Home >>ZeePHH Trending News

ਮੋਗਾ 'ਚ 1 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ, ਬੁਲੇਟ ਮੋਟਰਸਾਈਕਲ ਵੀ ਬਰਾਮਦ

Moga News: ਪੁਲਿਸ ਮੁਤਾਬਕ, ਰਾਹੁਲ ਪਿੰਕ ਰੰਗ ਦੀ ਕਿੱਟ ਵਿੱਚ ਹੈਰੋਇਨ ਲੈ ਕੇ ਗ੍ਰਾਹਕਾਂ ਨੂੰ ਵੇਚਣ ਆਇਆ ਸੀ। ਗ੍ਰਿਫਤਾਰੀ ਤੋਂ ਬਾਅਦ ਰਾਹੁਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਵਧ ਤੋਂ ਵਧ ਰਿਮਾਂਡ ਦੀ ਮੰਗ ਕੀਤੀ ਗਈ ਹੈ।

Advertisement
ਮੋਗਾ 'ਚ 1 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ, ਬੁਲੇਟ ਮੋਟਰਸਾਈਕਲ ਵੀ ਬਰਾਮਦ
Manpreet Singh|Updated: Jul 29, 2025, 02:36 PM IST
Share

Moga News: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਸੀਆਈਏ ਸਟਾਫ ਮੋਗਾ ਨੇ ਵਿਸ਼ੇਸ਼ ਕਾਰਵਾਈ ਕਰਦਿਆਂ 1 ਕਿਲੋ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਰਾਹੁਲ ਉਰਫ ਡੱਗਾ ਵਾਸੀ ਜਗਰਾਓਂ ਵਜੋਂ ਹੋਈ ਹੈ।

ਐਸਪੀ (ਹੈੱਡਕੁਆਰਟਰ) ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਟੀਮ ਨੂੰ ਮੁਖਬਰ ਰਾਹੀਂ ਸੂਚਨਾ ਮਿਲੀ ਸੀ ਕਿ ਰਾਹੁਲ ਉਰਫ ਡੱਗਾ ਨਾਂ ਦਾ ਨਸ਼ਾ ਤਸਕਰ, ਜੋ ਕਿ ਹੈਰੋਇਨ ਵੇਚਣ ਵਾਲਾ ਹੈ, ਆਪਣੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਿੱਲੀ ਚਾਲਾ ਦੇ ਕੋਲ ਮੇਨ ਹਾਈਵੇ 'ਤੇ ਗਰਾਕਾਂ ਦੀ ਉਡੀਕ ਕਰ ਰਿਹਾ ਹੈ। ਟੀਮ ਨੇ ਤੁਰੰਤ ਮੌਕੇ 'ਤੇ ਰੈਡ ਕਰਕੇ ਰਾਹੁਲ ਨੂੰ ਇੱਕ ਕਿਲੋ ਹੈਰੋਇਨ ਅਤੇ ਬੁਲੇਟ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ।

ਪੁਲਿਸ ਮੁਤਾਬਕ, ਰਾਹੁਲ ਪਿੰਕ ਰੰਗ ਦੀ ਕਿੱਟ ਵਿੱਚ ਹੈਰੋਇਨ ਲੈ ਕੇ ਗ੍ਰਾਹਕਾਂ ਨੂੰ ਵੇਚਣ ਆਇਆ ਸੀ। ਗ੍ਰਿਫਤਾਰੀ ਤੋਂ ਬਾਅਦ ਰਾਹੁਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਵਧ ਤੋਂ ਵਧ ਰਿਮਾਂਡ ਦੀ ਮੰਗ ਕੀਤੀ ਗਈ ਹੈ।

ਐਸਪੀ ਸੰਦੀਪ ਸਿੰਘ ਨੇ ਕਿਹਾ ਕਿ ਰਾਹੁਲ ਤੋਂ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਵੀ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਨਸ਼ਾ ਮਾਫੀਆ ਦੀ ਜੜਾਂ ਤੱਕ ਪਹੁੰਚਿਆ ਜਾ ਸਕੇ।

Read More
{}{}