Home >>ZeePHH Trending News

PM Narendra Modi News: ਪੀਐਮ ਮੋਦੀ ਨੇ ਪਾਣੀ ਥੱਲੇ ਚੱਲਣ ਵਾਲੀ ਦੇਸ਼ ਦੀ ਪਹਿਲੀ ਮੈਟਰੋ ਦਾ ਕੀਤਾ ਉਦਘਾਟਨ

PM Narendra Modi News: ਕੋਲਕੱਤਾ ਵਿੱਚ ਪੀਐਮ ਮੋਦੀ ਨੇ ਦੇਸ਼ ਦੀ ਪਹਿਲੀ ਪਾਣੀ ਦੇ ਥੱਲੇ ਚੱਲਣ ਵਾਲੀ ਮੈਟਰੋ ਦਾ ਉਦਘਾਟਨ ਕੀਤਾ।

Advertisement
PM Narendra Modi News: ਪੀਐਮ ਮੋਦੀ ਨੇ ਪਾਣੀ ਥੱਲੇ ਚੱਲਣ ਵਾਲੀ ਦੇਸ਼ ਦੀ ਪਹਿਲੀ ਮੈਟਰੋ ਦਾ ਕੀਤਾ ਉਦਘਾਟਨ
Ravinder Singh|Updated: Mar 06, 2024, 12:37 PM IST
Share

PM Narendra Modi News:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕੱਤੇ ਦੇ ਦੌਰੇ ਉਪਰ ਹਨ। ਇਥੇ ਪੀਐਮ ਮੋਦੀ ਨੇ ਦੇਸ਼ ਦੀ ਪਹਿਲੀ ਪਾਣੀ ਦੇ ਥੱਲੇ ਚੱਲਣ ਵਾਲੀ ਮੈਟਰੋ ਦਾ ਉਦਘਾਟਨ ਕੀਤਾ। ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੋਲਕਾਤਾ ਮੈਟਰੋ ਰੇਲ ਦੀ ਸਮੀਖਿਆ ਕੀਤੀ ਸੀ। ਪ੍ਰਧਾਨ ਮੰਤਰੀ ਨੇ ਐਸਪਲੇਨੇਡ-ਹਾਵੜਾ ਮੈਦਾਨ, ਕਵੀ ਸੁਭਾਸ਼-ਹੇਮੰਤ ਮੁਖੋਪਾਧਿਆਏ ਅਤੇ ਤਰਾਤਲਾ-ਮਾਜੇਰਹਾਟ ਮੈਟਰੋ ਸੈਕਸ਼ਨ ਦਾ ਆਗਾਜ਼।

ਇਸ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਮੈਟਰੋ ਦੇ ਛੇ ਸਟੇਸ਼ਨ ਹੋਣਗੇ ਜਿਨ੍ਹਾਂ ਵਿੱਚੋਂ 3 ਅੰਡਰਗਾਊਂਡ ਹਨ। ਪੀਐਮ ਮੋਦੀ ਨੇ ਮੈਟਰੋ ਕਰਮਚਾਰੀਆਂ ਨਾਲ ਵੀ ਲੰਬੀ ਗੱਲਬਾਤ ਕੀਤੀ। ਇਸ ਦੌਰਾਨ ਰੇਲਗੱਡੀ ਵਿੱਚ ਉਨ੍ਹਾਂ ਦੇ ਨਾਲ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ, ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਵੀ ਮੌਜੂਦ ਸਨ।

ਸੁਰੰਗ ਲਈ ਸਹੀ ਜਗ੍ਹਾ ਦੀ ਪਛਾਣ ਕਰਨ ਲਈ ਸਰਵੇਖਣ ਕੀਤਾ ਸੀ
ਇਸ ਪ੍ਰੋਜੈਕਟ ਦੀਆਂ ਦੋ ਸਭ ਤੋਂ ਵੱਡੀਆਂ ਚੁਣੌਤੀਆਂ ਸਨ ਕਿ ਖੁਦਾਈ ਲਈ ਸਹੀ ਮਿੱਟੀ ਦੀ ਸਨਾਖ਼ਤ ਕਿਵੇਂ ਕੀਤੀ ਜਾਵੇ ਅਤੇ ਦੂਜੀ TBM ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਗਿਆ। ਕੋਲਕਾਤਾ ਵਿੱਚ ਹਰ 50 ਮੀਟਰ ਦੀ ਦੂਰੀ 'ਤੇ ਵੱਖ-ਵੱਖ ਕਿਸਮਾਂ ਦੀ ਮਿੱਟੀ ਪਾਈ ਜਾਂਦੀ ਹੈ। ਸੁਰੰਗ ਲਈ ਸਹੀ ਜਗ੍ਹਾ ਦੀ ਪਛਾਣ ਕਰਨ ਲਈ ਮਿੱਟੀ ਦੇ ਸਰਵੇਖਣ ਵਿੱਚ 5 ਤੋਂ 6 ਮਹੀਨੇ ਦਾ ਸਮਾਂ ਲਗਾਇਆ ਗਿਆ ਤੇ 3 ਤੋਂ 4 ਸਰਵੇਖਣਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸੁਰੰਗ ਨੂੰ ਹਾਵੜਾ ਪੁਲ ਤੋਂ ਹੁਗਲੀ ਨਦੀ ਦੇ ਪੱਧਰ ਤੋਂ 13 ਮੀਟਰ ਹੇਠਾਂ ਮਿੱਟੀ 'ਤੇ ਬਣਾਇਆ ਜਾਵੇਗਾ।

ਕੋਲਕਾਤਾ ਦੀ ਈਸਟ-ਵੈਸਟ ਮੈਟਰੋ ਦਾ ਪਹਿਲਾ ਪੜਾਅ
ਧਿਆਨ ਯੋਗ ਹੈ ਕਿ ਫਰਵਰੀ 2020 ਵਿੱਚ, ਤਤਕਾਲੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਾਲਟ ਲੇਕ ਸੈਕਟਰ V ਅਤੇ ਸਾਲਟ ਲੇਕ ਸਟੇਡੀਅਮ ਨੂੰ ਜੋੜਨ ਵਾਲੇ ਕੋਲਕਾਤਾ ਮੈਟਰੋ ਦੇ ਪੂਰਬ-ਪੱਛਮੀ ਮੈਟਰੋ ਕਾਰੀਡੋਰ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਸੀ। 16.5 ਕਿਲੋਮੀਟਰ ਲੰਬੀ ਮੈਟਰੋ ਲਾਈਨ ਹੁਗਲੀ ਦੇ ਪੱਛਮੀ ਕੰਢੇ 'ਤੇ ਹਾਵੜਾ ਨੂੰ ਪੂਰਬੀ ਕੰਢੇ 'ਤੇ ਸਾਲਟ ਲੇਕ ਸਿਟੀ ਨਾਲ ਜੋੜਦੀ ਹੈ। 10.8 ਕਿਲੋਮੀਟਰ ਹਿੱਸਾ ਭੂਮੀਗਤ ਹੈ। ਇਹ ਭਾਰਤ ਦਾ ਪਹਿਲਾ ਅਜਿਹਾ ਟਰਾਂਸਪੋਰਟ ਪ੍ਰੋਜੈਕਟ ਹੈ, ਜਿਸ ਵਿੱਚ ਮੈਟਰੋ ਰੇਲ ਨਦੀ ਦੇ ਹੇਠਾਂ ਬਣੀ ਸੁਰੰਗ ਵਿੱਚੋਂ ਲੰਘੇਗੀ।

ਇਹ ਵੀ ਪੜ੍ਹੋ : Punjab Assembly Budget Live: ਪੰਜਾਬ ਬਜਟ ਦਾ ਚੌਥਾ ਦਿਨ; ਵਿੱਤ ਮੰਤਰੀ ਵਿਰੋਧੀ ਧਿਰਾਂ ਦੇ ਸਵਾਲਾਂ ਦਾ ਦੇਣਗੇ ਜਵਾਬ

 

Read More
{}{}