Lok Sabha Election: ਆਮ ਆਦਮੀ ਪਾਰਟੀ ਵੱਲੋਂ 18ਵੀਂਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦਾ ਕੈਂਪੇਨ ਗਾਣਾ 'ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ' ਲਾਂਚ ਕੀਤਾ ਹੈ। ਦਿੱਲੀ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ 'ਆਪ' ਨੇਤਾ ਸੰਜੇ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਨੇਤਾ ਮੌਜੂਦ ਸਨ। ਪ੍ਰੋਗਰਾਮ ਦੌਰਾਨ ਸਟੇਜ ਉਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੁਰਸੀ ਖਾਲੀ ਰੱਖੀ ਗਈ ਸੀ।
ਇਹ ਵੀ ਪੜ੍ਹੋ : Election Commission News: ਚੋਣ ਕਮਿਸ਼ਨ ਵੱਲੋਂ ਪੀਐਮ ਮੋਦੀ ਤੇ ਰਾਹੁਲ ਗਾਂਧੀ ਨੂੰ ਨੋਟਿਸ; ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਦੋਸ਼
Aam Aadmi Party का Loksabha Elections के लिए Campaign Song Launch | LIVE https://t.co/lDf9LhJQEn
— AAP (@AamAadmiParty) April 25, 2024
ਥੀਮ ਗੀਤ ਰਾਹੀਂ ਆਮ ਆਦਮੀ ਪਾਰਟੀ ਨੇ ਇਹ ਸੰਦੇਸ਼ ਦਿੱਤਾ ਹੈ, ''ਦਿੱਲੀ ਦੇ ਲੋਕ ਜੇਲ੍ਹ ਦਾ ਜਵਾਬ ਵਿੱਚ ਵੋਟ ਦੇਣਗੇ।'' ਵੀਡੀਓ 'ਚ ਪਾਰਟੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਤੇਲ ਵੇਚਿਆ, ਰੇਲਵੇ ਵੇਚੀ, ਬੈਂਕ ਵੇਚੇ ਅਤੇ ਭ੍ਰਿਸ਼ਟਾਚਾਰ ਕੀਤਾ। ਇਸ ਕਰਕੇ ਲੋਕ ਤਾਨਾਸ਼ਾਹੀ ਸਰਕਾਰ ਨੂੰ ਛੱਡ ਦੇਣਗੇ ਅਤੇ ਇਸ ਦੀ ਥਾਂ 'ਤੇ 'ਆਪ' ਨੂੰ ਵੋਟ ਪਾਉਣਗੇ ਅਤੇ 'ਇਨਕਲਾਬ' ਦਾ ਨਾਅਰਾ ਲਗਾਉਂਦੇ ਹੋਏ ਵੀ ਦਿਖਾਈ ਦੇ ਰਹੇ ਹਨ।
'ਆਪ' ਦੇ ਪ੍ਰਚਾਰ ਗੀਤ 'ਜੇਲ੍ਹ ਕੇ ਜਵਾਬ ਮੈਂ ਹਮ ਵੋਟ ਦਿਆਂਗੇ...' ਦੇ ਲਾਂਚ ਮੌਕੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਚੋਣ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਥੀਮ ਗੀਤ ਲਾਂਚ ਕੀਤਾ ਗਿਆ ਹੈ। ਇਸ ਚੋਣ ਵਿੱਚ ਥੀਮ ਗੀਤ ਅਹਿਮ ਭੂਮਿਕਾ ਨਿਭਾਏਗਾ। ਪਾਰਟੀ ਦਾ ਥੀਮ ਗੀਤ 'ਜੇਲ੍ਹ ਕੇ ਜਾਬ ਮੇਂ ਹਮ ਵੋਟ ਦਿਆਂਗੇ...' ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਲੋਕ ਸਭਾ ਚੋਣਾਂ ਵਿੱਚ ਤਾਨਾਸ਼ਾਹੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਦਰਅਸਲ ਇਸ ਵਾਰ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਪਹਿਲਾਂ ਨਾਲੋਂ ਜ਼ਿਆਦਾ ਹਮਲਾਵਰ ਨਜ਼ਰ ਆ ਰਹੇ ਹਨ। ਇਸ ਵਾਰ ਪਾਰਟੀ ਆਗੂਆਂ ਨੇ ਚੋਣ ਪ੍ਰਚਾਰ ਦੇ ਕੇਂਦਰ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਨੂੰ ਰੱਖਿਆ ਹੈ। ਇਸ ਦਾ ਕਾਰਨ ਇਹ ਹੈ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਊਜ਼ ਐਵੇਨਿਊ ਕੋਰਟ ਦੇ ਹੁਕਮਾਂ 'ਤੇ ਉਹ 1 ਅਪ੍ਰੈਲ 2024 ਤੋਂ ਤਿਹਾੜ ਜੇਲ੍ਹ 'ਚ ਹੈ।
ਇਹ ਵੀ ਪੜ੍ਹੋ : Ferozepur Parents Attack News: ਕਲਯੁੱਗੀ ਪੁੱਤ ਵੱਲੋਂ ਜਾਇਦਾਦ ਲਈ ਮਾਪਿਆਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ