Home >>ZeePHH Trending News

Kangana Ranaut News: ਗਾਂਧੀ ਜਯੰਤੀ ਮੌਕੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਿਵਾਦਿਤ ਪੋਸਟ ਕੀਤੀ ਸ਼ੇਅਰ!

Kangana Ranaut News: ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ ਕਿ ''ਦੇਸ਼ ਦੇ ਪਿਤਾ ਨਹੀਂ ਦੇਸ਼ ਦੇ ਤਾਂ ਲਾਲ ਹੁੰਦੇ ਹਨ। ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।'' ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਗਾਈ ਹੈ।

Advertisement
Kangana Ranaut News: ਗਾਂਧੀ ਜਯੰਤੀ ਮੌਕੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਿਵਾਦਿਤ ਪੋਸਟ ਕੀਤੀ ਸ਼ੇਅਰ!
Manpreet Singh|Updated: Oct 02, 2024, 03:55 PM IST
Share

Kangana Ranaut News: ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੰਗਨਾ ਦੀ ਇਸ ਪੋਸਟ ਨੂੰ ਮਹਾਤਮਾ ਗਾਂਧੀ ਦੇ ਅਪਮਾਨ ਵਜੋਂ ਦੇਖਿਆ ਜਾ ਰਿਹਾ ਹੈ।

ਦਰਅਸਲ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ ਕਿ ''ਦੇਸ਼ ਦੇ ਪਿਤਾ ਨਹੀਂ ਦੇਸ਼ ਦੇ ਤਾਂ ਲਾਲ ਹੁੰਦੇ ਹਨ। ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।'' ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਗਾਈ ਹੈ।

ਦੱਸ ਦੇਈਏ ਕਿ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਰੀ ਦੀ ਜਯੰਤੀ ਹੈ। ਕੰਗਨਾ ਨੇ ਇਹ ਪੋਸਟ ਲਾਲ ਬਹਾਦੁਰ ਸ਼ਾਸਤਰੀ ਦੇ ਜਨਮਦਿਨ ‘ਤੇ ਹੀ ਕੀਤੀ ਹੈ।

ਅੱਜ ਦੇਸ਼ ਭਰ ਵਿੱਚ ਗਾਂਧੀ ਜਯੰਤੀ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੰਗਨਾ ਨੇ ਰਾਸ਼ਟਰਪਿਤਾ ਨੂੰ ਲਾਲ ਕਹਿ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਸੁਭਾਸ਼ ਚੰਦਰ ਬੋਸ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ 'ਰਾਸ਼ਟਰਪਿਤਾ' ਦਾ ਸਨਮਾਨ ਦੇਣ ਵਾਲੇ ਸਨ। ਉਨ੍ਹਾਂ ਨੇ ਗਾਂਧੀ ਜੀ ਨੂੰ ਇਹ ਖਿਤਾਬ ਇਸ ਲਈ ਦਿੱਤਾ ਕਿਉਂਕਿ ਉਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਮੁੱਖ ਨੇਤਾ ਸਨ ਅਤੇ ਉਨ੍ਹਾਂ ਨੇ ਦੇਸ਼ ਨੂੰ ਇਕਜੁੱਟ ਕੀਤਾ ਸੀ। ਉਦੋਂ ਤੋਂ ਉਨ੍ਹਾਂ ਨੂੰ 'ਰਾਸ਼ਟਰਪਿਤਾ' ਵਜੋਂ ਸਨਮਾਨਿਤ ਕੀਤਾ ਜਾਂਦਾ ਹੈ।

Read More
{}{}