Home >>ZeePHH Trending News

Bathinda News: ਗੁਰਦੁਆਰਾ ਸਾਹਿਬ ਸੰਗਤ ਵਿਖੇ ਇੱਟਾਂ ਰੋੜੇ ਮਾਰ ਕੇ ਸ਼ੀਸ਼ੇ ਤੋੜਨ ਵਾਲਾ ਸ਼ਰਾਰਤੀ ਅਨਸਰ ਪੁਲਿਸ ਨੇ ਕੀਤਾ ਕਾਬੂ

Bathinda News: ਰਸਤੇ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਟੈਕਨੀਕਲ ਸੋਰਸਾਂ ਦੀ ਮੱਦਦ ਨਾਲ ਮੁੱਕਦਮਾ ਉਕਤ ਨੂੰ ਟਰੇਸ ਕਰਕੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

Advertisement
Bathinda News: ਗੁਰਦੁਆਰਾ ਸਾਹਿਬ ਸੰਗਤ ਵਿਖੇ ਇੱਟਾਂ ਰੋੜੇ ਮਾਰ ਕੇ ਸ਼ੀਸ਼ੇ ਤੋੜਨ ਵਾਲਾ ਸ਼ਰਾਰਤੀ ਅਨਸਰ ਪੁਲਿਸ ਨੇ ਕੀਤਾ ਕਾਬੂ
Manpreet Singh|Updated: Sep 01, 2024, 05:51 PM IST
Share

Bathinda News: ਬਠਿੰਡਾ ਦੇ 100 ਫੁੱਟੀ ਰੋਡ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਚਲੇ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਭੰਨਣ ਵਾਲੇ ਸ਼ਰਾਰਤੀ ਅਨਸਰ ਨੂੰ ਬਠਿੰਡਾ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਅੱਜ ਸੇਵੇਰੇ ਥਾਣਾ ਸਿਵਲ ਲਾਈਨਜ ਬਠਿੰਡਾ ਨੂੰ ਇੱਕ ਇਤਲਾਹ ਮਿਲੀ ਕਿ ਗੁਰੂਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਨੇੜੇ 100 ਫੁੱਟੀ ਰੋਡ ਬਠਿੰਡਾ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂਦੁਆਰਾ ਸਾਹਿਬ ਦੀਆਂ ਬਾਹਰ ਵਾਲੀਆਂ ਖਿੜਕੀਆਂ ਦੇ ਇੱਟਾਂ ਰੋੜੇ ਮਾਰ ਕੇ ਸ਼ੀਸ਼ੇ ਤੋੜ ਦਿੱਤੇ ਸਨ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਇੰਚਾਰਜ ਸੀ.ਆਈ.ਏ-1/2 ਅਤੇ ਥਾਣਾ ਸਿਵਲ ਲਾਈਨਜ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਜਿਹਨਾਂ ਵੱਲੋਂ ਰਸਤੇ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਟੈਕਨੀਕਲ ਸੋਰਸਾਂ ਦੀ ਮੱਦਦ ਨਾਲ ਮੁੱਕਦਮਾ ਉਕਤ ਨੂੰ ਟਰੇਸ ਕਰਕੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀ ਦੀ ਪਛਾਣ ਗੁਰਦੀਪ ਉਰਫ ਫੌਜੀ ਉਰਫ ਪੌਪੀ ਪੁੱਤਰ ਛੋਟਾ ਸਿੰਘ ਵਾਸੀ ਝੁੱਗੀਆਂ 100 ਫੁੱਟ ਰੋਡ ਸ਼ਾਤ ਨਗਰ ਬਠਿੰਡਾ ਵਜੋਂ ਹੋਈ ਹੈ।

ਕਥਿਤ ਦੋਸ਼ੀ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਗੁਰਦੀਪ ਸਿੰਘ ਪੇਂਟਰ ਦਾ ਕੰਮ ਕਰਦਾ ਹੈ ਅਤੇ ਪੁਲਿਸ ਰਿਮਾਂਡ ਲੈਕੇ ਪੁੱਛਗਿੱਛ ਜਾਵੇਗੀ ਕਿ ਆਖਰ ਉਸ ਵੱਲੋਂ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ।

Read More
{}{}