Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵਿੱਚ ਲੋੜੀਂਦਾ ਮੁਲਜ਼ਮ ਜੀਵਨ ਜੋਤ ਉਰਫ਼ ਜੁਗਨੂੰ ਨੂੰ ਦਿੱਲੀ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮਾਨਸਾ ਪੁਲਿਸ ਇਸ ਮਾਮਲੇ ਵਿੱਚ ਉਸਦੀ ਭਾਲ ਕਰ ਰਹੀ ਸੀ। ਮਾਨਸਾ ਪੁਲਿਸ ਉਸਨੂੰ ਮਾਨਸਾ ਲੈ ਕੇ ਆਵੇਗੀ। ਇਸ ਮਾਮਲੇ ਵਿੱਚ ਮਾਨਸਾ ਪੁਲਿਸ ਦੀ ਇੱਕ ਟੀਮ ਦਿੱਲੀ ਲਈ ਰਵਾਨਾ ਹੋਵੇਗੀ।
ਕਾਫੀ ਸਮੇਂ ਤੋਂ ਪੰਜਾਬ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਸੀ। ਜਲਦ ਹੀ ਮਾਨਸਾ ਪੁਲਿਸ ਦਿੱਲੀ ਪਹੁੰਚ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਵਾਪਸ ਮਾਨਸਾ ਲੈ ਕੇ ਆਵੇਗੀ। ਭਗੌੜੇ ਜੀਵਨ ਜੋਤ ਨੂੰ ਪੰਜਾਬ ਪੁਲਿਸ ਮਾਨਸਾ ਲੈ ਕੇ ਆਵੇਗੀ। ਦਿੱਲੀ ਏਅਰਪੋਰਟ ਤੋਂ ਜੀਵਨ ਜੋਤ ਉਰਫ ਜੁਗਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੀਵਨ ਜੋਤ ਦਾ ਨਾਮ ਮੂਸੇਵਾਲਾ ਕਤਲਕਾਂਡ ‘ਚ ਆਇਆ ਸੀ।
ਦੱਸ ਦਈਏ 29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਕਤਲਕਾਂਡ ਦਾ ਮਾਸਟਮਾਈਂਡ ਨਿਕਲਿਆ ਸੀ।
ਇਹ ਵੀ ਪੜ੍ਹੋ: Jalandhar News: ਰਵਨੀਤ ਬਿੱਟੂ ਤੇ ਅਸ਼ਵਨੀ ਸ਼ਰਮਾ ਨੇ ਮਨੋਰੰਜਨ ਕਾਲੀਆ ਨਾਲ ਕੀਤੀ ਮੁਲਾਕਾਤ; ਸਰਕਾਰ ਨੂੰ ਕਟਹਿਰੇ ਵਿੱਚ ਕੀਤਾ ਖੜ੍ਹਾ
ਕਾਬਿਲੇਗੌਰ ਹੈ ਕਿ 21 ਮਾਰਚ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਗਵਾਹੀ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗਵਾਹੀ ਦੇਣ ਲਈ ਅਦਾਲਤ ਪੁੱਜੇ ਸਨ ਪਰ ਸੈਸ਼ਨ ਜੱਜ ਦੀ ਛੁੱਟੀ ਹੋਣ ਕਾਰਨ ਗਵਾਹੀ ਨਹੀਂ ਹੋ ਸਕੀ। ਅਦਾਲਤ ਨੇ ਅਗਲੀ ਸੁਣਵਾਈ 11 ਅਪ੍ਰੈਲ 2025 ਲਈ ਤੈਅ ਕੀਤੀ ਹੈ। ਕੇਸ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਗਵਾਹੀ ਨਹੀਂ ਲਈ ਗਈ ਸੀ। ਇਸ ਦਾ ਕਾਰਨ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅਤੇ ਬਲਕੌਰ ਸਿੰਘ ਦੀ ਖਰਾਬ ਸਿਹਤ ਸੀ। ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਰਹੂਮ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਕਿਸਾਨ ਅਤੇ ਵਪਾਰੀ ਦੋਵੇਂ ਸੀ ਅਤੇ ਹਮੇਸ਼ਾ ਉਸ ਨੇ ਆਪਣੀ ਗਾਇਕੀ ਵਿੱਚ ਪੰਜਾਬ ਦੇ ਖੇਤਾਂ ਅਤੇ ਕਿਸਾਨੀ ਦੀ ਗੱਲ ਵੀ ਕੀਤੀ ਸੀ।
ਇਹ ਵੀ ਪੜ੍ਹੋ: Sukhbir Badal: ਸੁਖਬੀਰ ਬਾਦਲ ਨੇ ਮਨੋਰੰਜਨ ਕਾਲੀਆ ਦੇ ਘਰ ਉਤੇ ਹਮਲੇ ਨੂੰ ਲੈ ਕੇ ਕੀਤੇ ਸਵਾਲ ਖੜ੍ਹੇ