Kartar Singh: ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ, ਜੋ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ, ਉਨ੍ਹਾਂ ਦੀ ਲਾਸ਼ ਅੱਜ ਪਿੰਡ ਢੰਡਕਸੇਲ ਦੀ ਨਹਿਰ ਤੋਂ ਬਰਾਮਦ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸ਼ੁਰੂਆਤ ਜਾਂਚ ਵਿੱਚ ਇਹ ਸਹਾਮਣੇ ਆਇਆ ਹੈ ਕਿ ਕਰਤਾਰ ਸਿੰਘ ਦੀ ਹੱਤਿਆ ਕਰ ਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਜ਼ੀ ਮੀਡੀਆ ਦੇ ਵੱਲੋਂ ਪਹਿਲਾਂ ਹੀ ਕਰਤਾਰ ਸਿੰਘ ਦੇ ਕਤਲ ਖਦਸ਼ਾ ਜਤਾਇਆ ਜਾ ਰਿਹਾ ਸੀ, ਜਿਸ ਉੱਤੇ ਪੁਲਿਸ ਦੇ ਵੱਲੋਂ ਹੁਣ ਮੋਹਰ ਲਗਾ ਦਿੱਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਦੇ ਇਲਜ਼ਾਮ ਉਸਦੇ ਆਪਣੇ ਪਰਿਵਾਰ ‘ਤੇ ਹੀ ਲੱਗ ਰਹੇ ਹਨ। ਪੁਲਿਸ ਨੇ ਕਰਤਾਰ ਸਿੰਘ ਦੀ ਪਤਨੀ, ਪੁੱਤਰ, ਸਾਲਾ ਅਤੇ ਸਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰਤਾਰ ਸਿੰਘ ਦੀ ਮੌਤ ਕਿਸੇ ਵਿਅਕਤੀਗਤ ਰੰਜਿਸ਼ ਜਾਂ ਘਰੇਲੂ ਵਿਵਾਦ ਦੇ ਨਤੀਜੇ ਵਜੋਂ ਹੋ ਸਕਦੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ "ਸਾਨੂੰ ਸ਼ੱਕ ਸੀ ਕਿ ਕਰਤਾਰ ਸਿੰਘ ਦੀ ਲਾਪਤਾ ਹੋਣ ਦੀ ਪਿੱਛੇ ਕੋਈ ਗੰਭੀਰ ਸਾਜ਼ਿਸ਼ ਹੈ। ਹੁਣ ਜਦੋਂ ਲਾਸ਼ ਮਿਲੀ ਹੈ, ਤਾਂ ਪੂਰਾ ਮਾਮਲਾ ਹੱਤਿਆ ਵਾਂਗ ਨਜ਼ਰ ਆ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।"