Home >>ZeePHH Trending News

Rahul Gandhi News: ਰਾਹੁਲ ਗਾਂਧੀ ਨੂੰ ਮਿਲੀ ਵੱਡੀ ਰਾਹਤ; ਇਸ ਮਾਮਲੇ 'ਚ ਮਿਲੀ ਜ਼ਮਾਨਤ

Rahul Gandhi News:  ਰਾਹੁਲ ਗਾਂਧੀ ਨੂੰ ਸੁਲਤਾਨਪੁਰ ਦੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ।

Advertisement
Rahul Gandhi News: ਰਾਹੁਲ ਗਾਂਧੀ ਨੂੰ ਮਿਲੀ ਵੱਡੀ ਰਾਹਤ; ਇਸ ਮਾਮਲੇ 'ਚ ਮਿਲੀ ਜ਼ਮਾਨਤ
Ravinder Singh|Updated: Feb 20, 2024, 12:09 PM IST
Share

Rahul Gandhi News: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਸੁਲਤਾਨਪੁਰ ਦੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸੁਲਤਾਨਪੁਰ ਦੀ ਐਮਪੀਐਮਐਲਏ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

ਉਨ੍ਹਾਂ ਨੂੰ 2-2 ਹਜ਼ਾਰ ਦੀ ਸਕਿਓਰਿਟੀ ਤੇ 2 ਹਜ਼ਾਰ ਦੇ ਮੁਚੱਲਕੇ ਉਤੇ ਜ਼ਮਾਨਤ ਮਿਲੀ ਹੈ। ਸੋਮਵਾਰ ਨੂੰ ਉਨ੍ਹਾਂ ਦੇ ਵਕੀਲ ਵੱਲੋਂ ਜ਼ਮਾਨਤ ਦੀ ਅਰਜ਼ੀ ਤੇ ਆਤਮ ਸਮਰਪਣ ਦੀ ਅਰਜ਼ੀ ਦਾਖ਼ਲ ਕੀਤੀ ਸੀ ਅਤੇ ਅੱਜ ਇਸ ਮਾਮਲੇ ਉਪਰ ਸੁਣਵਾਈ ਹੋਈ।

ਅਮਿਤ ਸ਼ਾਹ ਉਪਰ ਵਿਵਾਦਤ ਟਿੱਪਣੀ ਕਰਨ ਉਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੇ ਰਾਹੁਲ ਗਾਂਧੀ ਉਪਰ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਸੁਲਤਾਨਪੁਰ ਦੀ ਐਮਪੀਐਮਐਲਏ ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਹੈ।

ਰਾਹੁਲ ਗਾਂਧੀ ਸਵੇਰੇ 10:20 ਵਜੇ ਅਮਹਾਟ ਹਵਾਈ ਪੱਟੀ 'ਤੇ ਹੈਲੀਕਾਪਟਰ ਰਾਹੀਂ ਉਤਰਨ ਤੋਂ ਬਾਅਦ ਸੜਕ ਰਾਹੀਂ ਅਦਾਲਤ ਪਹੁੰਚੇ। ਕੋਤਵਾਲੀ ਦੇਹਾਤ ਥਾਣੇ ਦੇ ਹਨੂੰਮਾਨਗੰਜ ਦੇ ਰਹਿਣ ਵਾਲੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪੁੱਜ ਗਿਆ ਸੀ।

ਕੀ ਹੈ ਮਾਮਲਾ
ਦਰਅਸਲ ਰਾਹੁਲ ਗਾਂਧੀ ਨੇ ਸਾਲ 2018 ਵਿੱਚ ਬੈਂਗਲੁਰੂ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਤੇ ਹਮਲਾ ਬੋਲਦੇ ਹੋਏ ਕਥਿਤ ਤੌਰ ਉਤੇ ਉਨ੍ਹਾਂ ਨੂੰ ਹੱਤਿਆਰਾ ਕਹਿ ਦਿੱਤਾ ਸੀ।

ਇਹ ਵੀ ਪੜ੍ਹੋ : Kisan Andolan Today Updates Live: ਕਿਸਾਨ ਕਰਨਗੇ ਦਿੱਲੀ ਵੱਲ ਕੂਚ? 50-50 ਕਿਲੋਮੀਟਰ ਤੱਕ ਹਰਿਆਣਾ ਸਰਕਾਰ ਨੇ ਇਲਾਕਾ ਸੀਲ

ਇਸ ਉਤੇ ਵਿਜੇ ਮਿਸ਼ਰਾ ਨਾਮ ਦੇ ਭਾਜਪਾ ਵਰਕਰ ਨੇ 4 ਅਗਸਤ 2018 ਨੂੰ ਜ਼ਿਲ੍ਹਾ ਤੇ ਸੈਸ਼ਨ ਕੋਰਟ 'ਚ ਰਾਹੁਲ ਗਾਂਧੀ ਖਿਲਾਫ਼ ਕੇਸ ਦਾਇਰ ਕੀਤਾ ਸੀ। ਜੱਜ ਯੋਗੇਸ਼ ਕੁਮਾਰ ਯਾਦਵ ਨੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸੰਮਨ ਭੇਜਿਆ ਸੀ। ਫਿਲਹਾਲ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲ ਗਈ ਹੈ।

ਇਹ ਵੀ ਪੜ੍ਹੋ : Punjab Politics News: ਕੈਪਟਨ ਨੇ ਵੀ ਭਰੀ ਅਕਾਲੀ-ਭਾਜਪਾ ਗਠਜੋੜ ਲਈ ਹਾਮੀ, ਮੋਦੀ ਨਾਲ ਕੀਤੀ ਮੁਲਾਕਾਤ

Read More
{}{}