Home >>Zee PHH Sports

Punjab Sports News: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਸ਼ੁਰੂ

 Punjab Sports News: ਮੇਲੇ ਦਾ ਸਭ ਤੋਂ ਆਕਰਸ਼ਿਤ ਮੁਕਾਬਲਾ 'ਸਭ ਤੋਂ ਵੱਡਾ ਪਤੰਗਬਾਜ' ਮੁਕਾਬਲਾ ਹੋਵੇਗਾ ਅਤੇ ਇਹ 11 ਫਰਵਰੀ ਨੂੰ ਹੋਵੇਗਾ ਇਸ ਮੁਕਾਬਲੇ ਦੇ ਜੇਤੂਆਂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 

Advertisement
 Punjab Sports News: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਸ਼ੁਰੂ
Manpreet Singh|Updated: Feb 05, 2024, 06:48 PM IST
Share

Punjab Sports News: ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਪਤੰਗਬਾਜ਼ੀ ਦੇ ਨਾਕ ਆਊਟ ਮੁਕਾਬਲਿਆਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਵੱਲੋਂ ਕਰਵਾਈ ਗਈ। ਡਿਪਟੀ ਕਮਿਸ਼ਨਰ ਅਤੇ ਆਮ ਲੋਕਾਂ ਵੱਲੋਂ ਰਾਜ ਪੱਧਰੀ ਪਤੰਗਬਾਜ਼ੀ ਦੇ ਨਾਕ ਆਊਟ ਮੁਕਾਬਲਿਆਂ ਦਾ ਆਨੰਦ ਮਾਣਿਆ ਗਿਆ। ਉੱਥੇ ਹੀ ਪਤੰਗਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਖਾਸ ਕਰ ਜੇਤੂਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਵਾਇਤੀ ਅਤੇ ਵਿਰਾਸਤੀ ਮੇਲਿਆਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਤੇ ਨੌਜਵਾਨਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਇਸ ਮੇਲੇ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦੇ ਇਹ ਨਾਕ ਆਊਟ ਮੁਕਾਬਲੇ ਵਾਤਾਵਰਨ ਦੀ ਸੰਭਾਲ, ਨਾਰੀ ਸ਼ਕਤੀ, ਵੋਟਾਂ ਪ੍ਰਤੀ ਜਾਗਰੂਕਤਾ ਅਤੇ ਦਵਿਆਂਗਜਨਾ ਨੂੰ ਸਮਰਪਿਤ ਹਨ। ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ 3 ਹਜ਼ਾਰ ਰਜਿਸਟਰੇਸ਼ਨ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਆਕਰਸ਼ਿਤ ਮੁਕਾਬਲਾ 'ਸਭ ਤੋਂ ਵੱਡਾ ਪਤੰਗਬਾਜ' ਮੁਕਾਬਲਾ ਹੋਵੇਗਾ ਅਤੇ ਇਹ 11 ਫਰਵਰੀ ਨੂੰ ਹੋਵੇਗਾ ਇਸ ਮੁਕਾਬਲੇ ਦੇ ਜੇਤੂਆਂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨਾਮ ਵੰਡ ਸਮਾਰੋਹ ਵੀ 11 ਫਰਵਰੀ ਨੂੰ ਹੋਵੇਗੀ। ਵਿਦੇਸ਼ੀ ਲੋਕ ਇਨ੍ਹਾਂ ਪਤੰਗਬਾਜ਼ੀ ਮੁਕਾਬਲਿਆਂ ਦੌਰਾਨ ਵੱਖ-ਵੱਖ ਭਾਂਤ ਦੇ ਪਤੰਗਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਉੱਥੇ ਹੀ ਦਵਿਆਂਗ ਖਿਡਾਰੀਆਂ ਦਾ ਵੀ ਇੱਕ ਵੱਖਰਾ ਮੁਕਾਬਲਾ ਹੋਵੇਗਾ।

ਗ੍ਰੀਸ ਦੇਸ਼ ਤੋਂ ਨੌਜਵਾਨ ਕੋਸਤਾ ਜੋ ਕਿ ਪਤੰਗਬਾਜ਼ੀ ਚੈਂਪੀਅਨਸ਼ਿਪ 2023 ਦਾ ਵਿਜੇਤਾ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਪਤੰਗ ਉਡਾਉਂਦਾ ਹੈ ਅਤੇ ਖੁਦ ਹੀ ਪਤੰਗ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਰੋਜ਼ਾਨਾ ਵੱਖ-ਵੱਖ ਤਰ੍ਹਾਂ ਦੇ ਪਤੰਗ ਉਡਾ ਕੇ ਸਮੂਹ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਉਸ ਨੇ ਸੂਬਾ ਵਾਸੀਆਂ ਨੂੰ ਪਤੰਗਬਾਜ਼ੀ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਦੋ ਰੋਜ਼ਾ ਰਾਜ ਪੱਧਰੀ ਸਮਾਗਮ ਦਾ ਆਨੰਦ ਮਾਨਣ ਦੀ ਵੀ ਅਪੀਲ ਕੀਤੀ। 

ਇਸ ਮੇਲੇ ਦੀ ਰੌਣਕ ਵਧਾਉਣ ਲਈ ਲੋਕ ਗਾਇਕ ਅੰਮ੍ਰਿਤ ਮਾਨ ਅਤੇ ਜਗਜੀਤ ਜੀਤੀ ਆਦਿ ਕਲਾਕਾਰ ਲੋਕਾਂ ਦਾ ਗੀਤਾਂ ਰਾਹੀਂ ਮਨੋਰੰਜਨ ਕਰਨਗੇ। ਉੱਥੇ ਹੀ ਖਾਣ-ਪੀਣ ਦੇ ਸਟਾਲ ਵੀ ਖਿੱਚ ਦਾ ਕੇਂਦਰ ਬਣ ਰਹੇ ਹਨ।

 

Read More
{}{}