Home >>ZeePHH Trending News

Bathinda News: ਪਾਰਕ 'ਚ ਸੈਰ ਕਰ ਰਹੀ ਨਵ-ਵਿਆਹੁਤਾ ਨੂੰ ਮਾਰੀ ਗੋਲੀ, ਕੁੱਝ ਸਮਾਂ ਪਹਿਲਾਂ ਕਰਵਾਈ ਸੀ ਲਵਮੈਰਿਜ

Bathinda News: ਲੜਕੀ ਦੀ ਪਛਾਣ ਹਰਪ੍ਰੀਤ ਕੌਰ ਪਤਨੀ ਅਰਸ਼ਦੀਪ ਸਿੰਘ ਵਾਸੀ ਸੁਰਜੀਤਪੁਰ ਝੁਗੀਆਂ ਭਗਤਾ ਭਾਈ ਕਾ ਵਜੋਂ ਹੋਈ ਹੈ। ਲੜਕੀ ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਰਹਿਣ ਵਾਲੀ ਹੈ, ਉਸ ਨੇ ਭਗਤਾ ਭਾਈ ਕਾ ਦੇ ਅਰਸ਼ਦੀਪ ਸਿੰਘ ਸਿੰਘ ਨਾਲ ਕੁੱਝ ਸਮਾਂ ਪਹਿਲਾਂ ਵੀ ਲਵ ਮੈਰਿਜ ਕਰਵਾਈ ਸੀ।

Advertisement
Bathinda News: ਪਾਰਕ 'ਚ ਸੈਰ ਕਰ ਰਹੀ ਨਵ-ਵਿਆਹੁਤਾ ਨੂੰ ਮਾਰੀ ਗੋਲੀ, ਕੁੱਝ ਸਮਾਂ ਪਹਿਲਾਂ ਕਰਵਾਈ ਸੀ ਲਵਮੈਰਿਜ
Manpreet Singh|Updated: Jan 21, 2025, 08:03 PM IST
Share

Bathinda News(ਕੁਲਬੀਰ ਬੀਰਾ): ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਵਿਖੇ ਪਤੀ ਨਾਲ ਦਾਣਾ ਮੰਡੀ ਵਿਚ ਸੈਰ ਕਰ ਰਹੀ ਕੁੜੀ ਨੂੰ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ। ਇਹ ਗੋਲੀ ਕੁੜੀ ਦੇ ਪੇਟ ਵਿਚ ਲੱਗੀ ਅਤੇ ਆਰਪਾਰ ਹੋ ਗਈ। ਗੋਲੀ ਲੱਗਣ ਕਾਰਣ ਗੰਭੀਰ ਜ਼ਖ਼ਮੀ ਹੋਈ ਕੁੜੀ ਨੂੰ ਤੁਰੰਤ ਭਗਤਾ ਭਾਈ ਕਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਉਪਰੰਤ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ।

ਲੜਕੀ ਦੀ ਪਛਾਣ ਹਰਪ੍ਰੀਤ ਕੌਰ ਪਤਨੀ ਅਰਸ਼ਦੀਪ ਸਿੰਘ ਵਾਸੀ ਸੁਰਜੀਤਪੁਰ ਝੁਗੀਆਂ ਭਗਤਾ ਭਾਈ ਕਾ ਵਜੋਂ ਹੋਈ ਹੈ। ਲੜਕੀ ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਰਹਿਣ ਵਾਲੀ ਹੈ, ਉਸ ਨੇ ਭਗਤਾ ਭਾਈ ਕਾ ਦੇ ਅਰਸ਼ਦੀਪ ਸਿੰਘ ਸਿੰਘ ਨਾਲ ਕੁੱਝ ਸਮਾਂ ਪਹਿਲਾਂ ਵੀ ਲਵ ਮੈਰਿਜ ਕਰਵਾਈ ਸੀ।

ਲੜਕੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਤੀ ਨਾਲ ਪਾਰਕ ਵਿੱਚ ਸੈਰ ਕਰ ਰਹੀ ਸੀ, ਤਾਂ ਦੋ ਬਾਈਕ ਸਵਾਰਾਂ ਨੇ ਉਸ ਉਤੇ ਗੋਲੀ ਚਲਾ ਦਿੱਤੀ। ਲੜਕੀ ਦਾ ਕਹਿਣਾ ਹੈ ਕਿ ਉਹ ਗੋਲੀ ਚਲਾਉਣ ਵਾਲਿਆਂ ਦੇ ਚਿਹਰੇ ਨਹੀਂ ਦੇਖ ਸਕੀ। ਫਿਲਹਾਲ ਪੀੜਤਾ ਵਲੋਂ ਕਿਸੇ ’ਤੇ ਵੀ ਸ਼ੱਕ ਨਹੀਂ ਜਿਤਾਇਆ ਜਾ ਰਿਹਾ।

ਇਹ ਵੀ ਪੜ੍ਹੋ:  Hydrogen Train Engine : ਭਾਰਤੀ ਰੇਲਵੇ ਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਵਾਲਾ ਰੇਲ ਇੰਜਣ ਬਣਾਇਆ, ਪੜ੍ਹੋ ਪੂਰੀ ਡਿਟੇਲ

 

ਦੂਜੇ ਪਾਸੇ ਗੋਲੀ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਪ੍ਰਾਪਤ ਹੋਣ 'ਤੇ ਹਸਪਤਾਲ ਵਿਖੇ ਪੁੱਜੀਆਂ ਅਤੇ ਲੜਕੀ ਦੀ ਬਿਆਨ ਦਰਜ ਕੀਤੇ ਜਾ ਰਹੇ ਹਰ ਫਿਲਹਾਲ ਲੜਕੀ ਨੇ ਦੱਸਿਆ ਹੈ ਕਿ ਉਸ ਦੇ ਵੱਲੋਂ ਕਿਸੇ ਦੀ ਪਹਿਚਾਣ ਹਲੇ ਤੱਕ ਨਹੀਂ ਕੀਤੀ ਗਈ ਸਾਡੀਆਂ ਵੱਖ ਵੱਖ ਟੀਮਾਂ ਕੰਮ ਕਰਦੀਆਂ ਹਨ।

ਇਹ ਵੀ ਪੜ੍ਹੋ: Bathinda News: ਰਿਸ਼ਵਤ ਲੈਂਦਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਵਿਜੀਲੈਂਸ ਵੱਲੋਂ ਕਾਬੂ

Read More
{}{}