Home >>ZeePHH Trending News

Ludhiana News: ਸਿਵਲ ਹਸਪਤਾਲ 'ਚ ਹੰਗਾਮਾ, ASI ਨਾਲ਼ ਕੀਤੀ ਕੁੱਟਮਾਰ

Ludhiana News: ਐਮਰਜੈਂਸੀ ਵਿੱਚ ਤਾਇਨਾਤ ਏਐਸਆਈ ਮੁਨੀਰ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਐਮਰਜੈਂਸੀ ਵਿੱਚੋਂ ਬਾਹਰ ਜਾਣ ਲਈ ਕਿਹਾ। ਜਿਸ ਤੋਂ ਬਾਅਦ ਗੁੱਸੇ 'ਚ ਆਏ ਵਿਅਕਤੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। 

Advertisement
Ludhiana News: ਸਿਵਲ ਹਸਪਤਾਲ 'ਚ ਹੰਗਾਮਾ, ASI ਨਾਲ਼ ਕੀਤੀ ਕੁੱਟਮਾਰ
Manpreet Singh|Updated: Nov 03, 2024, 11:17 AM IST
Share

Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦਾ ਸਿਵਲ ਹਸਪਤਾਲ ਦਿਨੋ-ਦਿਨ ਜੰਗ ਦਾ ਮੈਦਾਨ ਬਣਦਾ ਜਾ ਰਿਹਾ ਹੈ। ਬੀਤੀ ਰਾਤ ਕਰੀਬ 10:45 ਵਜੇ ਸਿਵਲ ਹਸਪਤਾਲ ਵਿੱਚ ਝਗੜੇ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲੇ ਵਿੱਚ ਜਦੋਂ ਏਐਸਆਈ ਨੇ ਇੱਕ ਸਾਬਕਾ ਸੈਨਿਕ ਦੇ ਪਰਿਵਾਰ ਨੂੰ ਐਮਰਜੈਂਸੀ ਭੀੜ ਕਾਰਨ ਬਾਹਰ ਉਡੀਕ ਕਰਨ ਲਈ ਕਿਹਾ ਤਾਂ ਸਾਬਕਾ ਫੌਜੀ ਨੇ ਗੁੱਸੇ ਵਿੱਚ ਆ ਕੇ ਏ ਐਸ ਆਈ ਦੇ ਜਬਾੜੇ 'ਤੇ ਮੁੱਕਾ ਮਾਰ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੋ ਧਿਰਾਂ ਜਦੋਂ ਇਲਾਜ਼ ਦੇ ਲਈ ਹਸਪਤਾਲ ਪਹੁੰਚਈਆਂ ਤਾਂ ਦੋਵਾਂ ਧਿਰਾਂ ਵਿਚਾਲੇ ਮੁੜ ਤੋਂ ਝਗੜਾ ਹੋ ਗਿਆ। 

ਜਾਣਕਾਰੀ ਮੁਤਾਬਕ ਪਹਿਲੇ ਮਾਮਲੇ 'ਚ ਟਿੱਬਾ ਰੋਡ ਦਾ ਰਹਿਣ ਵਾਲਾ ਇਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਸਾਬਕਾ ਫੌਜੀ ਦੱਸ ਰਿਹਾ ਸੀ, ਜ਼ਖਮੀ ਹਾਲਤ ''ਚ ਹਸਪਤਾਲ ਪਹੁੰਚਿਆ। ਉਸ ਦੇ ਨਾਲ ਕਈ ਲੋਕ ਐਮਰਜੈਂਸੀ ਵਿੱਚ ਜਾ ਰਹੇ ਸਨ। ਐਮਰਜੈਂਸੀ ਵਿੱਚ ਤਾਇਨਾਤ ਏਐਸਆਈ ਮੁਨੀਰ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਐਮਰਜੈਂਸੀ ਵਿੱਚੋਂ ਬਾਹਰ ਜਾਣ ਲਈ ਕਿਹਾ। ਜਿਸ ਤੋਂ ਬਾਅਦ ਗੁੱਸੇ 'ਚ ਆਏ ਵਿਅਕਤੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਜਿਸ ਕਾਰਨ ਉਸ ਦੇ ਮੂੰਹ ਚੋਂ ਖੂਨ ਵਗਣ ਲੱਗ ਗਿਆ। ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: Punjab Air quality​: ਅੰਮ੍ਰਿਤਸਰ ਦੀ ਆਬੋ-ਹਵਾ ਦੇਸ਼ ਭਰ ਚੋਂ ਸਭ ਤੋਂ ਜ਼ਿਆਦਾ ਖਰਾਬ, ਚੰਡੀਗੜ੍ਹ ਵਿੱਚ AQI 277 ਪਹੁੰਚਿਆ

 

ਇਸੇ ਤਰ੍ਹਾਂ ਦੂਜੇ ਮਾਮਲੇ ਵਿਚ  ਹੈਬੋਵਾਲ ਜੱਸੀਆਂ ਰੋਡ 'ਤੇ ਸ਼ਰਾਬ ਪੀਂਦਿਆਂ ਦੋ ਦੋਸਤਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਦੋਸਤ ਮੈਡੀਕਲ ਕਰਵਾਉਣ ਲਈ ਹਸਪਤਾਲ ਆਏ। ਜਿੱਥੇ ਮੁੜ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ। ਹਸਪਤਾਲ ਦੀ ਐਮਰਜੈਂਸੀ ਵਿੱਚ ਦੋਵੇਂ ਧਿਰਾਂ ਨੇ ਇੱਕ ਦੂਜੇ ਦੀ ਜ਼ਬਰਦਸਤ ਕੁੱਟਮਾਰ ਕੀਤੀ। ਹਮਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਧਿਰਾਂ ਦੇ ਲੋਕਾਂ ਨੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਅਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Punjab By Elections: ਅੱਜ ਡੇਰਾ ਬਾਬਾ ਨਾਨਕ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਉਮੀਦਵਾਰ ਦੇ ਹੱਕ ‘ਚ ਚੋਣ ਰੈਲੀ ਨੂੰ ਕਰਨਗੇ ਸੰਬੋਧਨ

 

Read More
{}{}