Home >>ZeePHH Trending News

Kanpur Train Accident: ਕਾਨਪੁਰ 'ਚ ਟਰੇਨ ਹਾਦਸਾ, ਸਾਬਰਮਤੀ ਐਕਸਪ੍ਰੈਸ ਦੇ 20 ਡੱਬੇ ਪਟੜੀ ਤੋਂ ਉਤਰੇ

Kanpur Train Accident: ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਦੇਰ ਰਾਤ ਮੌਕੇ 'ਤੇ ਪਹੁੰਚ ਗਏ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।  

Advertisement
Kanpur Train Accident: ਕਾਨਪੁਰ 'ਚ ਟਰੇਨ ਹਾਦਸਾ, ਸਾਬਰਮਤੀ ਐਕਸਪ੍ਰੈਸ ਦੇ 20 ਡੱਬੇ ਪਟੜੀ ਤੋਂ ਉਤਰੇ
Riya Bawa|Updated: Aug 17, 2024, 07:40 AM IST
Share

Kanpur Train Accident: ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਰੇਲ ਹਾਦਸਾ ਵਾਪਰਿਆ। ਸਾਬਰਮਤੀ ਐਕਸਪ੍ਰੈਸ ਦੇ 20 ਡੱਬੇ ਕਾਨਪੁਰ ਅਤੇ ਭੀਮਸੇਨ ਸਟੇਸ਼ਨਾਂ ਵਿਚਕਾਰ ਬਲਾਕ ਸੈਕਸ਼ਨ ਵਿੱਚ ਪਟੜੀ ਤੋਂ ਉਤਰ ਗਏ। ਅਹਿਮਦਾਬਾਦ ਸਾਬਰਮਤੀ ਐਕਸਪ੍ਰੈਸ ਹਾਦਸੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। 

ਸ਼ੁਰੂਆਤੀ ਜਾਣਕਾਰੀ ਅਨੁਸਾਰ ਡਰਾਈਵਰ ਕਹਿ ਰਿਹਾ ਹੈ ਕਿ ਇੰਜਣ ਨੂੰ ਪੱਥਰ ਮਾਰਿਆ ਗਿਆ ਹੈ। ਇਸ ਕਾਰਨ ਕੈਟਲ ਗਾਰਡ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਦੇਰ ਰਾਤ ਮੌਕੇ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ: Doctors On Strike: ਅੱਜ ਦੇਸ਼ 'ਚ ਡਾਕਟਰਾਂ ਦੀ ਹੜਤਾਲ! ਹਸਪਤਾਲਾਂ 'ਚ OPD ਬੰਦ

Kanpur Train Accident Video

ਮੌਕੇ 'ਤੇ ਪਹੁੰਚੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕਾਨਪੁਰ ਨੇੜੇ ਗੋਵਿੰਦ ਪੁਰੀ ਦੇ ਸਾਹਮਣੇ ਹੋਲਡਿੰਗ ਲਾਈਨ 'ਤੇ ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਟਰੇਨ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਹਾਦਸਾ ਰਾਤ ਕਰੀਬ 3 ਵਜੇ ਵਾਪਰਿਆ। ਫਿਲਹਾਲ ਸਾਬਰਮਤੀ ਐਕਸਪ੍ਰੈਸ ਟਰੇਨ ਦੇ ਸਾਰੇ ਯਾਤਰੀਆਂ ਨੂੰ ਹਾਦਸੇ ਵਾਲੀ ਥਾਂ ਤੋਂ ਬੱਸ ਰਾਹੀਂ ਕਾਨਪੁਰ ਲਿਆਂਦਾ ਗਿਆ ਹੈ। 

ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਬਚਾਅ ਅਤੇ ਰਾਹਤ ਕਾਰਜ ਟੀਮ ਮੌਕੇ 'ਤੇ ਪਹੁੰਚ ਗਈ ਹੈ। ਰੇਲ ਹਾਦਸੇ ਦੇ ਮੱਦੇਨਜ਼ਰ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।

ਪ੍ਰਯਾਗਰਾਜ 0532-2408128, 0532-2407353

ਕਾਨਪੁਰ 0512-2323018, 0512-2323015

ਮਿਰਜ਼ਾਪੁਰ 054422200097

ਇਟਾਵਾ 7525001249

ਟੁੰਡਲਾ 7392959702

ਅਹਿਮਦਾਬਾਦ 07922113977

ਬਨਾਰਸ ਸਿਟੀ 8303994411

ਗੋਰਖਪੁਰ 0551-2208088

ਵੀਰੰਗਾਨਾ ਲਕਸ਼ਮੀਬਾਈ ਝਾਂਸੀ: 0510 2440787, 0510 2440790

Read More
{}{}