Home >>ZeePHH Trending News

Gold Silver Rate: ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ! ਸੋਨਾ ਤੇ ਚਾਂਦੀ ਦੀ ਕੀਮਤ 'ਚ ਵੀ ਆਈ ਗਿਰਾਵਟ

Aaj Sone Ka Bhav: ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ ਕੁਝ ਸਸਤੇ ਹੋ ਗਏ ਹਨ।

Advertisement
Gold Silver Rate: ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ! ਸੋਨਾ ਤੇ ਚਾਂਦੀ ਦੀ ਕੀਮਤ 'ਚ ਵੀ ਆਈ ਗਿਰਾਵਟ
Riya Bawa|Updated: Apr 29, 2024, 02:57 PM IST
Share

Sona-Chandi Ke Bhav: ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੋਨਾ ਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਵੀ ਆਈ ਹੈ। ਅੱਜ, 29 ਅਪ੍ਰੈਲ, 2024 ਨੂੰ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਸਸਤੇ ਹੋ ਗਏ ਹਨ। ਇੱਥੇ ਸੋਨਾ ਚਾਂਦੀ ਦੇ ਰੇਟ ਹੇਠਾਂ ਦਿੱਤੇ ਗਏ ਹਨ...

ਸਸਤਾ ਹੋਣ ਤੋਂ ਬਾਅਦ (Sona-Chandi Ke Bhav)
-ਸੋਨੇ ਦੀ ਕੀਮਤ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ।
- ਚਾਂਦੀ ਦੀ ਕੀਮਤ 80 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ।

ਰਾਸ਼ਟਰੀ ਪੱਧਰ 'ਤੇ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ (Gold Silver Rate) ਦੇ 10 ਗ੍ਰਾਮ ਦੀ ਕੀਮਤ 72239 ਰੁਪਏ ਹੈ। ਜਦੋਂ ਕਿ 999 ਸ਼ੁੱਧ ਚਾਂਦੀ ਦੀ ਕੀਮਤ 80914 ਰੁਪਏ ਹੈ। 

ਇਹ ਵੀ ਪੜ੍ਹੋ: Guru Tegh Bahadur Jayanti: 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਸੰਗਤ ਗੁਰੂ ਘਰ ਹੋ ਰਹੀ ਨਤਮਸਤਕ

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ (Gold Silver Rate)  72448 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ ਸਵੇਰੇ 72239 ਰੁਪਏ 'ਤੇ ਆ ਗਈ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ 'ਤੇ ਸੋਨਾ ਅਤੇ ਚਾਂਦੀ ਦੋਵੇਂ ਸਸਤੇ ਹੋ ਗਏ ਹਨ।

ਇਹ ਵੀ ਪੜ੍ਹੋ: Mansa News: ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਕਰਨਗੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ 

ਜਾਣੋ ਸੋਨੇ ਅਤੇ ਚਾਂਦੀ ਦੀ ਕੀਮਤ  (Gold Silver Rate) 
-ਅਧਿਕਾਰਤ ਵੈੱਬਸਾਈਟ ibjarates.com ਮੁਤਾਬਕ ਅੱਜ ਸਵੇਰੇ 995 ਸ਼ੁੱਧਤਾ ਵਾਲੇ ਦਸ ਗ੍ਰਾਮ ਸੋਨੇ ਦੀ ਕੀਮਤ 71950 ਰੁਪਏ ਤੱਕ ਡਿੱਗ ਗਈ ਹੈ। ਇਸ ਦੇ ਨਾਲ ਹੀ 916 (22 ਕੈਰੇਟ) ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 66171 ਰੁਪਏ ਹੋ ਗਈ ਹੈ।

-ਇਸ ਤੋਂ ਇਲਾਵਾ 750 ਸ਼ੁੱਧਤਾ (18 ਕੈਰੇਟ) ਸੋਨੇ ਦੀ ਕੀਮਤ (Gold Silver Rate)  54180 'ਤੇ ਆ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ (14 ਕੈਰੇਟ) ਦਾ ਸੋਨਾ ਅੱਜ 42260 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ (Gold Silver Rate)  ਦੀ ਕੀਮਤ ਅੱਜ 80914 ਰੁਪਏ ਹੋ ਗਈ ਹੈ।

Read More
{}{}