Home >>ZeePHH Trending News

Sidhu Moosewala: ਬੀਬੀਸੀ ਨੇ ਸਿੱਧੂ ਮੂਸੇਵਾਲਾ ਉਤੇ ਆਧਾਰਿਤ ਦਸਤਾਵੇਜ਼ੀ ਕੀਤੀ ਰਿਲੀਜ਼, ਪਰਿਵਾਰ ਦੀ ਨਹੀਂ ਲਈ ਮਨਜ਼ੂਰੀ

 Sidhu Moosewala: ਬੀਬੀਸੀ ਵਰਲਡ ਨੇ ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਆਧਾਰਿਤ ਦਸਤਾਵੇਜ਼ੀ The Killing Call ਰਿਲੀਜ਼ ਕੀਤੀ ਹੈ। ਚੈਨਲ ਇਹ ਦਸਤਾਵੇਜ਼ੀ ਯੂਟਿਊਬ ਉਤੇ ਦੋ ਹਿੱਸਿਆਂ ਵਿੱਚ ਰਿਲੀਜ਼ ਕੀਤੀ ਹੈ। 

Advertisement
Sidhu Moosewala: ਬੀਬੀਸੀ ਨੇ ਸਿੱਧੂ ਮੂਸੇਵਾਲਾ ਉਤੇ ਆਧਾਰਿਤ ਦਸਤਾਵੇਜ਼ੀ ਕੀਤੀ ਰਿਲੀਜ਼, ਪਰਿਵਾਰ ਦੀ ਨਹੀਂ ਲਈ ਮਨਜ਼ੂਰੀ
Ravinder Singh|Updated: Jun 11, 2025, 09:23 AM IST
Share

Sidhu Moosewala:  ਬੀਬੀਸੀ ਵਰਲਡ ਨੇ ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਆਧਾਰਿਤ ਦਸਤਾਵੇਜ਼ੀ The Killing Call ਰਿਲੀਜ਼ ਕੀਤੀ ਹੈ। ਚੈਨਲ ਇਹ ਦਸਤਾਵੇਜ਼ੀ ਯੂਟਿਊਬ ਉਤੇ ਦੋ ਹਿੱਸਿਆਂ ਵਿੱਚ ਰਿਲੀਜ਼ ਕੀਤੀ ਹੈ। ਬੀਬੀਸੀ ਵਰਲਡ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਬਿਨਾਂ ਇਹ ਡਾਕੂਮੈਂਟਰੀ ਰਿਲੀਜ਼ ਕੀਤੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦਸਤਾਵੇਜ਼ੀ ਸਬੰਧੀ ਸ਼ਿਕਾਇਤ ਕੀਤੀ। ਕਾਬਿਲੇਗੌਰ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਹੈ।

ਅੱਜ ਸਿੱਧੂ ਮੂਸੇਵਾਲਾ ਦਾ 32ਵਾਂ ਜਨਮਦਿਨ ਹੈ। ਇਸ ਮੌਕੇ ਸਿੱਧੂ ਦਾ 3 ਗੀਤਾਂ ਵਾਲਾ ਐਲਬਮ "ਮੂਸ ਪ੍ਰਿੰਟ" ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੀ ਮੌਤ ਤੋਂ ਪਹਿਲਾਂ ਪੁੱਤਰ ਆਪਣੇ, ਮੇਰੇ ਅਤੇ ਆਪਣੀ ਮਾਂ ਦੇ ਜਨਮਦਿਨ 'ਤੇ ਗੀਤ ਰਿਲੀਜ਼ ਕਰਦਾ ਰਿਹਾ। ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ।

ਪਿਤਾ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸਿੱਧੂ ਦੇ ਹਰ ਜਨਮਦਿਨ 'ਤੇ ਕੁਝ ਨਾ ਕੁਝ ਮਿਲੇ। ਇਸ ਸਮੇਂ, ਸਿੱਧੂ ਦੇ ਸਾਰੇ ਗੀਤ ਜੋ ਰਿਕਾਰਡ ਕੀਤੇ ਗਏ ਹਨ, ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਐਲਬਮ ਵਿੱਚ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਉਹ ਮਿਲੇਗਾ ਜੋ ਉਹ ਸਿੱਧੂ ਤੋਂ ਜਿਉਂਦੇ ਜੀਅ ਚਾਹੁੰਦੇ ਸਨ।

ਐਲਬਮ ਦਾ ਪੋਸਟਰ ਇੰਸਟਾਗ੍ਰਾਮ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਨੂੰ ਹੁਣ ਤੱਕ 1.3 ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਐਲਬਮ ਵਿੱਚ 3 ਗੀਤ 0008, ਨੇਲਜ਼ ਅਤੇ ਟੇਕ ਨੋਟਸ ਸ਼ਾਮਲ ਹਨ।

ਇਹ ਵੀ ਪੜ੍ਹੋ : ਹਿਮਾਚਲ ਦੀ ਤਰਜ਼ 'ਤੇ ਪੰਜਾਬ ਵਿੱਚ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਟੈਕਸ ਲਗਾਉਣ ਲਈ ਪ੍ਰਸਤਾਵ ਪਾਸ

ਤੁਹਾਨੂੰ ਦੱਸ ਦੇਈਏ ਕਿ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਵੱਲੋਂ "ਫਾਸਟ ਟਰੈਕ ਪੋਰਟਲ" ਦੀ ਸ਼ੁਰੂਆਤ, ਕਰੋਬਾਰੀਆਂ ਨੂੰ ਮਿਲੇਗਾ ਲਾਭ

Read More
{}{}