Home >>ZeePHH Trending News

Muktsar News: ਸਰਕਾਰੀ ਸਕੂਲੀ ਤੋਂ ਨਾਬਾਲਗ ਲੜਕੀ ਨੂੰ ਜਬਰਨ ਅਗਵਾ ਕਰਨ ਦੀ ਕੋਸ਼ਿਸ਼

Muktsar News: ਪੁਲਿਸ ਕਾਰਵਾਈ ਢਿੱਲੀ ਦੇਖਦੇ ਹੋਏ ਅੱਜ ਪਿੰਡ ਵਾਸੀ ਅਤੇ ਸਕੂਲ ਕਮੇਟੀ ਦੇ ਮੈਂਬਰ ਅੱਜ ਸਕੂਲ ਵਿਚ ਇਕੱਠੇ ਹੋਏ। ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਉਕਤ ਲੜਕੇ ਨੇ ਸਕੂਲ ਵਿਚੋਂ ਜਬਰੀ ਲੈ ਜਾਣ ਦੀ ਕੋਸ਼ਿਸ ਕੀਤੀ ਸੀ।

Advertisement
Muktsar News: ਸਰਕਾਰੀ ਸਕੂਲੀ ਤੋਂ ਨਾਬਾਲਗ ਲੜਕੀ ਨੂੰ ਜਬਰਨ ਅਗਵਾ ਕਰਨ ਦੀ ਕੋਸ਼ਿਸ਼
Manpreet Singh|Updated: Aug 23, 2024, 07:11 PM IST
Share

Muktsar News(ਅਨਮੋਲ ਵੜਿੰਗ): ਪਿੰਡ ਸਰਾਵਾ ਬੋਦਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਇਕ ਨਾਬਾਲਗ ਲੜਕੀ ਨੂੰ ਸਕੂਲ ਵਿਚੋਂ ਜਬਰੀ ਲੈ ਕੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਨੌਜਵਾਨ ਨੇ ਆਪਣੀਆਂ ਸਾਥੀਆਂ ਨਾਲ ਸਕੂਲ ਵਿਚ ਆ ਕੇ ਅਧਿਆਪਕਾ ਨਾਲ ਗੁੰਡਾਗਰਦੀ ਕਰਨ ਦੀ ਵੀ ਕੋਸ਼ਸ਼ ਕੀਤੀ। ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਨੂੰ ਲਿਖਤੀ ਕੀਤੀ ਸ਼ਿਕਾਇਤ ਅਤੇ ਸਕੂਲ ਸਮੇਂ ਪੁਲਿਸ ਦੀ ਗਸਤ ਕਰਨ ਦੀ ਕੀਤੀ ਮੰਗ। ਥਾਣਾ ਕਬਰਵਾਲਾ ਪੁਲਿਸ ਵਲੋਂ ਸ਼ਿਕਾਇਤ ਦੇ ਅਧਾਰ 'ਤੇ ਨੌਜਵਾਨਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਪੂਰਾ ਮਾਮਲਾ 14 ਅਗਸਤ ਦਾ ਦੱਸਿਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਰਾਵਾ ਬੋਦਲਾ ਵਿਖੇ ਇਕ ਪਿੰਡ ਦੇ ਨੌਜਵਾਨ ਵਲੋਂ 11ਵੀ ਕਲਾਸ ਦੀ ਇਕ ਲੜਕੀ ਨੂੰ ਜਬਰੀ ਸਕੂਲ ਵਿਚੋਂ ਲੈ ਜਾਣ ਦੀ ਕੋਸ਼ਿਸ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ 'ਤੇ ਨੌਜਵਾਨ ਨੇ ਆਪਣੇ ਹੋਰ ਸਾਥੀ ਬੁਲਾ ਕੇ ਹਥਿਆਰਾਂ ਸਮੇਤ ਸਕੂਲ ਵਿਚ ਆ ਕੇ ਅਧਿਆਪਕ ਨੂੰ ਧਮਕਾਉਣ ਦੀ ਕੋਸ਼ਿਸ ਕੀਤੀ। ਇਸ ਤੋਂ ਬਾਅਦ ਨੌਜਵਾਨ ਸਕੂਲ ਤੋਂ ਫਰਾਰ ਹੋ ਗਏ। ਅਧਿਆਪਕਾਂ ਨੇ ਤਰੁੰਤ ਪੁਲਿਸ ਨੂੰ ਬੁਲਾ ਕੇ ਲੜਕੀ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ।

ਪੁਲਿਸ ਕਾਰਵਾਈ ਢਿੱਲੀ ਦੇਖਦੇ ਹੋਏ ਅੱਜ ਪਿੰਡ ਵਾਸੀ ਅਤੇ ਸਕੂਲ ਕਮੇਟੀ ਦੇ ਮੈਂਬਰ ਅੱਜ ਸਕੂਲ ਵਿਚ ਇਕੱਠੇ ਹੋਏ। ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਉਕਤ ਲੜਕੇ ਨੇ ਸਕੂਲ ਵਿਚੋਂ ਜਬਰੀ ਲੈ ਜਾਣ ਦੀ ਕੋਸ਼ਿਸ ਕੀਤੀ ਸੀ ਅਤੇ ਰੋਕੇ ਜਾਣ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਹਥਿਆਰ ਕੇ ਹੰਗਾਮਾ ਕੀਤਾ। ਜਿਸ ਦੀ ਸਾਡੇ ਅਤੇ ਸਕੂਲ ਸਟਾਫ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਪਰ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਦੂਜੇ ਪਾਸੇ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਵੀ ਉਕਤ ਨੌਜਵਾਨ ਅਤੇ ਉਸ ਦੇ ਸਾਥੀਆਂ ਖਿਲਾਫ ਕਰਵਾਈ ਦੀ ਮੰਗ ਕੀਤੀ ਹੈ ।

ਥਾਣਾ ਕਬਰਵਾਲਾ ਦੀ ਪੁਲਿਸ ਵਲੋਂ ਦਿਤੀ ਲਿਖਤੀ ਸਕਾਇਤ ਤੇ ਬਣਦੀ ਕਰਵਾਈ ਕਰਦੇ ਹੋਏ ਉਕਤ ਲੜਕੇ ਅਤੇ ਉਸ ਦੇ ਸਾਥੀਆਂ ਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸਕੂਲ ਅੱਗੇ ਤੋਂ ਟਾਈਮ ਗਸਤ ਕਰਨ ਦੀ ਗੱਲ ਆਖੀ ਜਾ ਰਹੀ ਹੈ।

Read More
{}{}