Home >>ZeePHH Trending News

Gidderbaha News: ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੱਲੋਂ ਗਿੱਦੜਬਾਹਾ ਹਲਕੇ 'ਚ ਸਿਆਸੀ ਸਰਗਰਮੀਆਂ ਸ਼ੁਰੂ, ਪੰਥਕ ਜਥੇਬੰਦੀਆਂ ਵੱਲੋਂ ਲੜ੍ਹ ਸਕਦੇ ਚੋਣ

Gidderbaha News: ਪੰਜਾਬ 'ਚ ਚਾਰ ਸੀਟਾਂ ਤੇ ਹੋਣ ਜਾ ਰਹੀਆ ਜ਼ਿਮਨੀ ਚੋਣਾਂ 'ਚ ਗਿੱਦੜਬਾਹਾ ਸਭ ਤੋਂ ਵਧ ਚਰਚਾਵਾਂ ''ਚ ਹੈ। ਇਸ ਸੀਟ ਤੇ ਜਿੱਥੇ ਸਿਆਸੀ ਉਥੱਲ-ਪਥੱਲ ਜ਼ੋਰਾਂ 'ਤੇ ਹੈ ਉੱਥੇ ਹੀ ਦਾਅਵੇਦਾਰ ਵੀ ਪਿੰਡਾਂ ''ਚ ਵਿਚਰਨ ਲੱਗੇ ਹਨ।

Advertisement
Gidderbaha News: ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੱਲੋਂ ਗਿੱਦੜਬਾਹਾ ਹਲਕੇ 'ਚ ਸਿਆਸੀ ਸਰਗਰਮੀਆਂ ਸ਼ੁਰੂ, ਪੰਥਕ ਜਥੇਬੰਦੀਆਂ ਵੱਲੋਂ ਲੜ੍ਹ ਸਕਦੇ ਚੋਣ
Manpreet Singh|Updated: Sep 01, 2024, 07:01 PM IST
Share

Gidderbaha News: ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡਾਂ 'ਚ ਅੱਜ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੱਲੋਂ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਪੰਥਕ ਜਥੇਬੰਦੀਆਂ ਦੇ ਸੰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਬੇਸ਼ੱਕ ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਫ਼ੈਸਲਾ ਜਥੇਬੰਦੀਆਂ ਮੀਟਿੰਗ ਉਪਰੰਤ ਕਰਨਗੀਆਂ ਪਰ ਉਨ੍ਹਾਂ ਦੇ ਦੌਰੇ ਨਾਲ ਹਲਕੇ 'ਚ ਸਿਆਸੀ ਹਿਲਚਲ ਜ਼਼ਰੂਰ ਸ਼ੁਰੂ ਹੋ ਗਈ ਹੈ।

ਪੰਜਾਬ 'ਚ ਚਾਰ ਸੀਟਾਂ ਤੇ ਹੋਣ ਜਾ ਰਹੀਆ ਜ਼ਿਮਨੀ ਚੋਣਾਂ 'ਚ ਗਿੱਦੜਬਾਹਾ ਸਭ ਤੋਂ ਵਧ ਚਰਚਾਵਾਂ ''ਚ ਹੈ। ਇਸ ਸੀਟ ਤੇ ਜਿੱਥੇ ਸਿਆਸੀ ਉਥੱਲ-ਪਥੱਲ ਜ਼ੋਰਾਂ 'ਤੇ ਹੈ ਉੱਥੇ ਹੀ ਦਾਅਵੇਦਾਰ ਵੀ ਪਿੰਡਾਂ ''ਚ ਵਿਚਰਨ ਲੱਗੇ ਹਨ। ਅੱਜ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਗਿੱਦੜਬਾਹਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਪਿੰਡ ਹਰੀਕੇ ਕਲਾਂ, ਕਾਉਣੀ, ਵਾਦੀਆਂ, ਦੋਂਦਾ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ। ਮਨਦੀਪ ਸਿੱਧੂ ਗਿੱਦੜਬਾਹਾ ਹਲਕੇ ਤੋਂ ਪੰਥਕ ਜਥੇਬੰਦੀਆਂ ਦੇ ਸੰਭਾਵੀ ਉਮੀਦਵਾਰ ਹਨ। ਇਸ ਤੋਂ ਪਹਿਲਾ ਲੋਕ ਸਭਾ ਚੋਣਾਂ ''ਚ ਵੀ ਉਹ ਸਰਬਜੀਤ ਸਿੰਘ ਖ਼ਾਲਸਾ ਦੇ ਹੱਕ ''ਚ ਪ੍ਰਚਾਰ ਕਰਦੇ ਰਹੇ ਹਨ।

ਇਹ ਵੀ ਪੜ੍ਹੋ: Kangana Controversy: SGPC ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਫਿਲਮ ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ- ਚਰਨਜੀਤ ਚੰਨੀ

ਅੱਜ ਪਿੰਡਾਂ ''ਚ ਨੁੱਕੜ ਮੀਟਿੰਗਾਂ ਦੌਰਾਨ ਮਨਦੀਪ ਸਿੱਧੂ ਨੇ ਲੋਕਾਂ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੱਧੂ ਨੇ ਕਿਹਾ ਕਿ ਪੰਥਕ ਜਥੇਬੰਦੀਆਂ ਇੱਕ ਜੁੱਟ ਹੋ ਕਿ ਉਮੀਦਵਾਰ ਦੇਣਗੀਆਂ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ'ਚ ਇਸ ਹਲਕੇ ਦੇ ਲੋਕਾਂ ਨੇ ਵੱਡਾ ਸਾਥ ਦਿੱਤਾ। ਇਸ ਵਾਰ ਜ਼ਿਮਨੀ ਚੋਣ 'ਚ ਵੀ ਪੰਥਕ ਜਥੇਬੰਦੀਆਂ ਉਮੀਦਵਾਰ ਉਤਾਰਨਗੀਆਂ । ਉਮੀਦਵਾਰ ਦਾ ਫ਼ੈਸਲਾ ਜਥੇਬੰਦੀਆਂ ਮੀਟਿੰਗ ਉਪਰੰਤ ਕਰਨਗੀਆਂ।

ਇਹ ਵੀ ਪੜ੍ਹੋ: Punjab News: ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਿਰੁੱਧ ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਵਿੱਚ ਦੋ ਦਿਨਾ ਮੁਹਿੰਮ ਚਲਾਈ ਗਈ

 

Read More
{}{}