Home >>ZeePHH Trending News

Bhadaur News: ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋਸਤ ਵੱਲੋਂ ਦੋਸਤ ਦਾ ਕਤਲ

Bhadaur News: ਡੀਐਸਪੀ ਤਪਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੜਕ ਕਿਨਾਰੇ ਤੋਂ ਬੱਬੂ ਸਿੰਘ ਨੌਜਵਾਨ ਦੀ ਲਾਸ਼ ਮਿਲੀ ਹੈ ਜੋ ਮੋਬਾਈਲਾਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਬੱਸ ਅੱਡੇ ਕੋਲ ਕੱਚੇ ਰਸਤੇ 'ਚ ਉਸ ਦੀ ਕਾਰ ਬਰਾਮਦ ਹੋਈ। ਕਾਰ ਤੋਂ ਕਾਫੀ ਦੂਰੀ 'ਤੇ ਉਸ ਦੀ ਲਾਸ਼ ਮਿਲੀ। ਕੁੱਝ ਦੂਰੀ 'ਤੇ ਲੋਹੇ ਦਾ ਦਾਤ ਪਿਆ ਸੀ।

Advertisement
Bhadaur News: ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋਸਤ ਵੱਲੋਂ ਦੋਸਤ ਦਾ ਕਤਲ
Manpreet Singh|Updated: Jun 26, 2024, 03:40 PM IST
Share

Bhadaur News: ਬਦੌੜ ਵਿੱਚ ਪੈਦੇ ਸ਼ਹਿਣਾ ਵਿਖੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਦਾਤ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਹਾਮਣਾ ਆਇਆ ਹੈ। ਪਿੰਡ ਢਿੱਲਵਾਂ-ਸੁਖਪੁਰਾ ਲਿੰਕ ਸੜਕ 'ਤੇ ਨੌਜਵਾਨ ਦੀ ਖੂਨ ਨਾਲ ਭਿੱਜੀ ਲਾਸ਼ ਮਿਲੀ ਸੀ। ਜਿਸ ਦੇ ਸਰੀਰ ਉੱਤੇ ਕਾਫੀ ਡੁੰਘੇ ਕੱਟ ਲੱਗੇ ਹੋਏ ਸਨ। ਅਤੇ ਕੋਲ ਹੀ ਦਾਤ ਪਿਆ ਹੋਇਆ ਸੀ। ਜਾਣਕਾਰੀ ਮੁਤਾਬਿਕ ਨੌਜਵਾਨ ਦੀ ਪਛਾਣ ਬੱਬੂ ਸਿੰਘ ਵਜੋਂ ਹੋਈ ਹੈ ਜੋ ਮੋਬਾਈਲਾਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਬੱਸ ਅੱਡੇ ਕੋਲ ਕੱਚੇ ਰਸਤੇ 'ਚ ਉਸ ਦੀ ਕਾਰ ਬਰਾਮਦ ਹੋਈ। 

ਡੀਐਸਪੀ ਤਪਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੜਕ ਕਿਨਾਰੇ ਤੋਂ ਬੱਬੂ ਸਿੰਘ ਨੌਜਵਾਨ ਦੀ ਲਾਸ਼ ਮਿਲੀ ਹੈ ਜੋ ਮੋਬਾਈਲਾਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਬੱਸ ਅੱਡੇ ਕੋਲ ਕੱਚੇ ਰਸਤੇ 'ਚ ਉਸ ਦੀ ਕਾਰ ਬਰਾਮਦ ਹੋਈ। ਕਾਰ ਤੋਂ ਕਾਫੀ ਦੂਰੀ 'ਤੇ ਉਸ ਦੀ ਲਾਸ਼ ਮਿਲੀ। ਕੁੱਝ ਦੂਰੀ 'ਤੇ ਲੋਹੇ ਦਾ ਦਾਤ ਪਿਆ ਸੀ।

ਪੜਤਾਲ ਕਰਨ 'ਤੇ ਪਤਾ ਲਗਿਆ ਕਿ ਬੱਬੂ ਸਿੰਘ ਦਾ ਆਪਣੇ ਦੋਸਤ ਕੁਲਵਿੰਦਰ ਕਾਲਾ ਨਾਲ ਪੈਸਿਆ ਦਾ ਲੈਂਣ ਦੇਣ ਸੀ। ਕੁਲਵਿੰਦਰ ਕਾਲਾ ਬੱਬੂ ਨੂੰ ਕਿਸੇ ਬਹਾਨੇ ਬਾਹਰ ਖੇਤਾਂ 'ਚ ਲੈ ਆਇਆ। ਜਿਥੇ ਦੋਹਾਂ ਵਿਚਕਾਰ ਤਕਰਾਰ ਬਾਜ਼ੀ ਹੋਈ ਤਾਂ ਮੌਕਾ ਪਾ ਕਾਲੇ ਨੇ ਬੱਬੂ 'ਤੇ ਦਾਤ ਨਾਲ ਵਾਰ ਕਰ ਦਿੱਤੇ। ਬੱਬੂ ਸਿੰਘ ਜਾਨ ਬਚਾਉਂਣ ਲਈ ਭੱਜਿਆ ਅਤੇ ਕਾਲਾ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਦਾ ਰਿਹਾ।ਅਤੇ  ਬੱਬੂ ਦੀ ਮੌਕੇ 'ਤੇ ਮੌਤ ਹੋ ਗਈ।

ਇਹ ਵੀ ਪੜ੍ਹੋ: CBI Arrested Kejriwal: ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ

ਪੁਲਿਸ ਨੇ ਮਾਮਲੇ ਦੀ ਪੜਤਾਲ ਕਰਦਿਆਂ ਦੋ ਘੰਟਿਆਂ ਦੇ ਅੰਦਰ ਹੀ ਕਤਲ ਕਰਨ ਵਾਲੇ ਕਾਲੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਖੂਨ ਨਾਲ ਲਿੱਬੜੇ ਕੱਪੜੇ ਬਰਾਮਦ ਕਰ ਲਏ। ਕੁਲਵਿੰਦਰ ਕਾਲਾ ਨੂੰ ਪੁਲਿਸ ਰਿਮਾਂਡ 'ਤੇ ਲੈ ਪੁੱਛਗਿੱਛ ਕਰ ਰਹੀ ਹੈ। ਉਸ ਦਾ ਬੱਬੂ ਸਿੰਘ ਨਾਲ ਕਿੰਨੇ ਪੈਸਿਆਂ ਦਾ ਰੌਲਾ ਸੀ।

ਇਹ ਵੀ ਪੜ੍ਹੋ: Sangrur News: 10ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ, ਲੜਕੀ ਦੀਆਂ ਅਸ਼ਲੀਲ ਵੀਡੀਓ ਮਾਂ-ਬਾਪ ਨੂੰ ਭੇਜੀ

Read More
{}{}