Home >>ZeePHH Trending News

ADR Report: ਭਾਜਪਾ ਨੂੰ ਮਿਲਿਆ ਬਾਕੀ ਸਾਰੀਆਂ ਪਾਰਟੀਆਂ ਤੋਂ 6 ਗੁਣਾ ਵੱਧ ਫੰਡ, AAP ਦੇ ਫੰਡ ਵਿੱਚ ਆਈ ਗਿਰਾਵਟ

ADR Report: ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀ ਨੂੰ ਆਪਣੇ ਫੰਡ ਦਾ ਹਿਸਾਬ ਕਿਤਾਬ ਨਸ਼ਰ ਕਰਨਾ ਪੈਂਦਾ ਹੈ ਕਿਸ ਪਾਰਟੀ ਨੇ ਕਿੰਨਾ, ਕਿਸ ਤੋਂ ਫੰਡ ਲਿਆ।

Advertisement
ADR Report: ਭਾਜਪਾ ਨੂੰ ਮਿਲਿਆ ਬਾਕੀ ਸਾਰੀਆਂ ਪਾਰਟੀਆਂ ਤੋਂ 6 ਗੁਣਾ ਵੱਧ ਫੰਡ, AAP ਦੇ ਫੰਡ ਵਿੱਚ ਆਈ ਗਿਰਾਵਟ
Ravinder Singh|Updated: Apr 10, 2025, 01:40 PM IST
Share

ADR Report (ਰੋਹਿਤ ਬਾਂਸਲ ਪੱਕਾ): ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀ ਨੂੰ ਆਪਣੇ ਫੰਡ ਦਾ ਹਿਸਾਬ ਕਿਤਾਬ ਨਸ਼ਰ ਕਰਨਾ ਪੈਂਦਾ ਹੈ ਕਿਸ ਪਾਰਟੀ ਨੇ ਕਿੰਨਾ, ਕਿਸ ਤੋਂ ਫੰਡ ਲਿਆ, ਇਸੇ ਨੂੰ ਲੈਕੇ ਦੇਸ਼ ਦੀ ਇਕ ਸੰਸਥਾ ADR ਵੱਲੋਂ ਜੋ ਰਿਪੋਰਟ ਜਨਤਕ ਕੀਤੀ ਗਈ ਹੈ ਇਹ ਕਾਫੀ ਹੈਰਾਨ ਕਰਨ ਵਾਲੀ ਹੈ। ਇਸ ਵਿਚ ਰਾਸ਼ਟਰੀ ਪਾਰਟੀਆਂ ਨੂੰ ਮਿਲੇ ਫੰਡ ਦਾ ਜ਼ਿਕਰ ਕੀਤਾ ਗਿਆ ਹੈ, ਇਸ ਦੇ ਤਹਿਤ 20 ਹਾਜ਼ਰ ਤੋਂ ਵੱਧ ਫੰਡ ਦੇਣ ਵਾਲੇ ਲੋਕ ਦਾ ਮੁਲਾਂਕਣ ਕੀਤਾ ਗਿਆ ਹੈ।

ਸਾਲ 2023-24 ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਫੰਡ ਦੀ ਸਾਲਾਨਾ ਦਾਨ ਰਿਪੋਰਟ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ, 2024 ਸੀ। ਸਿਰਫ਼ BSP ਅਤੇ ਆਮ ਆਦਮੀ ਪਾਰਟੀ ਨੇ ਰਿਪੋਰਟ ਦੀ ਆਖਰੀ ਮਿਤੀ ਦੇ ਅੰਦਰ ਆਪਣੇ ਫੰਡ ਦੇ ਵੇਰਵੇ ਜਮ੍ਹਾਂ ਕਰਵਾਏ ਹਨ, ਹਾਲਾਂਕਿ, NPEP,ਕਾਂਗਰਸ, ਭਾਜਪਾ ਅਤੇ ਸੀਪੀਆਈ(ਐਮ) ਨੇ ਕ੍ਰਮਵਾਰ 23 ਦਿਨ, 27 ਦਿਨ, 42 ਦਿਨ ਅਤੇ 43 ਦਿਨਾਂ ਦੀ ਦੇਰੀ ਤੋਂ ਬਾਅਦ ਆਪਣੀਆਂ ਦਾਨ ਰਿਪੋਰਟਾਂ ਜਮ੍ਹਾਂ ਕਰਵਾਈਆਂ।

ਵਿੱਤੀ ਸਾਲ 2023-24 ਵਿੱਚ ਭਾਰਤ ਭਰ ਵਿੱਚ ਰਾਸ਼ਟਰੀ ਪਾਰਟੀਆਂ ਦੁਆਰਾ ਇਕੱਠੇ ਕੀਤੇ 20,000 ਰੁਪਏ ਤੋਂ ਵੱਧ ਦੇ ਦਾਨ ਦੀ ਰਕਮ 2544.278 ਰੁਪਏ ਹੈ। ਜੋ ਕਿ 12547 ਦਾਨੀਆਂ ਤੋਂ ਪ੍ਰਾਪਤ ਹੋਈ ਹੈ। ਬੀਜੇਪੀ ਨੂੰ 8358 ਦਾਨੀਆਂ ਤੋਂ 2343.947 ਕਰੋੜ ਦੇ ਦਾਨ ਮਿਲੇ, ਕਾਂਗਰਸ ਨੂੰ 1994 ਦਾਨੀਆਂ ਤੋਂ 281.48 ਕਰੋੜ ਦੇ ਦਾਨ ਮਿਲੇ, ਬੀਜੇਪੀ ਦਾ ਕੁਲ ਦਾਨ ਬਾਕੀ 4 ਰਾਸ਼ਟਰੀ ਪਾਰਟੀ (ਕਾਂਗਰਸ, ਆਪ , NPEC, CPI(M)) ਦੇ ਕੁਲ ਦਾਨ ਤੋਂ 6 ਗੁਣਾ ਵੱਧ ਹੈ ਪਿਛਲੇ 18 ਸਾਲਾਂ ਵਾਂਗ, ਵਿੱਤੀ ਸਾਲ 2023-24 ਵਿੱਚ ਵੀ ਬਸਪਾ ਨੇ ਦਿਖਾਇਆ ਹੈ ਕਿ ਪਾਰਟੀ ਨੂੰ 20,000 ਰੁਪਏ ਤੋਂ ਵੱਧ ਦਾਨ ਮਿਲਿਆ ਹੀ ਨਹੀਂ ਹੈ।

ਵਿੱਤੀ ਸਾਲ 2023-24 ਦੌਰਾਨ ਰਾਸ਼ਟਰੀ ਪਾਰਟੀਆਂ ਦਾ ਕੁੱਲ ਦਾਨ ਪਿਛਲੇ ਵਿੱਤੀ ਸਾਲ 2022-23 ਦੇ ਮੁਕਾਬਲੇ 1693.84 ਕਰੋੜ ਰੁਪਏ (199.17%) ਵਾਧਾ ਨਜ਼ਰ ਆਇਆ ਹੈ।

 

ਰਕਮ ਦੇ ਮਾਮਲੇ ਵਿੱਚ, ਭਾਜਪਾ ਨੂੰ ਦਾਨ ਵਿੱਚ 211.72% ਦਾ ਵਾਧਾ ਹੋਇਆ ਹੈ। ਭਾਜਪਾ ਨੇ ਵਿੱਤੀ ਸਾਲ 2022-23 ਦੌਰਾਨ 719.858 ਕਰੋੜ ਰੁਪਏ ਇਕੱਠੇ ਕੀਤੇ ਸਨ ਜਿਹੜੀ ਵਿੱਤੀ ਸਾਲ 2023-24 ਵਿੱਚ 2243.947 ਕਰੋੜ ਹੋ ਗਈ ਹੈ, ਇਸੇ ਤਰ੍ਹਾਂ, ਕਾਂਗਰਸ ਨੇ
ਵਿੱਤੀ ਸਾਲ 2022-23 ਦੌਰਾਨ, 79.924 ਕਰੋੜ ਰੁਪਏ ਦਾ ਦਾਨ ਐਲਾਨਿਆ ਗਿਆ ਸੀ ਜੋ ਕਿ ਵਿੱਤੀ ਸਾਲ 2023-24 ਵਿੱਚ 252.18% ਵਧਕੇ 281.48 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2022-23 ਦੇ ਮੁਕਾਬਲੇ ਵਿੱਤੀ ਸਾਲ 2023-24 ਦੌਰਾਨ ਆਮ ਆਦਮੀ ਪਾਰਟੀ ਦੁਆਰਾ ਐਲਾਨੇ ਗਏ ਦਾਨ ਵਿੱਚ 70.18% (26,038 ਕਰੋੜ ਰੁਪਏ) ਅਤੇ NPEP ਦੇ ਦਾਨ ਵਿੱਚ 98.02% (7.331 ਕਰੋੜ ਰੁਪਏ) ਦੀ ਗਿਰਾਵਟ ਆਈ। ਵਿੱਤੀ ਸਾਲ 2023-24 ਵਿਚ ਰਾਸ਼ਟਰੀ ਪਾਰਟੀਆਂ ਨੂੰ ਦਿੱਲੀ ਤੋਂ 989.20 ਕਰੋੜ, ਗੁਜਰਾਤ ਤੋਂ 404.512 ਕਰੋੜ ਅਤੇ ਮਹਾਰਾਸ਼ਟਰ ਤੋਂ 334.079 ਕਰੋੜ ਦਾਨ ਵਿਚ ਮਿਲੇ, ਅਮਰੀਕਾ ਤੋਂ ਇਕ ਦਾਨੀ ਨੇ ਆਮ ਆਦਮੀ ਪਾਰਟੀ ਨੂੰ 7000 ਰੁਪਏ ਦਾਨ ਕੀਤੇ।

ਹੁਣ ਗੱਲ ਕੀਤੀ ਜਾਵੇ ਵੱਡੇ ਦਾਨੀਆਂ ਦੀ ਤਾਂ ਵਿੱਤੀ ਸਾਲ 2023-24 ਵਿਚ ਰਾਸ਼ਟਰੀ ਪਾਰਟੀਆਂ ਨੂੰ 2262.5537 ਕਰੋੜ ਕੁੱਲ ਦਾਨ ਦਾ 88.92% ਦਾਨ 3755 ਕਾਰਪੋਰੇਟ ਨੇ ਦਿੱਤਾ ਅਤੇ 270.872 ਕਰੋੜ ਕੁੱਲ ਦਾਨ ਦਾ 10.64% ਦਾਨ 8493 ਦਾਨਵੀਰਾਂ ਨੇ ਦਿੱਤਾ।  ਬੀਜੇਪੀ ਨੂੰ 3478 ਕਾਰਪੋਰੇਟ ਨੇ 2064.58 ਕਰੋੜ, ਕਾਂਗਰਸ ਨੂੰ 102 ਕਾਰਪੋਰੇਟ ਤੋਂ 190.3263 ਕਰੋੜ, 2023-24 ਵਿਚ ਬੀਜੇਪੀ ਨੂੰ ਕਾਰਪੋਰੇਟ ਦੇ ਬਾਕੀ ਪਾਰਟੀ ਤੋਂ 9 ਗੁਣਾ ਵੱਧ ਫੰਡ ਮਿਲੇ ਹਨ।

Prudent Electoral Trust ਵੱਲੋਂ ਬੀਜੇਪੀ ਅਤੇ ਕਾਂਗਰਸ ਨੂੰ ਕ੍ਰਮਵਾਰ 723.675 ਕਰੋੜ ਅਤੇ 156.4025 ਕਰੋੜ ਕੁੱਲ 880.0775 ਕਰੋੜ ਦਾ ਦਾਨ ਦਿੱਤਾ, Triumph Electoral Trust ਨੇ ਬੀਜੇਪੀ 127.50 ਕਰੋੜ, Derive Investments ਨੇ ਭਾਜਪਾ ਨੂੰ 50 ਕਰੋੜ ਅਤੇ ਕਾਂਗਰਸ ਨੂੰ 3.20 ਕਰੋੜ ਦਾ ਦਾਨ ਦਿੱਤਾ, Acme Solar Energy Pvt. Ltd ਨੇ 51 ਕਰੋੜ, Bharat Biotech International Limited ਨੇ 50 ਕਰੋੜ , Rungta Sons Private ਲਿਮਿਟਿਡ 50 ਕਰੋੜ, Dinesh Chandra R. Agarwal Infracon Pvt. Ltd. ਨੇ 30 ਕਰੋੜ ਬੀਜੇਪੀ ਨੂੰ ਦਿੱਤੇ ਹਨ।

ਵਿੱਤੀ ਸਾਲ 2023-24 ਵਿਚ ਪੰਜਾਬ ਵਿੱਚੋਂ ਸਿਆਸੀ ਪਾਰਟੀ ਨੂੰ 7.5434 ਕਰੋੜ ਦੇ ਦਾਨ ਮਿਲੇ ਜਿਨ੍ਹਾਂ ਵਿੱਚੋਂ 0.0169 ਕਰੋੜ ਦੇ ਦਾਨ ਗੁਪਤ ਦਾਨ ਹਨ, ਪੰਜਾਬ ਵਿੱਚੋਂ ਬੀਜੇਪੀ ਨੂੰ 5.348 ਕਰੋੜ, ਕਾਂਗਰਸ ਨੂੰ 1.920 ਕਰੋੜ , ਆਪ ਨੂੰ 0.115 ਕਰੋੜ ਅਤੇ CPI(M) ਨੂੰ 0.16 ਕਰੋੜ ਦੇ ਫੰਡ ਮਿਲੇ ਹਨ। ਇਸ ਦੇ ਨਾਲ ਪੰਜਾਬ ਵਿਚ ਕਾਰਪੋਰੇਟ ਨੇ 5.1506 ਕਰੋੜ, ਵਿਅਕਤੀਗਤ ਤੌਰ ਉਤੇ 2.3735 ਕਰੋੜ, ਸੁਸਾਇਟੀ ਜਾਂ ਕਿਸੇ ਸੰਸਥਾ ਵੱਲੋਂ 0.0025 ਕਰੋੜ ਅਤੇ ਗੁਪਤ ਦਾਨ ਦੇ ਤੌਰ ਉਤੇ 0.0169 ਕਰੋੜ ਦੇ ਦਾਨ ਪੰਜਾਬ ਵਿੱਚੋਂ ਮਿਲੇ ਹਨ।

 ਇਸ ਰਿਪੋਰਟ ਨੂੰ ਪੜ੍ਹਨ ਲਈ ਇਸ ਲਿੰਕ ਦੀ ਵਰਤੋਂ ਕੀਤੀ ਜਾ ਸਕਦੀ ਹੈ

Read More
{}{}