Ferozepur News: ਫਿਰੋਜ਼ਪੁਰ ਪੁਲਿਸ ਨੇ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਹੇਠ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਅਲੱਗ-ਅਲੱਗ ਤਿੰਨ ਮਾਮਲਿਆਂ ਵਿੱਚ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 774 ਗ੍ਰਾਮ ਹੈਰੋਇਨ, 400 ਗ੍ਰਾਮ ਆਈਸ, 1 ਸਵਿਫਟ ਕਾਰ, 1 ਮੋਟਰਸਾਈਕਲ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ: ਪਹਿਲੇ ਮਾਮਲੇ ਵਿੱਚ ਇਕ ਵਿਅਕਤੀ ਕੋਲੋਂ 1.774 ਕਿਲੋ ਹੈਰੋਇਨ, 1 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ। ਦੂਜੇ ਮਾਮਲੇ ਵਿੱਚ ਦੋ ਨੌਜਵਾਨਾਂ ਕੋਲੋਂ 400 ਗ੍ਰਾਮ ਆਈਸ, 1 ਸਵਿਫਟ ਕਾਰ ਅਤੇ 3 ਮੋਬਾਈਲ ਫੋਨ ਮਿਲੇ ਹਨ। ਤੀਜੇ ਮਾਮਲੇ ਵਿੱਚ ਵੀ ਦੋ ਹੋਰ ਦੋਸ਼ੀਆਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਕਿਹਾ ਕਿ ਚਿੱਟੇ ਤੋਂ ਬਾਅਦ ਹੁਣ "ਆਈਸ" ਵਰਗਾ ਖ਼ਤਰਨਾਕ ਨਸ਼ਾ ਵੀ ਪੰਜਾਬ ਵਿੱਚ ਵੱਧ ਰਿਹਾ ਹੈ, ਜਿਸ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਵੱਲੋਂ ਲਗਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਨਸ਼ਾ ਤਸਕਰਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਸੁਚੱਜੀ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ “ਸਾਡਾ ਟੀਚਾ ਸਿਰਫ ਨਸ਼ਾ ਫੜਣਾ ਨਹੀਂ, ਸਗੋਂ ਨਸ਼ਾ ਤਸਕਰੀ ਦੇ ਪਿੱਛੇ ਮੌਜੂਦ ਸਾਜ਼ਿਸ਼ਾਂ ਦਾ ਪੂਰਪੱਖ ਖ਼ਾਤਮਾ ਕਰਨਾ ਹੈ।”