Home >>Zee PHH Sports

Women Asia Cup: ਭਾਰਤ ਦੇ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਦੇ ਸੁਪਨੇ 'ਤੇ ਸ੍ਰੀਲੰਕਾ ਨੇ ਫੇਰਿਆ ਪਾਣੀ; 8 ਵਿਕਟਾਂ ਨਾਲ ਦਿੱਤੀ ਮਾਤ

Women Asia Cup: ਸ਼੍ਰੀਲੰਕਾ ਨੇ ਦਾਂਬੁਲਾ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ।

Advertisement
Women Asia Cup: ਭਾਰਤ ਦੇ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਦੇ ਸੁਪਨੇ 'ਤੇ ਸ੍ਰੀਲੰਕਾ ਨੇ ਫੇਰਿਆ ਪਾਣੀ; 8 ਵਿਕਟਾਂ ਨਾਲ ਦਿੱਤੀ ਮਾਤ
Ravinder Singh|Updated: Jul 28, 2024, 06:59 PM IST
Share

Women Asia Cup: ਸ੍ਰੀਲੰਕਾ ਨੇ ਭਾਰਤ ਦੇ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ। ਭਰਤ ਤੇ ਸ਼੍ਰੀਲੰਕਾ ਵਿਚਾਲੇ ਸ਼੍ਰੀਲੰਕਾ ਦੇ ਦਾਂਬੁਲਾ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਟ੍ਰਾਫੀ ਉਤੇ ਕਬਜ਼ਾ ਕਰ ਲਿਆ।
ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਦੀਆਂ 60 ਦੌੜਾਂ, ਰਿਚਾ ਘੋਸ਼ ਸੀਆਂ 30 ਦੌੜਂ ਤੇ ਜੇਮਿਮਾ ਰੋਡ੍ਰਿਗੇਜ ਦੀਆਂ 29 ਦੌੜਾਂ ਦੀ ਬਦੌਲਤ 6 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 166 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਕਵਿਸ਼ਾ ਦਿਹਾਰੀ ਨੇ 2, ਪ੍ਰਬੋਧਨੀ ਨੇ 1, ਸਚਿਨੀ ਨੇ 1 ਤੇ ਚਮੀਰਾ ਅੱਟਾਪੱਟੂ ਨੇ ਵਿਕਟ ਹਾਸਲ ਕੀਤੀ।

ਕਾਬਿਲੇਗੌਰ ਹੈ ਕਿ ਭਾਰਤ ਮਹਿਲਾ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਹੈ। ਹੁਣ ਤੱਕ ਮਹਿਲਾ ਏਸ਼ੀਆ ਕੱਪ (2024 ਸਮੇਤ) ਦੇ 9 ਸੀਜ਼ਨ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਭਾਰਤੀ ਟੀਮ 7 ਵਾਰ ਚੈਂਪੀਅਨ ਰਹੀ ਹੈ। ਆਖਰੀ ਵਾਰ ਮਹਿਲਾ ਏਸ਼ੀਆ ਕੱਪ 2022 ਵਿੱਚ ਖੇਡਿਆ ਗਿਆ ਸੀ। ਫਿਰ ਭਾਰਤ ਨੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਟਰਾਫੀ ਜਿੱਤੀ।

ਭਾਰਤੀ ਟੀਮ 9 'ਚੋਂ ਦੂਜੀ ਵਾਰ ਫਾਈਨਲ 'ਚ ਹਾਰੀ। ਮਹਿਲਾ ਏਸ਼ੀਆ ਕੱਪ ਦੇ ਪਿਛਲੇ 8 ਸੈਸ਼ਨਾਂ 'ਚੋਂ ਬੰਗਲਾਦੇਸ਼ ਨੇ ਸਿਰਫ ਇਕ ਵਾਰ 2018 ਸੀਜ਼ਨ ਜਿੱਤਿਆ ਸੀ। ਭਾਰਤ 7 ਵਾਰ ਜਿੱਤਿਆ ਸੀ। ਪਰ ਸ਼੍ਰੀਲੰਕਾਈ ਟੀਮ ਨੇ ਇਸ 9ਵੇਂ ਸੈਸ਼ਨ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਟੀਮ ਹੁਣ ਤੱਕ ਕੋਈ ਵੀ ਮਹਿਲਾ ਏਸ਼ੀਆ ਕੱਪ ਖਿਤਾਬ ਨਹੀਂ ਜਿੱਤ ਸਕੀ ਹੈ।

ਇਸ ਹਾਰ ਨਾਲ ਭਾਰਤੀ ਟੀਮ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੈਚ ਹਾਰ ਗਈ ਹੈ। ਭਾਰਤੀ ਟੀਮ ਸਾਰੇ 9 ਸੈਸ਼ਨਾਂ ਦੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਜਿੱਥੇ ਬੰਗਲਾਦੇਸ਼ ਤੇ ਹੁਣ ਸ਼੍ਰੀਲੰਕਾ ਨੂੰ 2018 ਵਿੱਚ ਹਰਾਇਆ ਹੈ। ਦੂਜੇ ਪਾਸੇ ਸ਼੍ਰੀਲੰਕਾਈ ਮਹਿਲਾ ਇਸ ਤੋਂ ਪਹਿਲਾਂ 5 ਵਾਰ ਖਿਤਾਬੀ ਮੈਚ ਹਾਰ ਚੁੱਕੀ ਹੈ ਪਰ ਹੁਣ ਉਸ ਨੇ ਛੇਵੀਂ ਵਾਰ ਖ਼ਿਤਾਬ ਜਿੱਤਿਆ ਹੈ।

ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 166 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਸ਼੍ਰੀਲੰਕਾ ਦੀ ਟੀਮ ਨੇ ਸਿਰਫ 18.4 ਓਵਰਾਂ 'ਚ 2 ਵਿਕਟਾਂ ਗੁਆ ਕੇ ਮੈਚ ਅਤੇ ਖਿਤਾਬ ਜਿੱਤ ਲਿਆ। ਟੀਮ ਲਈ ਹਰਸ਼ਿਤਾ ਸਮਰਾਵਿਕਰਮਾ ਨੇ ਸਭ ਤੋਂ ਵੱਧ 69 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਜਦਕਿ ਕਪਤਾਨ ਚਮੀਰਾ ਅਟਾਪੱਟੂ ਨੇ 61 ਦੌੜਾਂ ਬਣਾਈਆਂ। ਭਾਰਤ ਦਾ ਕੋਈ ਵੀ ਗੇਂਦਬਾਜ਼ ਆਪਣੀ ਛਾਪ ਨਹੀਂ ਛੱਡ ਸਕਿਆ। ਸਿਰਫ਼ ਦੀਪਤੀ ਸ਼ਰਮਾ ਹੀ ਇੱਕ ਵਿਕਟ ਲੈ ਸਕੀ। ਉਨ੍ਹਾਂ ਨੇ ਕੈਪਟਨ ਚਮੀਰਾ ਨੂੰ ਆਪਣਾ ਸ਼ਿਕਾਰ ਬਣਾਇਆ। ਸ਼੍ਰੀਲੰਕਾ ਲਈ ਗੇਂਦਬਾਜ਼ੀ 'ਚ ਕਵੀਸ਼ਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : IND W vs SL W Final Playing 11: ਅੱਠਵਾਂ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ ਭਾਰਤ ਦੀਆਂ ਧੀਆਂ

Read More
{}{}