Home >>ZeePHH Trending News

Today Weather Updates: ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ

Today Weather Updates:  ਉੱਤਰ ਭਾਰਤ ਤੋਂ ਲੈ ਕੇ ਪੂਰਬ ਤੇ ਪੱਛਮ ਤੱਕ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਦੇਸ਼ ਵਿੱਚ ਗਰਮੀ ਅਸਰ ਦਿਖਾਉਣ ਲੱਗ ਪਈ ਹੈ।

Advertisement
Today Weather Updates: ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ
Ravinder Singh|Updated: Apr 07, 2024, 12:27 PM IST
Share

Today Weather Updates: ਉੱਤਰ ਭਾਰਤ ਤੋਂ ਲੈ ਕੇ ਪੂਰਬ ਤੇ ਪੱਛਮ ਤੱਕ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਦੇਸ਼ ਵਿੱਚ ਗਰਮੀ ਅਸਰ ਦਿਖਾਉਣ ਲੱਗ ਪਈ ਹੈ। ਇਸ ਵਿਚਾਲੇ ਮੌਸਮ ਵਿਭਾਗ ਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।

ਉੱਤਰ ਪ੍ਰਦੇਸ਼,ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ ਤੋਂ ਲੈ ਕੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਵਰਗੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਉੱਪਰ ਪਹੁੰਚ ਗਿਆ ਹੈ। ਇਸ ਕਾਰਨ ਲੋਕਾਂ ਲੂੰ ਤੇ ਤਿੱਖੀ ਧੁੱਪ ਪਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਸੂਬਾ ਸਰਕਾਰਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ।

ਲੋਕਾਂ ਨੂੰ ਬਾਹਰ ਨਾ ਨਿਕਲਣ ਦਾ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਪੂਰਬੀ ਤੇ ਕੇਂਦਰੀ ਹਿੱਸਿਆਂ ਦੇ ਨਾਲ-ਨਾਲ ਪ੍ਰਾਇਦੀਪ ਭਾਰਤ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਗੜ੍ਹੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ।

ਇਸ ਨਾਲ ਓਡੀਸ਼ਾ, ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ, ਵਿਦਰਭ, ਬਿਹਾਰ ਵਰਗੇ ਰਾਜਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਜੋ ਵਧ ਰਹੇ ਤਾਪਮਾਨ ਨਾਲ ਜੂਝ ਰਹੇ ਹਨ। ਬੰਗਾਲ ਤੋਂ ਲੈ ਕੇ ਬਿਹਾਰ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਅਜਿਹੇ ਵਿੱਚ ਲੂ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਮੀਂਹ ਅਤੇ ਤੇਜ਼ ਹਵਾ ਕਾਰਨ ਮੌਸਮ ਦੇ ਪੈਟਰਨ ਨਰਮ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਉੱਤਰ-ਪੂਰਬੀ ਭਾਰਤ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਦਾ ਪੈਟਰਨ ਬਦਲਿਆ ਰਹਿ ਸਕਦਾ ਹੈ। ਆਮ ਨਾਲੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੇ ਨਾਲ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Farmers Protest Updates: ਕਿਸਾਨ ਹੁਣ ਅੰਦੋਲਨ ਤੇਜ਼ ਕਰਨ ਦੀ ਤਿਆਰੀ 'ਚ! ਅੱਜ ਦੇਸ਼ ਭਰ 'ਚ ਫੂਕੇ ਜਾਣਗੇ ਸਰਕਾਰ ਦੇ ਪੁਤਲੇ

ਇਹ ਸਿਲਸਿਲਾ ਅਗਲੇ ਸੱਤ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ। ਛੱਤੀਸਗੜ੍ਹ ਵਿੱਚ 7 ਅਤੇ 8 ਅਪ੍ਰੈਲ ਨੂੰ ਵੱਖ-ਵੱਖ ਥਾਵਾਂ ਉਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। 7 ਅਪ੍ਰੈਲ ਨੂੰ ਓਡੀਸ਼ਾ ਵਿੱਚ ਕੁਝ ਥਾਵਾਂ ਉਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। ਗਰਮੀ ਨਾਲ ਜੂਝ ਰਹੇ ਵਿਦਰਭ ਵਿੱਚ ਵੀ ਮੌਸਮ ਦਾ ਰੂਪ ਬਦਲ ਸਕਦਾ ਹੈ ਤੇ 7 ਤੋਂ 9 ਅਪ੍ਰੈਲ ਤੱਕ ਵੱਖ-ਵੱਖ ਥਾਵਾਂ ਉਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Muktsar Sahib News: ਪਿੰਡ ਮਰਾੜ 'ਚ ਇੱਕੋ ਸਮੇਂ ਬਲੀਆਂ ਪੰਜ ਚਿਖਾਵਾਂ; ਭੁੱਬਾਂ ਮਾਰ ਰੋਏ ਰਿਸ਼ਤੇਦਾਰ ਤੇ ਪਰਿਵਰਾਕ ਜੀਅ

Read More
{}{}