy 2025 pitch report: ਚੈਂਪੀਅਨ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਣ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਨਾਕਆਊਟ 'ਚ ਹਮੇਸ਼ਾ ਦਿਲਚਸਪ ਮੁਕਾਬਲਾ ਹੁੰਦਾ ਹੈ। ਇਸ ਮੈਚ 'ਚ ਭਾਰਤੀ ਟੀਮ 2023 'ਚ ਆਪਣੀ ਧਰਤੀ 'ਤੇ ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਣ ਲਈ ਮੈਦਾਨ 'ਚ ਉਤਰੇਗੀ।
ਇਹ ਇੰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਪੈਟ ਕਮਿੰਸ, ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਤੋਂ ਬਿਨਾਂ ਵੀ ਆਸਟ੍ਰੇਲੀਆ ਕਾਫੀ ਮਜ਼ਬੂਤ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਲਾਹੌਰ ਵਿੱਚ ਇੰਗਲੈਂਡ ਖ਼ਿਲਾਫ਼ 352 ਦੌੜਾਂ ਦੇ ਟੀਚੇ ਨੂੰ ਹਾਸਲ ਕਰਕੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ। ਭਾਰਤ ਨੂੰ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਪੜਾਅ ਵਿੱਚ 2011 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਆਸਟ੍ਰੇਲੀਆ ਉਤੇ ਜਿੱਤ ਮਿਲੀ ਸੀ।
ਦੁਬਈ ਦੀ ਪਿੱਚ ਕਿਸ ਤਰ੍ਹਾਂ ਖੇਡੇਗੀ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਦੁਬਈ ਦੀ ਪਿੱਚ 'ਤੇ ਹੋਣਾ ਹੈ, ਜਿੱਥੇ ਪਿੱਚ ਹੌਲੀ ਹੈ ਅਤੇ ਸਪਿਨਰਾਂ ਨੂੰ ਮਦਦ ਮਿਲਦੀ ਹੈ। ਹੁਣ ਤੱਕ ਤ੍ਰੇਲ ਦਾ ਕੋਈ ਬਹੁਤਾ ਅਸਰ ਨਹੀਂ ਦੇਖਿਆ ਗਿਆ ਹੈ। ਅਜਿਹੀ ਸਥਿਤੀ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੈਦਾਨ 'ਤੇ ਟੀਚੇ ਦਾ ਪਿੱਛਾ ਕਰਨਾ ਮੁਸ਼ਕਲ ਹੋਵੇਗਾ।
ਅਜਿਹਾ ਨਿਊਜ਼ੀਲੈਂਡ ਖਿਲਾਫ਼ ਮੈਚ ਵਿੱਚ ਦੇਖਣ ਨੂੰ ਮਿਲਿਆ ਸੀ। ਦੂਜੀ ਪਾਰੀ ਵਿੱਚ ਸਪਿਨਰ ਹੋਰ ਵੀ ਖਤਰਨਾਕ ਹੋ ਗਏ ਹਨ, ਅਜਿਹੇ ਵਿੱਚ ਅੱਜ ਜੋ ਵੀ ਟੀਮ ਟਾਸ ਜਿੱਤੇਗੀ, ਉਹ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ। ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹੋਣਗੇ ਜੋ ਭਾਰਤੀ ਟੀਮ ਦੇ ਐਕਸ ਫੈਕਟਰ ਹੋਣਗੇ।
ਦੁਬਈ ਦਾ ਮੌਸਮ ਕਿਵੇਂ ਰਹੇਗਾ
ਦੁਬਈ ਦਾ ਮੌਸਮ ਬਿਲਕੁਲ ਸਾਫ਼ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ 'ਚ ਪ੍ਰਸ਼ੰਸਕ ਇਸ ਮੈਚ ਦਾ ਪੂਰਾ ਆਨੰਦ ਲੈ ਸਕਣਗੇ। ਭਾਰਤੀ ਟੀਮ ਕੋਲ ਸ਼ਾਨਦਾਰ ਸਪਿੰਨ ਗੇਂਦਬਾਜ਼ ਹਨ ਜੋ ਮੈਚ 'ਚ ਸਭ ਕੁਝ ਕਰ ਸਕਦੇ ਹਨ। ਭਾਰਤੀ ਟੀਮ ਆਪਣਾ 100 ਫੀਸਦੀ ਦੇ ਕੇ ਮੈਚ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰੇਗੀ।
ਆਸਟ੍ਰੇਲੀਆ ਨੇ ਹੁਣ ਤੱਕ ਸਿਰਫ਼ ਇੱਕ ਪੂਰਾ ਮੈਚ ਖੇਡਿਆ ਹੈ, ਜੋ ਲਾਹੌਰ ਵਿੱਚ ਸੀ, ਜਿੱਥੇ ਹਾਲਾਤ ਦੁਬਈ ਤੋਂ ਉਲਟ ਸਨ। ਇਸ ਤੋਂ ਇਲਾਵਾ ਭਾਰਤ ਕੋਲ ਸੰਤੁਲਿਤ ਟੀਮ ਹੈ, ਇਸ ਲਈ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਵਾਲਾ ਹੈ। ਜੇਕਰ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਭਾਰਤ ਕੋਲ 55 ਫੀਸਦੀ ਸੰਭਾਵਨਾ ਹੈ, ਜਦੋਂ ਕਿ ਆਸਟ੍ਰੇਲੀਆ 45 ਫੀਸਦੀ ਸੰਭਾਵਨਾ ਨਾਲ ਇਹ ਮੈਚ ਜਿੱਤ ਸਕਦਾ ਹੈ।
ਹਾਲਾਂਕਿ, ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਰੋਹਿਤ ਸ਼ਰਮਾ ਆਪਣੇ ਜੇਤੂ ਪਲੇਅ ਕੰਬੀਨੇਸ਼ਨ ਨਾਲ ਛੇੜਛਾੜ ਕਰਨਗੇ। ਭਾਰਤੀ ਟੀਮ ਇਕ ਵਾਰ ਫਿਰ 4 ਸਪਿਨਰਾਂ ਨਾਲ ਸੈਮੀਫਾਈਨਲ 'ਚ ਪ੍ਰਵੇਸ਼ ਕਰ ਸਕਦੀ ਹੈ। ਭਾਵ ਰੋਹਿਤ ਇਕ ਵਾਰ ਫਿਰ ਉਹੀ ਭੁਲੇਖਾ ਪਾ ਸਕਦਾ ਹੈ ਜਿਸ ਵਿਚ ਉਸ ਨੇ ਕੀਵੀਆਂ ਨੂੰ ਫਸਾਇਆ ਸੀ।
ਭਾਰਤ-ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ-11
ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਅਤੇ ਮੁਹੰਮਦ ਸ਼ਮੀ।
ਆਸਟ੍ਰੇਲੀਆ ਟੀਮ: ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਸਟੀਵ ਸਮਿਥ (ਕਪਤਾਨ), ਮਾਰਨਸ ਲੈਬੂਸ਼ੇਨ, ਕੂਪਰ ਕੋਨੋਲੀ, ਅਲੈਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਸਪੈਂਸਰ ਜਾਨਸਨ ਅਤੇ ਐਡਮ ਜ਼ੈਂਪਾ।