Home >>Zee PHH Sports

Jasprit Bumrah News: ICC ਨੇ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੂੰ ਲਗਾਇਆ ਜੁਰਮਾਨਾ, ਕੀ ਰਹੀ ਵਜ੍ਹਾ

Jasprit Bumrah News: ਹੈਦਰਾਬਾਦ 'ਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਸੀਰੀਜ਼ 'ਚ 0-1 ਨਾਲ ਪਿੱਛੇ ਹੈ। ਇਸ ਦੇ ਨਾਲ ਹੀ ਇਸ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਵੀ ਹਾਰ ਦਾ  ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਹੁਣ ICC ਨੇ ਵੀ ਭਾਰਤ ਨੂੰ ਝਟਕਾ ਦਿੱਤਾ ਹੈ।  

Advertisement
Jasprit Bumrah News: ICC ਨੇ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੂੰ ਲਗਾਇਆ ਜੁਰਮਾਨਾ, ਕੀ ਰਹੀ ਵਜ੍ਹਾ
Riya Bawa|Updated: Jan 30, 2024, 10:01 AM IST
Share

Jasprit Bumrah News:  ICC ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 'ਤੇ ਜੁਰਮਾਨਾ ਲਗਾਇਆ ਹੈ। ਦਰਅਸਲ ਗੱਲ ਇਹ ਹੈ ਕਿ ਐਤਵਾਰ ਨੂੰ ਹੈਦਰਾਬਾਦ 'ਚ ਇੰਗਲੈਂਡ ਦੇ ਖਿਲਾਫ ਪਹਿਲੇ ਟੈਸਟ ਦੌਰਾਨ ਬੁਮਰਾਹ ਜਾਣਬੁੱਝ ਕੇ ਇੰਗਲਿਸ਼ ਬੱਲੇਬਾਜ਼ ਓਲੀ ਪੋਪ ਨਾਲ ਟਕਰਾ ਗਏ। ਕੌਂਸਲ ਮੁਤਾਬਕ ਬੁਮਰਾਹ ਨੇ ਆਈਸੀਸੀ ਕੋਡ ਆਫ ਕੰਡਕਟ ਦੇ ਲੈਵਲ-1 ਦਾ ਉਲੰਘਣ ਕੀਤਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਕ ਡੀਮੈਰਿਟ ਪੁਆਇੰਟ ਦਿੱਤਾ ਗਿਆ ਹੈ। ਜੁਰਮਾਨੇ ਤਹਿਤ ਕੋਈ ਵਿੱਤੀ ਜ਼ੁਰਮਾਨਾ ਨਹੀਂ ਲਗਾਇਆ ਗਿਆ ਹੈ।

ਜੇਕਰ ਕੋਈ ਖਿਡਾਰੀ 24 ਮਹੀਨਿਆਂ ਦੇ ਅੰਦਰ 4 ਡੀਮੈਰਿਟ ਪੁਆਇੰਟ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਇੱਕ ਮੈਚ ਲਈ ਮੁਅੱਤਲ ਕੀਤਾ ਜਾਵੇਗਾ। ਬੁਮਰਾਹ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੈਚ ਰੈਫਰੀ ਰਿਚੀ ਰਿਚਰਡਸਨ ਦੇ ਆਈਸੀਸੀ ਇਲੀਟ ਪੈਨਲ ਦੁਆਰਾ ਉਸ 'ਤੇ ਲਗਾਈ ਗਈ ਸਜ਼ਾ ਨੂੰ ਵੀ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Delhi Weather Update: ਦਿੱਲੀ 'ਚ ਧੁੰਦ ਦੀ ਚਾਦਰ, ਕਈ ਉਡਾਣਾਂ ਅਤੇ ਟਰੇਨਾਂ ਲੇਟ, ਯਾਤਰੀ ਪਲੇਟਫਾਰਮ 'ਤੇ ਸੌਣ ਨੂੰ ਮਜ਼ਬੂਰ, ਵੇਖੋ ਵੀਡੀਓ

ਇਹ ਘਟਨਾ ਟੈਸਟ ਦੇ ਚੌਥੇ ਦਿਨ 81ਵੇਂ ਓਵਰ ਵਿੱਚ ਵਾਪਰੀ। ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੇ ਬੁਮਰਾਹ ਦੀ ਗੇਂਦ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ, ਗੇਂਦ ਉਨ੍ਹਾਂ ਦੇ ਪੈਡ ਨਾਲ ਜਾ ਲੱਗੀ ਅਤੇ ਲੈੱਗ ਬਾਈ ਹੋ ਗਈ। ਜਦੋਂ ਉਹ ਸਿੰਗਲ ਲੈਣ ਲਈ ਭੱਜਿਆ ਤਾਂ ਬੁਮਰਾਹ ਪੋਪ ਦੇ ਰਾਹ ਵਿੱਚ ਆ ਗਿਆ। ਇਸ ਦੌਰਾਨ ਪੋਪ ਅਤੇ ਬੁਮਰਾਹ ਦੇ ਮੋਢੇ ਟਕਰਾ ਗਏ ਅਤੇ ਦੋਵਾਂ ਵਿਚਾਲੇ ਗੱਲਬਾਤ ਹੋਈ।

ਬਾਅਦ 'ਚ ਜਦੋਂ ਗੱਲਬਾਤ ਜਾਰੀ ਰਹੀ ਤਾਂ ਬੁਮਰਾਹ ਪੋਪ ਤੋਂ ਮੁਆਫੀ ਮੰਗਦੇ ਨਜ਼ਰ ਆਏ।

ਇਹ ਵੀ ਪੜ੍ਹੋ:  PSEB 10th & 12th Practical Exam: ਪੰਜਾਬ ਬੋਰਡ ਨੇ ਪ੍ਰੈਕਟੀਕਲ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ
 

Read More
{}{}