CM Arvind Kejriwal: ਦਿੱਲੀ ਮੈਟਰੋ ਸਟੇਸ਼ਨਾਂ ਅਤੇ ਟਰੇਨਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਧਮਕੀ ਵਾਲੇ ਸੰਦੇਸ਼ ਲਿਖਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਧਮਕੀ ਭਰੇ ਸੰਦੇਸ਼ ਲਿਖਣ ਵਾਲੇ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਦਾ ਨਾਂ ਅੰਕਿਤ ਗੋਇਲ (32) ਹੈ ਅਤੇ ਉਹ ਬਰੇਲੀ ਦਾ ਰਹਿਣ ਵਾਲਾ ਹੈ। ਉਹ ਆਪਣੇ ਘਰ ਦੀ ਰਜਿਸਟਰੀ ਕਰਵਾਉਣ ਲਈ ਬਰੇਲੀ ਤੋਂ ਗ੍ਰੇਟਰ ਨੋਇਡਾ ਆਇਆ ਸੀ।
ਅੰਕਿਤ ਇੱਥੇ ਇੱਕ ਫਾਈਵ ਸਟਾਰ ਹੋਟਲ ਵਿੱਚ ਠਹਿਰਿਆ ਸੀ ਅਤੇ ਦਿੱਲੀ ਮੈਟਰੋ ਵਿੱਚ ਸਫਰ ਕਰਦੇ ਸਮੇਂ ਉਸ ਨੇ ਕੇਜਰੀਵਾਲ ਨੂੰ ਧਮਕੀ ਭਰੇ ਸੰਦੇਸ਼ ਲਿਖੇ ਸਨ। ਉਹ ਉੱਚ ਸਿੱਖਿਆ ਪ੍ਰਾਪਤ ਹੈ ਅਤੇ ਇੱਕ ਨਾਮੀ ਬੈਂਕ ਵਿੱਚ ਕੰਮ ਕਰਦਾ ਹੈ। ਉਹ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੈ। ਪੁਲਿਸ ਸੂਤਰਾਂ ਅਨੁਸਾਰ ਅਜਿਹਾ ਲੱਗਦਾ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਡਾਕਟਰੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਇਹ ਵੀ ਪੜ੍ਹੋ: Gurdas Mann: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਗੁਰਦਾਸ ਮਾਨ ਨੂੰ ਨੋਟਿਸ ਜਾਰੀ, ਕੀ ਹੈ ਬਿਆਨ?
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀ.ਸੀ.ਟੀ.ਵੀ ਫੁਟੇਜ 'ਚ ਇਕ ਨੌਜਵਾਨ ਸਾਈਨ ਬੋਰਡ ਅਤੇ ਕੋਚ 'ਤੇ ਲਿਖਦਾ ਨਜ਼ਰ ਆ ਰਿਹਾ ਹੈ। ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਆਪਣੇ ਇੰਸਟਾਗ੍ਰਾਮ 'ਤੇ ਨਾਅਰਿਆਂ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।" ਉਨ੍ਹਾਂ ਕਿਹਾ ਕਿ ਪੁਲਿਸ ਨੇ ਮੰਗਲਵਾਰ ਨੂੰ ਪਟੇਲ ਨਗਰ, ਰਮੇਸ਼ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ ਤੋਂ ਫੁਟੇਜ ਇਕੱਠੀ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੈਟਰੋ ਦੇ ਅੰਦਰ ਅਤੇ ਸਟੇਸ਼ਨਾਂ 'ਤੇ ਲਿਖੇ ਕੁਝ ਸੰਦੇਸ਼ਾਂ ਦੀਆਂ ਤਸਵੀਰਾਂ ਅੰਕਿਤ ਗੋਇਲ 91 ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈਆਂ ਹਨ।