Home >>ZeePHH Trending News

Hoshiarpur News: ਹੁਸ਼ਿਆਰਪੁਰ ਪੁਲਿਸ ਨੇ ਹਥਿਆਰਾਂ ਸਮੇਤ ਦੋ ਦੋਸ਼ੀ ਨੂੰ ਕਾਬੂ ਕੀਤਾ

Hoshiarpur News: ਫੜੇ ਗਏ ਦੋਸ਼ੀਆਂ ਵਿੱਚ ਈਮਨਪ੍ਰੀਤ ਸਿੰਘ ਉਰਫ ਏਮਨ ਪੁੱਤਰ ਰਸਪਾਲ ਸਿੰਘ ਵਾਸੀ ਜੱਸੋਵਾਲ ਮਾਹਿਲਪੁਰ ਵਿਨੇ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਰਾਮਪੁਰ ਬਲੜੋ ਨੂੰ ਗਿਰਫਤਾਰ ਕੀਤਾ ਹੈ।

Advertisement
Hoshiarpur News: ਹੁਸ਼ਿਆਰਪੁਰ ਪੁਲਿਸ ਨੇ ਹਥਿਆਰਾਂ ਸਮੇਤ ਦੋ ਦੋਸ਼ੀ ਨੂੰ ਕਾਬੂ ਕੀਤਾ
Manpreet Singh|Updated: Oct 08, 2024, 07:20 PM IST
Share

Hoshiarpur News: ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਦੋ ਦੋਸ਼ੀਆਂ ਨੂੰ ਇੱਕ ਗੁਪਤ ਸੂਚਨਾ ਦੇ ਅਧਾਰ ਉੱਤੇ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਈਮਨਪ੍ਰੀਤ ਸਿੰਘ ਉਰਫ ਏਮਨ ਪੁੱਤਰ ਰਸਪਾਲ ਸਿੰਘ ਵਾਸੀ ਜੱਸੋਵਾਲ ਮਾਹਿਲਪੁਰ ਵਿਨੇ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਰਾਮਪੁਰ ਬਲੜੋ ਵਜੋਂ ਹੋਈ ਹੈ। ਪੁਲਿਸ ਨੂੰ ਗ੍ਰਿਫ਼ਤਾਰੀ ਦੌਰਾਨ ਦੋਵਾਂ ਪਾਸੋਂ  ਇੱਕ ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ ਅਤੇ 4 ਰੋਂਦ ਜਿੰਦਾ ਬਰਾਮਦ ਹੋਏ ਹਨ।

ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਵੱਲੋਂ ਅੱਜ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਸ਼ੇਸ਼ ਟੀਮ ਵੱਲੋਂ ਵੱਖ-ਵੱਖ ਮੁਕਦਮਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋੜੀਂਦੇ ਦੋ ਦੋਸ਼ੀਆਂ ਨੂੰ ਖੁਫੀਆ ਇਤਲਾਅ 'ਤੇ ਕਾਬੂ ਕੀਤਾ ਹੈ। ਉਹਨਾਂ ਪਾਸੋਂ ਇੱਕ ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ ਸਮੇਤ ਦੋ-ਦੋ ਰੋਂਦ ਜਿੰਦਾ ਬਰਾਮਦ ਹੋਏ ਹਨ।

ਇਸ ਮੌਕੇ ਉਹਨਾਂ ਦੱਸਿਆ ਕਿ ਇਹਨਾਂ ਫੜੇ ਗਏ ਦੋਸ਼ੀਆਂ ਵਿੱਚ ਈਮਨਪ੍ਰੀਤ ਸਿੰਘ ਉਰਫ ਏਮਨ ਪੁੱਤਰ ਰਸਪਾਲ ਸਿੰਘ ਵਾਸੀ ਜੱਸੋਵਾਲ ਮਾਹਿਲਪੁਰ ਵਿਨੇ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਰਾਮਪੁਰ ਬਲੜੋ ਨੂੰ ਗਿਰਫਤਾਰ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਕੋਲੋਂ ਜੋ ਅਸਲਾ ਬਰਾਮਦ ਹੋਇਆ ਹੈ। ਜਸਕਰਨਪ੍ਰੀਤ ਸਿੰਘ ਉਰ ਤਨੂ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮੁਜਾਰਾ ਅਤੇ ਲਵਪ੍ਰੀਤ ਸਿੰਘ ਲਡੀ ਪੁੱਤਰ ਸ਼ੇਰ ਸਿੰਘ ਵਾਸੀ ਭਜਲਾ ਜੋ ਕਿ ਵਿਦੇਸ਼ ਵਿੱਚ ਰਹਿ ਰਹੇ ਹਨ ਉਹਨਾਂ ਵੱਲੋਂ ਇਹਨਾਂ ਨੂੰ ਲੈ ਕੇ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: Zirakpur News: ਮੰਡੀ ਚੋਂ ਝੋਨੇ ਦੀ ਫ਼ਸਲ ਨਾ ਚੁੱਕਣ 'ਤੇ ਕਿਸਾਨਾਂ ਨੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ ਕੀਤਾ ਜਾਮ  

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ 'ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਮੁਕਦਮੇ ਦਰਜ ਹਨ।

ਇਹ ਵੀ ਪੜ੍ਹੋ: Mansa News: ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਫੰਡਾਂ ਵਿੱਚ ਗਬਨ ਕਰਨ ਵਿਰੁੱਧ ਕੇਸ ਦਰਜ

Read More
{}{}