Home >>ZeePHH Trending News

Ratan Tata: ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਹੋਇਆ ਦਿਹਾਂਤ, 86 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

Ratan Tata: ਰਤਨ ਟਾਟਾ ਭਾਰਤੀ ਉਦਯੋਗ ਦੀ ਇੱਕ ਵੱਡੀ ਸ਼ਖਸੀਅਤ ਹਨ। ਉਹ 1991 ਵਿੱਚ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਸਮੂਹਾਂ ਵਿੱਚੋਂ ਇੱਕ, ਟਾਟਾ ਸੰਨਜ਼ ਦੇ ਚੇਅਰਮੈਨ ਬਣੇ ਅਤੇ 2012 ਤੱਕ ਟਾਟਾ ਸਮੂਹ ਦੀ ਅਗਵਾਈ ਕੀਤੀ। 

Advertisement
Ratan Tata: ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਹੋਇਆ ਦਿਹਾਂਤ, 86 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ
Manpreet Singh|Updated: Oct 10, 2024, 07:58 AM IST
Share

Ratan Tata: ਦੇਸ਼ ਦੇ ਸਭ ਤੋਂ ਸਫਲ ਕਾਰੋਬਾਰੀ ਰਤਨ ਟਾਟਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਪਿਛਲੇ ਲੰਮੇਂ ਸਮੇਂ ਤੋਂ ਉਹ ਬਿਮਾਰ ਹੋਣ ਕਾਰਣ ਹਸਪਤਾਲ ਵਿੱਚ ਦਾਖਲ ਸਨ। 86 ਸਾਲ ਦੀ ਉਮਰ ਵਿੱਚ ਭਾਰਤ ਦੇ ਇਸ ਅਸਲੀ ਰਤਨ ਨੇ ਆਖਰੀ ਸਾਹ ਲਏ ਹਨ। ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੋਲਾਬਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ। ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਅੱਜ ਸ਼ਾਮ 4 ਵਜੇ ਤੱਕ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿੱਚ ਲਿਆਂਦਾ ਜਾਵੇਗਾ।

ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਦੇਹਾਂਤ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਬਾਅਦ ‘ਚ ਉਨ੍ਹਾਂ ਖੁਦ ਹੀ ਇਸ ਨੂੰ ਖਾਰਜ਼ ਕਰ ਦਿੱਤਾ ਸੀ। ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਗਿਆ ਕਿ ਉਹ ਬਿਲਕੁਲ ਫਿੱਟ ਅਤੇ ਸਿਹਤਮੰਦ ਹਨ। ਉਨ੍ਹਾਂ ਦੇ ਦੇਹਾਂਤ ‘ਤੇ ਰਾਜਨੀਤੀ, ਉਦਯੋਗ ਅਤੇ ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਤਨ ਟਾਟਾ ਦੇ ਦਿਹਾਂਤ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਮੋਦੀ ਨੇ ਲਿਖਿਆ, ਰਤਨ ਟਾਟਾ ਇੱਕ ਦੂਰਦਰਸ਼ੀ ਵਪਾਰਕ ਲੀਡਰ, ਦਿਆਲੂ ਅਤੇ ਅਸਾਧਾਰਨ ਇਨਸਾਨ ਸਨ। ਉਨ੍ਹਾਂ ਨੇ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਕਾਰੀ ਕਾਰੋਬਾਰੀ ਘਰਾਣਿਆਂ ਵਿੱਚੋਂ ਇੱਕ ਨੂੰ ਸਥਿਰ ਅਗਵਾਈ ਪ੍ਰਦਾਨ ਕੀਤੀ। ਉਨ੍ਹਾਂ ਦਾ ਯੋਗਦਾਨ ਬੋਰਡਰੂਮ ਤੋਂ ਬਹੁਤ ਪਰੇ ਗਿਆ। ਉਨ੍ਹਾਂ ਦੀ ਨਿਮਰਤਾ, ਦਿਆਲਤਾ ਅਤੇ ਸਾਡੇ ਸਮਾਜ ਨੂੰ ਸੁਧਾਰਨ ਲਈ ਅਟੁੱਟ ਵਚਨਬੱਧਤਾ ਨੇ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਲਈ ਪਿਆਰ ਕੀਤਾ। ਰਤਨ ਟਾਟਾ ਦੇ ਸਭ ਤੋਂ ਵਿਲੱਖਣ ਪਹਿਲੂਆਂ ਵਿੱਚੋਂ ਇੱਕ ਵੱਡਾ ਸੁਪਨਾ ਦੇਖਣ ਅਤੇ ਇਸ ਨੂੰ ਸੱਚ ਕਰਨ ਦਾ ਜਨੂੰਨ ਸੀ। ਉਹ ਸਿੱਖਿਆ, ਸਿਹਤ, ਸਫਾਈ, ਪਸ਼ੂ ਭਲਾਈ ਵਰਗੇ ਕੁਝ ਮੁੱਦਿਆਂ ਦਾ ਸਮਰਥਨ ਕਰਨ ਵਿੱਚ ਸਭ ਤੋਂ ਅੱਗੇ ਸਨ।

ਰਤਨ ਟਾਟਾ ਭਾਰਤੀ ਉਦਯੋਗ ਦੀ ਇੱਕ ਵੱਡੀ ਸ਼ਖਸੀਅਤ ਹਨ। ਉਹ 1991 ਵਿੱਚ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਸਮੂਹਾਂ ਵਿੱਚੋਂ ਇੱਕ, ਟਾਟਾ ਸੰਨਜ਼ ਦੇ ਚੇਅਰਮੈਨ ਬਣੇ ਅਤੇ 2012 ਤੱਕ ਟਾਟਾ ਸਮੂਹ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਹੇਠ, ਟਾਟਾ ਸਮੂਹ ਨੇ ਵਿਸ਼ਵ ਪੱਧਰ 'ਤੇ ਵਿਸਥਾਰ ਕੀਤਾ, ਟੈਟਲੀ, ਕੋਰਸ ਅਤੇ ਜੈਗੁਆਰ ਲੈਂਡ ਰੋਵਰ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਹਾਸਲ ਕੀਤਾ, ਟਾਟਾ ਨੂੰ ਘਰੇਲੂ ਕੰਪਨੀ ਤੋਂ ਇੱਕ ਗਲੋਬਲ ਕੰਪਨੀ ਵਿੱਚ ਬਦਲ ਦਿੱਤਾ।

Read More
{}{}