Home >>ZeePHH Trending News

ਵਿਆਹ ਸਮਾਗਮ ਦੌਰਾਨ ਨੌਜਵਾਨ ਨੇ ਕੀਤੀ ਫਾਈਰਿੰਗ, ਮਹਿਲਾ ਸਰਪੰਚ ਦੇ ਪਤੀ ਦੀ ਮੌਤ

Jalandhar News: ਫਾਇਰ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (45) ਵਜੋਂ ਹੋਈ ਹੈ, ਜੋ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਦੱਸੇ ਜਾ ਰਹੇ ਹਨ।

Advertisement
ਵਿਆਹ ਸਮਾਗਮ ਦੌਰਾਨ ਨੌਜਵਾਨ ਨੇ ਕੀਤੀ ਫਾਈਰਿੰਗ, ਮਹਿਲਾ ਸਰਪੰਚ ਦੇ ਪਤੀ ਦੀ ਮੌਤ
Manpreet Singh|Updated: Feb 22, 2025, 01:39 PM IST
Share

Jalandhar News: ਜਲੰਧਰ ਦੇ ਗੋਰਾਇਆ ਵਿੱਚ ਵੱਡੀ ਘਟਨਾ ਵਾਪਰ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਵਿਆਹ ਸਮਾਗਮ ਦੌਰਾਨ ਨੌਜਵਾਨ ਨੇ ਚਲਾਈਆਂ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਡੀ.ਜੇ. ਫਲੋਰ 'ਤੇ ਨੱਚ ਰਹੀ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਹੋ ਗਈ।  ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ, ਜੋ ਫਿਲੌਰ ਹਲਕੇ ਦੇ ਥਾਣਾ ਗੋਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕਰ ਰਿਹਾ ਹੈ। ਇਕ ਤੋਂ ਬਾਅਦ ਇਕ ਤਿੰਨ ਫਾਇਰ ਵੀਡੀਓ ਵਿੱਚ ਕੱਢਦੇ ਨੌਜਵਾਨ ਵੱਲੋਂ ਵੇਖੇ ਜਾ ਸਕਦੇ ਹਨ।

ਫਾਇਰ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (45) ਵਜੋਂ ਹੋਈ ਹੈ, ਜੋ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਦੱਸੇ ਜਾ ਰਹੇ ਹਨ। ਇਹ ਵੀਡੀਓ ਇਕ ਵਿਆਹ ਦੀ ਜਾਗੋ ਦੌਰਾਨ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਸ ਅਤੇ ਪਰਮਜੀਤ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਪਰ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਫਾਇਰਿੰਗ ਕਰਨ ਵਾਲੇ 'ਤੇ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਇਸ ਮਾਮਲੇ ਦੀ ਕੋਈ ਡੁੰਘਾਈ ਨਾਲ ਜਾਂਚ ਕੀਤੀ ਗਈ ਹੈ।

Read More
{}{}