Home >>ZeePHH Trending News

Nepal Landslide: ਨੇਪਾਲ 'ਚ ਜ਼ਮੀਨ ਖਿਸਕਣ ਕਾਰਨ 2 ਬੱਸਾਂ ਨਦੀ 'ਚ ਡੁੱਬੀਆਂ, 63 ਯਾਤਰੀ ਸਨ ਸਵਾਰ

Nepal Landslide:ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਸਵੇਰੇ ਕਰੀਬ 3.30 ਵਜੇ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਤ੍ਰਿਸ਼ੂਲੀ ਨਦੀ 'ਚ ਰੁੜ੍ਹ ਗਈਆਂ। ਦੋਵੇਂ ਬੱਸਾਂ ਵਿੱਚ 60 ਤੋਂ ਵੱਧ ਸਵਾਰੀਆਂ ਸਵਾਰ ਸਨ, ਜੋ ਕਿ ਲਾਪਤਾ ਹਨ।  

Advertisement
Nepal Landslide: ਨੇਪਾਲ 'ਚ ਜ਼ਮੀਨ ਖਿਸਕਣ ਕਾਰਨ 2 ਬੱਸਾਂ ਨਦੀ 'ਚ ਡੁੱਬੀਆਂ, 63 ਯਾਤਰੀ ਸਨ ਸਵਾਰ
Riya Bawa|Updated: Jul 12, 2024, 09:42 AM IST
Share

Nepal Landslide: ਨੇਪਾਲ ਵਿੱਚ ਖ਼ਰਾਬ ਮੌਸਮ ਕਾਰਨ ਭਾਰੀ ਜ਼ਮੀਨ ਖਿਸਕਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੱਧ ਨੇਪਾਲ 'ਚ ਮਦਨ-ਅਸ਼ੀਰਤਾ ਹਾਈਵੇ 'ਤੇ ਅੱਜ ਸਵੇਰੇ ਜ਼ਮੀਨ ਖਿਸਕਣ ਕਾਰਨ ਕਰੀਬ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ 'ਚ ਡਿੱਗ ਗਈਆਂ। ਇਸ ਨਾਲ ਹੜਕੰਪ ਮਚ ਗਿਆ ਹੈ। ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। 

ਨਦੀ 'ਚ ਡੁੱਬੇ ਲੋਕਾਂ ਨੂੰ ਬਚਾਉਣ ਲਈ ਸਥਾਨਕ ਲੋਕ ਵੀ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। "ਮੁਢਲੀ ਜਾਣਕਾਰੀ ਅਨੁਸਾਰ, ਬੱਸ ਡਰਾਈਵਰਾਂ ਸਮੇਤ ਕੁੱਲ 63 ਲੋਕ ਦੋਵੇਂ ਬੱਸਾਂ ਵਿੱਚ ਸਫ਼ਰ ਕਰ ਰਹੇ ਸਨ। ਘਟਨਾ ਤੜਕੇ 3:30 ਵਜੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Canada Accident News: ਪਿੰਡ ਰੋੜੀਕਪੂਰਾ ਦੇ ਸੁਖਵੰਤ ਸਿੰਘ ਬਰਾੜ ਸਮੇਤ ਕੈਨੇਡਾ 'ਚ ਵਾਪਰੇ ਸੜਕ ਹਾਦਸੇ ’ਚ 4 ਮੌਤਾਂ

ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਸਵੇਰੇ ਕਰੀਬ 3.30 ਵਜੇ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਤ੍ਰਿਸ਼ੂਲੀ ਨਦੀ 'ਚ ਰੁੜ੍ਹ ਗਈਆਂ। ਦੋਵੇਂ ਬੱਸਾਂ ਵਿੱਚ 60 ਤੋਂ ਵੱਧ ਸਵਾਰੀਆਂ ਸਵਾਰ ਸਨ, ਜੋ ਕਿ ਲਾਪਤਾ ਹਨ। ਪੁਲਿਸ-ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਪੁਲਿਸ ਸੁਪਰਡੈਂਟ ਭਾਵੇਸ਼ ਰਿਮਲ ਟੀਮ ਨਾਲ ਮੌਕੇ 'ਤੇ ਮੌਜੂਦ ਹਨ ਪਰ ਭਾਰੀ ਮੀਂਹ ਕਾਰਨ ਬਚਾਅ ਕਾਰਜ 'ਚ ਕਾਫੀ ਦਿੱਕਤਾਂ ਆ ਰਹੀਆਂ ਹਨ। ਦੋਵੇਂ ਬੱਸਾਂ ਕਾਠਮੰਡੂ ਜਾ ਰਹੀਆਂ ਸਨ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

 

Read More
{}{}