Home >>ZeePHH Trending News

ਮੈਂ ਪੰਥ ਦਾ ਨੁਮਾਇੰਦਾ; ਅਕਾਲੀ ਦਲ ਦਾ ਨਹੀਂ, ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕਰਾਂਗਾ- ਜਥੇਦਾਰ ਗੜਗੱਜ

Jathedar Kuldeep Singh Gargaj: ਸਾਬਕਾ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ ''ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੈਂ ਇਸਤੇ ਕੁਝ ਨਹੀਂ ਕਹਿਣਾ ਚਾਹਾਂਗਾ। ਇਹ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ। 

Advertisement
ਮੈਂ ਪੰਥ ਦਾ ਨੁਮਾਇੰਦਾ; ਅਕਾਲੀ ਦਲ ਦਾ ਨਹੀਂ, ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕਰਾਂਗਾ- ਜਥੇਦਾਰ ਗੜਗੱਜ
Manpreet Singh|Updated: Mar 12, 2025, 05:56 PM IST
Share

Jathedar Kuldeep Singh Gargaj (ਚੰਦਰ ਮੜ੍ਹੀਆ): ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਨਵੇਂ ਬਣਾਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਏ। ਇਸ ਮੌਕੇ ਤੇ ਉਨ੍ਹਾਂ ਗੁਰੂਘਰ ਦੇ ਦਰਬਾਰ 'ਚ ਮੱਥਾ ਟੇਕਿਆ ਅਤੇ ਸਵੇਰ ਦੀ ਅਰਦਾਸ ਦੌਰਾਨ ਸ਼ਮੂਲੀਅਤ ਕੀਤੀ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ ਅਸਥਾਨ ਤੇ ਸ਼ੀਸ਼ ਨਿਵਾਇਆ ਅਤੇ ਗੁਰੂ ਸਾਹਿਬ ਵੱਲੋਂ ਆਪਣੇ ਪਾਵਨ ਹਸਤ ਕਮਲਾਂ ਦੇ ਨਾਲ ਲਗਾਏ ਗਏ ਪਵਿੱਤਰ ਬੇਰੀ ਰੁੱਖ ਦੇ ਦਰਸ਼ਨ ਦੀਦਾਰ ਵੀ ਕੀਤੇ। ਇਸ ਉਪਰੰਤ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ।

ਪ੍ਰੈਸ ਕਾਨਫਰਸ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਐਮਨਾਬਾਦ ਅਤੇ  ਲਾਹੌਰ ਆਦਿ ਵੱਖ-ਵੱਖ ਥਾਵਾਂ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਅਸਥਾਨਾਂ ਦੇ ਦਰਸ਼ਨ ਕੀਤੇ ਤੇ ਉਹ ਇੱਕ ਬੜਾ ਚੰਗਾ ਅਨੁਭਵ ਸੀ ਉਹਦੇ ਤੋਂ ਬਾਅਦ ਜਿਵੇਂ ਅਸੀਂ ਵਾਘਾ ਟੱਪਿਆ ਤਾਂ ਮੇਰੇ ਮਨ 'ਚ ਖਿਆਲ ਆਇਆ ਕਿ ਸੁਲਤਾਨਪੁਰ ਲੋਧੀ ਚ ਵੀ ਗੁਰੂ ਘਰ ਦੇ ਦਰਸ਼ਨ ਕਰਾਂ  ਮਨ ਵਿੱਚ ਇੱਛਾ ਸੀ ਕਿ ਇਸ ਸਥਾਨ ਤੇ ਆਉਣਾ ਚਾਹੀਦਾ ਹੈ ਤਾਂ ਹੀ ਸਾਡੀ ਯਾਤਰਾ ਮੁਕਮਲ ਮੰਨੀ ਜਾਊਗੀ।

 ਅੱਜ ਗੁਰੂ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਬੜੀ ਬਖਸ਼ਿਸ਼ ਕੀਤੀ ਕਿ ਅੱਜ ਅਸੀਂ ਅੰਮ੍ਰਿਤ ਵੇਲੇ ਇਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਤੇ ਆਏ ਹੈ ਤੇ ਦਿਲ ਗਦ ਗਦ ਹੋ ਗਿਆ। ਪੱਤਰਕਾਰਾਂ ਦੇ ਵੱਲੋਂ ਪੁੱਛੇ ਗਏ ਸਵਾਲ ਕਿ ਤੁਹਾਡੀ ਤਾਜਪੋਸ਼ੀ ਦੌਰਾਨ ਕੁਝ ਲੋਕਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਮਰਿਆਦਾ ਦੀ ਉਲੰਘਣਾ ਹੋਈ ਹੈ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਪਰ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਹੀ ਇੱਕ ਗੁਰੂ ਪੰਥ ਦਾ ਹਿੱਸਾ ਹਾਂ ਤੇ ਗੁਰੂ ਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂ ਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਹਨ ਕਿ ਅਸੀਂ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਤੱਤ ਪਰ ਰਹੀਏ ਤਾਂ ਉਹਦੇ ਲਈ ਅਸੀਂ ਤੱਤ ਪਰ ਹਾਂ ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਹਨ ਗੁਰੂ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਮੈਂ ਤੇ ਇਹੀ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਹਨ। 

ਇਸ ਸਮੇਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਗੁਰੂ ਦੀਆਂ ਸਮੂਹ ਸੰਗਤਾਂ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ ਤੁਸੀਂ ਅੱਜ ਇੱਥੇ ਹੋ ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਆਪ ਜੀ ਨੂੰ ਅੱਜ ਉਥੇ ਹੋਣਾ ਚਾਹੀਦਾ ਸੀ ਕੀ ਤੁਹਾਨੂੰ ਉਥੇ ਕਿਸੇ ਕਿਸਮ ਦਾ ਭੈਅ ਹੈ ? ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਤਸ਼ਾਹ ਕਹਿੰਦੇ ਹਨ ਜੇ ਤੁਸੀਂ ਚੰਗੇ ਕੰਮ ਕਰੋ ਤੇ ਡਰ ਕਾਹਦਾ ਸਿੱਖ ਦਾ ਰੱਬ ਵੀ ਨਿਰਭਉ ਨਿਰਵੈਰ ਹੈ ਅਸੀਂ ਜਿਸ ਰੱਬ ਨੂੰ ਤਸਬਰ ਕਰਦੇ ਹਨ ਬਾਣੀ ਦੇ ਰਾਹੀਂ ਉਹਦੇ ਗੁਣ ਸਾਡੇ ਚ ਵੀ ਆਉਂਦੇ ਹਨ। ਡਰ ਵਾਲੀ ਤੇ ਕੋਈ ਗੱਲ ਨਹੀਂ, ਆਪਣੇ ਭਰਾਵਾਂ ਤੋਂ ਵੀ ਕੋਈ ਡਰਦਾ। ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ। ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਸਾਹਿਬ ਸਾਡਾ ਜਨਮ ਸਥਾਨ ਹੈ। ਵਾਸੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਹਾਂ। ਸਾਡੇ ਮਾਤਾ ਜੀ ਮਾਤਾ ਸਾਹਿਬ ਕੌਰ ਹਨ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਸਾਡਾ ਇੱਕ ਸਾਂਝਾ ਪਰਿਵਾਰ ਹੈ। ਖਾਲਸਾ ਪੰਥ ਤਾਂ ਉਥੇ ਖਾਲਸਾ ਪੰਥ ਹੀ ਇਕੱਠਾ ਹੋਇਆ ਤੇ ਉਹ ਸਾਡੇ ਸਾਰੇ ਭਰਾ ਹਨ ਸਾਨੂੰ ਡਰ ਕੋਈ ਨਹੀਂ ਹੈ। ਅਸਲ ਦੇ ਵਿੱਚ ਕੁਝ ਰਝੇਵੇ ਹੈ ਤੇ ਆਪਾਂ ਕਿਉਂ ਨਹੀਂ ਜਾਵਾਂਗੇ ਅਨੰਦਪੁਰ ਸਾਹਿਬ। ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਉਦੋਂ ਖੁਸ਼ੀਆਂ ਤੇ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ, ਮੈਂ ਕਹਿੰਦਾ ਵੀ ਕੋਈ ਇਹ ਕੋਈ ਮਸਲਾ ਹੀ ਨਹੀਂ ਹੈ। 

ਸਾਬਕਾ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ ''ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੈਂ ਇਸਤੇ ਕੁਝ ਨਹੀਂ ਕਹਿਣਾ ਚਾਹਾਂਗਾ। ਇਹ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ।  ਜਥੇਦਾਰ ਸਾਹਿਬ ਦਾ ਮਸਲਾ ਹੈ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਹਾਂ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਹੈ ਸਾਡੇ ਪਿੰਡ ਖਾਲੀ ਹਨ ਅਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਹੈ, ਵੱਡੀ ਪੱਧਰ ਤੇ ਪ੍ਰਵਾਸ ਵੀ ਹੋਇਆ ਹੈ। ਤਾਂ ਇਹ ਜਿਹੜਾ ਉਦਾਸੀ ਦਾ ਆਲਮ ਹੈ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਹੈ। ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹਈਆ ਕਰ ਦਈਏ ਕਿ ਅਸੀਂ ਪਿੰਡ ਪਿੰਡ ਪਹੁੰਚਣਾ ਤੇ ਪਿੰਡ ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ। 

ਪੰਜਾਬ ਦੇ ਮਾਝੇ ਮਾਲਵੇ 'ਚ ਹੋ ਰਹੇ ਧਰਮ ਪਰਿਵਰਤਨ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਮਸਲਾ ਗੰਭੀਰ ਹੈ, ਮੈਂ ਸਮਝਦਾ ਹਾਂ ਕਿ ਇਸ ਮਾਮਲੇ ਚ ਸਾਡੀ ਗੁਰੂ ਤੋਂ ਦੂਰੀ ਵੱਡਾ ਕਾਰਨ ਹੈ। ਅਸੀਂ ਪਦਾਰਥਵਾਦੀ ਹੋ ਗਏ ਹਾਂ। ਸਾਡੇ ਸਾਹਮਣੇ ਇਤਿਹਾਸ ਇਹ ਹੈ ਕਿ ਸਾਡੇ ਬੰਦ ਬੰਦ ਕੱਟੇ ਗਏ, ਸਾਡੀਆਂ ਖੋਪੜੀਆਂ ਲਾਹ ਦਿੱਤੀਆਂ ਗਈਆਂ, ਸ਼ਰਤ ਤੇ ਇਹ ਹੁੰਦੀ ਸੀ ਕਿ ਧਰਮ ਛੱਡ ਦਿਓ ਪਰ ਕਿਸੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਗੁਰੂ ਨਾਲ ਅੰਦਰੋ ਜੁੜੇ ਹੋਏ ਸਨ।  ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਕਿ ਧਰਮ ਪ੍ਰਚਾਰ ਕਰੀਏ ਤੇ ਧਰਮ ਪ੍ਰਚਾਰ ਹੋਵੇਗਾ ਵੀ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥਾਂ, ਨਿਰਮਲ ਸੰਪਰਦਾਵਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕਾਗਰ ਕਰਕੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾਵੇਗੀ। 

ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਲੈਕੇ ਖੜੇ ਹੋਏ ਸਵਾਲ ਦੇ ਜਵਾਬ ''ਚ ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕੌਣ ਵੰਗਾਰ ਸਕਦੈ ..! ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਜਤਾ ਅੱਜ ਵੀ ਉੱਥੇ ਹੀ ਆ ਉੱਥੇ ਹੀ ਰਹੇਗੀ।  ਕਿਉਂ ਕਿ ਜਿਸਨੂੰ ਸਥਾਪਤ ਹੀ ਮੀਰੀ ਪੀਰੀ ਦੇ ਮਾਲਕ ਨੇ ਕੀਤਾ ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਕੋਈ ਚੈਲੇੰਜ ਕਰ ਦੇਵੇਗੀ ਜਾਂ ਕੋਈ ਹੇਠਾਂ ਕਰ ਸਕਦਾ। ਬਾਕੀ ਅੱਜ ਮੈਂ ਆਇਆ ਤੇ ਕੱਲ ਨੂੰ ਮੇਰੇ ਥਾਂ ਤੇ ਕੋਈ ਹੋਰ ਵੀ ਆ ਸਕਦਾ।  ਮੈਂ ਵਾਅਦਾ ਕਰਦਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ਚ ਕਮੀਆਂ ਹਨ ਅਤੇ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ। ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ ਤੇ ਜਿਹੜਾ ਸਾਥੋਂ ਬਾਅਦ ਸਿੰਘ ਸਾਹਿਬ ਆਵੇਗਾ। ਉਹਨੂੰ ਖੁਦ ਦਸਤਾਰ ਦੇ ਕੇ ਆਵਾਂਗਾ ਕਿਉਂਕਿ ਪਰਿਵਰਤਨ ਸ੍ਰਿਸ਼ਟੀ ਦਾ ਨਿਯਮ ਇਹਨੂੰ ਟਾਲਿਆ ਨਹੀਂ ਜਾ ਸਕਦਾ। 

ਇਸ ਦੌਰਾਨ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਚ ਸਿੰਘ ਸਾਹਿਬ ਨੇ ਕਿਹਾ ਕਿ ਉਹ ਸਮੂਹ ਸਾਬਕਾ ਜਥੇਦਾਰ ਸਾਹਿਬਾਨਾਂ ਦਾ ਸਨਮਾਨ ਕਰਦੇ ਹਨ। ਉਹ ਜ਼ੁਬਾਨ ਸੜ ਜਾਵੇ ਜਿਹੜੀ ਸਤਿਕਾਰਤ ਸ਼ਖਸ਼ੀਅਤਾਂ ਬਾਰੇ ਮਾੜਾ ਬੋਲੇ। ਮੇਰੇ ਵਰਗਾ ਇੱਕ ਨਾਚੀਜ਼ ਇੰਨਾ ਮਹਾਨ ਸ਼ਖਸੀਅਤਾਂ ਵਿੱਚ ਕਿਵੇਂ ਕਮੀਆਂ ਕੱਢ ਸਕਦੈ। ਪੰਜਾਬ ਚ ਨਸ਼ਿਆਂ ਦੀ ਵਗ ਰਹੇ ਦਰਿਆ ਨੂੰ ਠੱਲ ਪਾਉਣ ਲਈ ਅਸੀਂ ਸਮੂਹ ਸਾਬਕਾ ਜਥੇਦਾਰ ਸਾਹਿਬਾਨਾਂ ਦੀ ਅਗਵਾਈ ਵਿੱਚ ਪਿੰਡ ਪਿੰਡ ਘਰ ਘਰ ਜਾਵਾਂਗੇ ਤੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ। 

ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੇ ਸਵਾਲ ਦੇ ਜਵਾਬ ਚ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਕੋਈ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹੈ। ਮੈਂ ਪੰਥ ਦਾ ਨੁਮਾਇੰਦਾ ਹਾਂ ਇਸ ਲਈ ਪੰਥ ਨੂੰ ਮਜਬੂਤ ਕਰਨ ਦੇ ਯਤਨ ਹੋਣਗੇ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ।

 

Read More
{}{}