India-Pakistan War: ਭਾਰਤ ਨੇ ਚਨਾਬ ਨਦੀ 'ਤੇ ਬਣੇ ਰਿਆਸੀ ਵਿੱਚ ਸਲਾਲ ਡੈਮ ਦੇ ਤਿੰਨ ਗੇਟ ਖੋਲ੍ਹ ਦਿੱਤੇ ਹਨ। ਹੁਣ ਤੱਕ ਇਸ ਡੈਮ ਨੂੰ ਬੰਦ ਕਰਕੇ, ਪਾਕਿਸਤਾਨ ਵੱਲ ਵਗਦੇ ਪਾਣੀ ਨੂੰ ਰੋਕ ਦਿੱਤਾ ਗਿਆ ਸੀ। ਭਾਰਤ ਦੇ ਹਮਲੇ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। 8 ਮਈ ਨੂੰ ਭਾਰਤ ਵੱਲੋਂ ਆਪਣੀ ਜਵਾਬੀ ਕਾਰਵਾਈ ਵਿੱਚ ਮਚਾਈ ਗਈ ਤਬਾਹੀ ਤੋਂ ਬਾਅਦ ਪਾਕਿ ਡਰਿਆ ਹੋਇਆ ਹੈ ਅਤੇ ਇਸਦੇ ਕਈ ਸ਼ਹਿਰਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।
ਇਸ ਤੋਂ ਬਾਅਦ, ਸਵੇਰੇ 9 ਵਜੇ ਭਾਰਤ ਨੇ ਚਨਾਬ ਨਦੀ 'ਤੇ ਬਣੇ ਰਿਆਸੀ ਵਿੱਚ ਸਲਾਲ ਡੈਮ ਦੇ ਤਿੰਨ ਗੇਟ ਖੋਲ੍ਹ ਦਿੱਤੇ। ਹੁਣ ਤੱਕ ਇਸ ਡੈਮ ਨੂੰ ਬੰਦ ਕਰਕੇ, ਪਾਕਿਸਤਾਨ ਵੱਲ ਵਗਦੇ ਪਾਣੀ ਨੂੰ ਰੋਕ ਦਿੱਤਾ ਗਿਆ ਸੀ। ਇਹ ਕਦਮ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕਰਨ ਤੋਂ ਬਾਅਦ ਚੁੱਕਿਆ ਗਿਆ ਸੀ। ਹੁਣ ਸਲਾਲ ਡੈਮ ਦੇ ਦਰਵਾਜ਼ੇ ਦੁਬਾਰਾ ਖੋਲ੍ਹਣ ਤੋਂ ਬਾਅਦ, ਪੀਓਕੇ ਵਿੱਚ ਹੜ੍ਹ ਦੀ ਸੰਭਾਵਨਾ ਵੱਧ ਗਈ ਹੈ।
ਬਗਲੀਹਾਰ ਡੈਮ ਦਾ ਗੇਟ ਵੀ ਖੋਲ੍ਹਿਆ
ਹੁਣ ਪਾਕਿਸਤਾਨ ਉੱਤੇ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਦੂਜੇ ਪਾਸੇ ਭਾਰਤ ਰਾਮਬਨ ਵਿੱਚ ਬਗਲੀਹਾਰ ਡੈਮ ਨੂੰ ਕਿਸੇ ਵੀ ਸਮੇਂ ਖੋਲ੍ਹ ਅਤੇ ਬੰਦ ਕਰ ਰਿਹਾ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਲ ਸੰਧੀ ਰੱਦ ਕਰ ਦਿੱਤੀ ਗਈ ਹੈ। ਇਸ ਕਰਕੇ, ਹੁਣ ਇਹ ਭਾਰਤ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਪਾਣੀ ਛੱਡਦਾ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ
ਇਸ ਕਾਰਨ ਪਾਕਿਸਤਾਨ ਦੇ ਨੀਵੇਂ ਇਲਾਕੇ ਪਾਣੀ ਵਿੱਚ ਡੁੱਬ ਜਾਣਗੇ ਅਤੇ ਪਾਕਿਸਤਾਨ ਭਾਰਤ ਨੂੰ ਇਹ ਵੀ ਨਹੀਂ ਦੱਸ ਸਕੇਗਾ ਕਿ ਉਸਨੇ ਪਾਣੀ ਕਿਉਂ ਛੱਡਿਆ। ਇਸ ਨਾਲ ਪਾਕਿਸਤਾਨ ਦੇ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।
ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਤੀਜੀ ਵਾਰ ਪੰਜਾਬ 'ਤੇ ਹਮਲਾ ਕੀਤਾ। ਅੰਮ੍ਰਿਤਸਰ ਵਿੱਚ ਸਵੇਰੇ 5 ਵਜੇ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤੀ ਫੌਜ ਦੇ ਰੱਖਿਆ ਪ੍ਰਣਾਲੀ S-400 ਨੇ ਖਾਸਾ ਖੇਤਰ ਵਿੱਚ ਦੋ ਡਰੋਨਾਂ ਨੂੰ ਤਬਾਹ ਕਰ ਦਿੱਤਾ। ਇਹਨਾਂ ਵਿੱਚੋਂ ਇੱਕ ਛੋਟਾ ਸੀ ਅਤੇ ਦੂਜਾ ਵੱਡਾ।
ਪਠਾਨਕੋਟ ਵਿੱਚ ਦੇਰ ਰਾਤ ਹੋਏ ਹਮਲੇ ਤੋਂ ਬਾਅਦ, ਪੁਲਿਸ ਨੇ ਸ਼ੁੱਕਰਵਾਰ ਸਵੇਰੇ ਏਅਰਬੇਸ ਦੇ ਨੇੜੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ : India-Pakistan War: ਹੁਣ ਭਾਰਤ ਦੀ ਪਾਕਿਸਤਾਨ ਉਤੇ ਵਾਟਰ ਸਟ੍ਰਾਈਕ; ਸਲਾਲ ਡੈਮ ਤੋਂ ਚਿਨਾਬ ਵਿੱਚ ਛੱਡੇ ਪਾਣੀ ਕਾਰਨ ਹੜ੍ਹ ਦਾ ਖ਼ਤਰਾ