Home >>ZeePHH Trending News

Punjab By Election: ਪੰਜਾਬ ਸਮੇਤ ਤਿੰਨ ਸੂਬਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਬਦਲੀ ਤਾਰੀਖ

Punjab By Election: ਕੇਰਲ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਵੱਖ-ਵੱਖ ਤਿਉਹਾਰਾਂ ਕਾਰਨ 13 ਨਵੰਬਰ ਤੋਂ 20 ਨਵੰਬਰ ਤੱਕ ਹੋਣਗੀਆਂ।

Advertisement
Punjab By Election: ਪੰਜਾਬ ਸਮੇਤ ਤਿੰਨ ਸੂਬਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਬਦਲੀ ਤਾਰੀਖ
Manpreet Singh|Updated: Nov 04, 2024, 02:41 PM IST
Share

Punjab By Election: ਜ਼ਿਮਨੀ ਚੋਣਾਂ ਨੂੰ ਲੈ ਪੰਜਾਬ 'ਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਖਿਆ ਹੋਇਆ ਹੈ। ਇਸੇ ਵਿਚਾਲੇ ਭਾਰਤੀ ਚੋਣ ਕਮੀਸ਼ਨ ਵਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਚੋਣ ਕਮੀਸ਼ਨ ਨੇ ਪੰਜਾਬ ਸਣੇ 3 ਸੂਬਿਆਂ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਤਾਰੀਖ ਵਿੱਚ ਬਦਲਾਓ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਚੋਣ ਕਮੀਸ਼ਨ ਨੇ ਵੱਖ-ਵੱਖ ਕਾਰਨਾਂ ਦੇ ਕਾਰਨ 13 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਤਾਰੀਖ ਹੁਣ 20 ਨਵੰਬਰ ਤੈਅ ਕਰ ਦਿੱਤੀ ਹੈ। ਜਿਨ੍ਹਾਂ ਸੂਬਿਆਂ ਦੀ ਤਾਰੀਖ ਵਿੱਚ ਬਦਲਾਓ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੰਜਾਬ, ਕੇਰਲਾ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ 'ਤੇ ਚੋਣਾਂ ਦੀ ਤਰੀਕ ਵਿੱਚ ਬਦਲਾਓ ਕੀਤਾ ਗਿਆ ਹੈ। ਚੋਣਾਂ ਕਮਿਸ਼ਨ ਵੱਲੋਂ ਇਹ ਫੈਸਲਾ ਸੂਬਿਆਂ ਵਿੱਚ ਚੱਲ ਰਹੇ ਤਿਆਰੀਆਂ ਨੂੰ ਲੈ ਕੇ ਕੀਤਾ ਗਿਆ ਹੈ। 

 

 

 

Read More
{}{}