IND vs ENG: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਇੰਗਲੈਂਡ ਖਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ ਨੂੰ ਇੱਕ ਬਿਆਨ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।
ਕਾਬਿਲੇਗੌਰ ਹੈ ਕਿ ਪਹਿਲਾ ਟੈਸਟ ਮੈਚ 25 ਜਨਵਰੀ ਨੂੰ ਹੈਦਰਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਵਿਰਾਟ ਦੇ ਟੈਸਟ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਬੀਸੀਸੀਆਈ ਨੇ ਅਜੇ ਤੱਕ ਉਨ੍ਹਾਂ ਦੀ ਜਗ੍ਹਾ ਲਈ ਕਿਸੇ ਹੋਰ ਖਿਡਾਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ।
ਬੀਸੀਸੀਆਈ ਨੇ ਬਿਆਨ ਵਿੱਚ ਕਿਹਾ ਹੈ ਕਿ "ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਮੈਚਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਕੋਹਲੀ ਨੇ ਬੀਸੀਸੀਆਈ ਨੂੰ ਟੈਸਟ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਤੋਂ ਹਟਣ ਦੀ ਬੇਨਤੀ ਕੀਤੀ ਹੈ।
ਵਿਰਾਟ ਨੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ-ਨਾਲ 2018 ਵਿੱਚ ਵੀ ਇਸ ਬਾਰੇ ਟੀਮ ਪ੍ਰਬੰਧਨ ਅਤੇ ਚੋਣਕਾਰਾਂ ਨਾਲ ਗੱਲ ਕੀਤੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੀ ਹੈ ਪਰ ਕੁਝ ਨਿੱਜੀ ਹਾਲਾਤ ਪੈਦਾ ਹੋ ਗਏ ਹਨ, ਜਿਸ ਕਾਰਨ ਉਹ ਪਹਿਲੇ ਦੋ ਟੈਸਟ ਮੈਚਾਂ ਦਾ ਹਿੱਸਾ ਨਹੀਂ ਬਣ ਸਕਣਗੇ।''
ਭਾਰਤੀ ਟੀਮ ਇੰਗਲੈਂਡ ਖਿਲਾਫ਼ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪਹਿਲੇ ਦੋ ਟੈਸਟਾਂ ਲਈ ਕੋਹਲੀ ਦੀ ਜਗ੍ਹਾ ਕੌਣ ਖੇਡੇਗਾ।
ਟੈਸਟ ਅਨੁਸੂਚੀ (IND ਬਨਾਮ ENG ਟੈਸਟ ਸੀਰੀਜ਼)
ਪਹਿਲਾ ਟੈਸਟ: ਭਾਰਤ ਬਨਾਮ ਇੰਗਲੈਂਡ, 25-29 ਜਨਵਰੀ, ਹੈਦਰਾਬਾਦ (ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ)
ਦੂਜਾ ਟੈਸਟ: ਭਾਰਤ ਬਨਾਮ ਇੰਗਲੈਂਡ, 2-6 ਫਰਵਰੀ, ਵਿਸ਼ਾਖਾਪਟਨਮ (ਡਾ. ਵਾਈ. ਐੱਸ. ਰਾਜਸ਼ੇਖਰ ਕ੍ਰਿਕਟ ਸਟੇਡੀਅਮ)
ਤੀਜਾ ਟੈਸਟ: ਭਾਰਤ ਬਨਾਮ ਇੰਗਲੈਂਡ, 15-19 ਫਰਵਰੀ, ਰਾਜਕੋਟ (ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ)
ਚੌਥਾ ਟੈਸਟ: ਭਾਰਤ ਬਨਾਮ ਇੰਗਲੈਂਡ, 23-27 ਫਰਵਰੀ, ਰਾਂਚੀ (JSCA ਅੰਤਰਰਾਸ਼ਟਰੀ ਸਟੇਡੀਅਮ)
ਪੰਜਵਾਂ ਟੈਸਟ: ਭਾਰਤ ਬਨਾਮ ਇੰਗਲੈਂਡ, 7-11 ਮਾਰਚ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ)
ਇਹ ਵੀ ਪੜ੍ਹੋ : PM Modi Ayodhya Speech: ਸਾਡੇ ਰਾਮਲੱਲਾ ਹੁਣ ਟੈਂਟ 'ਚ ਨਹੀਂ, ਮਨਮੋਹਕ ਮੰਦਰ 'ਚ ਰਹਿਣਗੇ-ਪੀਐਮ ਨਰਿੰਦਰ ਮੋਦੀ
ਇੰਗਲੈਂਡ ਦੀ ਟੈਸਟ ਟੀਮ: ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਸਨ, ਜੌਨੀ ਬੇਅਰਸਟੋ, ਸ਼ੋਏਬ ਬਸ਼ੀਰ, ਹੈਰੀ ਬਰੂਕ, ਜੈਕ ਕ੍ਰਾਲੀ, ਬੇਨ ਡਕੇਟ, ਬੇਨ ਫੋਕਸ, ਟੌਮ ਹਾਰਟਲੀ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋਅ ਰੂਟ ਅਤੇ ਮਾਰਕ ਵੁੱਡ।
ਪਹਿਲੇ ਦੋ ਟੈਸਟਾਂ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ/ਬੱਲੇਬਾਜ਼), ਕੇਐਸ ਭਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।
ਇਹ ਵੀ ਪੜ੍ਹੋ : Ayodhya Ram Mandir: ਕੰਗਨਾ ਰਣੌਤ ਨੇ ਦਿਖਾਈ ਰਾਮ ਮੰਦਿਰ ਦੀ ਝਲਕ, ਰਵਾਇਤੀ ਅਵਤਾਰ 'ਚ ਨਜ਼ਰ ਆਈ ਅਦਾਕਾਰਾ