Home >>ZeePHH Trending News

MP Sanjeev Arora ED Raid: 'ਆਪ' ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ 'ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾ

MP Sanjeev Arora ED Raid: ਜਲੰਧਰ 'ਚ ਵੀ ਚੰਦਰਸ਼ੇਖਰ ਅਗਰਵਾਲ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਏਰੀਏ 'ਚ ਸਥਿਤ ਇਕ ਨਿੱਜੀ ਇਮਾਰਤ 'ਚ ਛਾਪੇਮਾਰੀ ਜਾਰੀ ਹੈ। 

Advertisement
MP Sanjeev Arora ED Raid: 'ਆਪ' ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ 'ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾ
Manpreet Singh|Updated: Oct 07, 2024, 10:27 AM IST
Share

MP Sanjeev Arora ED Raid: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਲੁਧਿਆਣਾ ਵਿੱਚ ਰੇਡ ਕੀਤੀ ਗਈ ਹੈ। ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਰਿਤੇਸ਼ ਪ੍ਰੋਪਰਟੀਜ਼ ਦੇ ਮਾਲਕ ਸੰਜੀਵ ਅਰੋੜਾ, ਹੈਮਟਨ ਹੋਮਸ ਦੇ ਹੇਮੰਤ ਸੂਦ, ਆਰਆਈਆਈਪੀਐਸ ਦੇ ਪ੍ਰਦੀਪ ਅਗਰਵਾਲ ਸਮੇਤ ਕਈ ਹੋਰਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੀ ਕੀਤੀ ਹੈ। ਈਡੀ ਵੱਲੋਂ ਇਹ ਕਾਰਵਾਈ ਕਿਸ ਮਾਮਲੇ 'ਚ ਕੀਤੀ ਗਈ ਹੈ, ਹਾਲੇ ਇਸ ਦਾ ਖੁਲਾਸਾ ਨਹੀਂ ਹੋ ਸਕਿਆ, ਪਰ ਈਡੀ ਕੋਲ ਕਿਸੇ ਵੱਡੇ ਮਾਮਲੇ ਵਿੱਚ ਇਨ੍ਹਾਂ ਸਾਰਿਆਂ ਖ਼ਿਲਾਫ਼ ਸਬੂਤ ਹੋਣ ਦੀ ਕਨਸੋਅ ਮਿਲੀ ਹੈ।

ਮਨੀਸ਼ ਸਿਸੋਦੀਆ ਨੇ ਮੋਦੀ ਸਰਕਾਰ ਨੂੰ ਘੇਰਿਆ 

ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ਹੈਂਡਲ X 'ਤੇ ਲਿਖਿਆ ਪਿਛਲੇ ਦੋ ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਛਾਪਾ ਮਾਰਿਆ, ਮੇਰੇ ਘਰ ਛਾਪਾ ਮਾਰਿਆ, ਸੰਜੇ ਸਿੰਘ ਦੇ ਘਰ ਛਾਪਾ ਮਾਰਿਆ, ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ... ਕਿਤੇ ਵੀ ਕੁਝ ਨਹੀਂ ਮਿਲਿਆ। ਪਰ ਮੋਦੀ ਜੀ ਦੀਆਂ ਏਜੰਸੀਆਂ ਇੱਕ ਤੋਂ ਬਾਅਦ ਇੱਕ ਫਰਜ਼ੀ ਕੇਸ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਇਹ ਲੋਕ ਆਮ ਆਦਮੀ ਪਾਰਟੀ ਨੂੰ ਤੋੜਨ ਲਈ ਕਿਸੇ ਵੀ ਹੱਦ ਤੱਕ ਜਾਣਗੇ। ਪਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰਨ, ਆਮ ਆਦਮੀ ਪਾਰਟੀ ਦੇ ਲੋਕ ਨਾ ਤਾਂ ਰੁਕਣਗੇ, ਨਾ ਵਿਕਣਗੇ ਅਤੇ ਨਾ ਹੀ ਡਰਣਗੇ।

ਸੰਸਦ ਮੈਂਬਰ ਸਿੰਘ ਨੇ ਰੇਡ ਬਾਰੇ ਐਕਸ ਤੇ ਪੋਸਟ ਕਰਦਿਆਂ ਲਿਖਿਆ...ਮੈਂ ਇੱਕ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ, ਮੈਨੂੰ ਖੋਜ ਮੁਹਿੰਮ ਦੇ ਕਾਰਨ ਬਾਰੇ ਯਕੀਨ ਨਹੀਂ ਹੈ, ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।

Read More
{}{}