Home >>Zee PHH Sports

Vinesh Phogat Disqualified: ਵਿਨੇਸ਼ ਫੋਗਾਟ ਪੈਰਿਸ ਓਲੰਪਿਕ 'ਚ ਅਯੋਗ ਕਰਾਰ, ਖੁੰਝ ਗਿਆ ਗੋਲਡ ਮੈਡਲ

Vinesh Phogat Disqualified: ਭਾਰਤੀ ਦਲ ਦੀ ਵਿਨੇਸ਼ ਫੋਗਾਟ ਨੂੰ ਮਹਿਲਾ ਕੁਸ਼ਤੀ 50 ਕਿਲੋ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। 

Advertisement
Vinesh Phogat Disqualified: ਵਿਨੇਸ਼ ਫੋਗਾਟ ਪੈਰਿਸ ਓਲੰਪਿਕ 'ਚ ਅਯੋਗ ਕਰਾਰ, ਖੁੰਝ ਗਿਆ ਗੋਲਡ ਮੈਡਲ
Manpreet Singh|Updated: Aug 07, 2024, 12:41 PM IST
Share

Vinesh Phogat Disqualified: ਪੈਰਿਸ ਓਲੰਪਿਕ 'ਚ ਭਾਰਤੀ ਕੁਸ਼ਤੀ ਨੂੰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਨੂੰ 3 ਬਾਊਟ ਜਿੱਤ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਹੁਣ ਉਸ ਨੂੰ ਪੈਰਿਸ ਓਲੰਪਿਕ ਵਿੱਚੋਂ ਕੋਈ ਤਮਗਾ ਨਹੀਂ ਮਿਲੇਗਾ, ਭਾਵੇਂ ਉਹ 50 ਕਿਲੋ ਭਾਰ ਵਰਗ ਵਿੱਚ ਫਾਈਨਲ ਵਿੱਚ ਪਹੁੰਚੀ ਸੀ।

ਭਾਰਤੀ ਦਲ ਦੀ ਵਿਨੇਸ਼ ਫੋਗਾਟ ਨੂੰ ਮਹਿਲਾ ਕੁਸ਼ਤੀ 50 ਕਿਲੋ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। ਟੀਮ ਦੇ ਪੂਰੀ ਰਾਤ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਵਜ਼ਨ 50 ਕਿਲੋ ਤੋਂ ਕੁਝ ਗ੍ਰਾਮ ਵੱਧ ਪਾਇਆ ਗਿਆ। ਜਿਸ ਕਾਰਨ ਉਹ ਫਾਈਨਲ ਮੈਚ ਨਹੀਂ ਖੇਡ ਸਕੇਗੀ।

ਇਹ ਖ਼ਬਰ ਭਾਰਤੀ ਫੈਨਜ਼ ਦੇ ਲਈ ਕਾਫੀ ਜ਼ਿਆਦਾ ਨਿਰਾਸ਼ਾਜਨਕ ਹੈ। ਵਿਨੇਸ਼ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਅਤੇ ਫਿਰ ਭਾਰਤੀ ਸਮੇਂ ਮੁਤਾਬਕ ਦੇਰ ਰਾਤ ਕਿਊਬਾ ਦੇ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਇਕਤਰਫਾ ਅੰਦਾਜ਼ 'ਚ 5-0 ਨਾਲ ਹਰਾ ਕੇ 50 ਕਿਲੋਗ੍ਰਾਮ 'ਚ ਸੋਨ ਤਗਮਾ ਜਿੱਤਣ ਵੱਲ ਕਦਮ ਵਧਾਇਆ। ਪੈਰਿਸ ਓਲੰਪਿਕ 2024 ਵਿੱਚ ਮਹਿਲਾ ਕੁਸ਼ਤੀ ਮੁਕਾਬਲੇ ਦੇ 50 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਣ ਵੱਲ ਕਦਮ ਵਧਾਇਆ ਸੀ। 

Read More
{}{}