Home >>ZeePHH Trending News

ਫਰੀਦਕੋਟ ਅੰਦਰ ਤਿੰਨ ਦਿਨਾਂ ਵਿਚ ਤਿੰਨ ਕਤਲ ਦੀਆਂ ਵਾਰਦਾਤਾਂ

Fardikot News: ਫਰੀਦਕੋਟ ਪੁਲਿਸ ਵੱਲੋਂ ਬਿਆਨਾਂ ਦੇ ਅਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕੇ ਕਾਤਿਲ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਪਰ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

Advertisement
ਫਰੀਦਕੋਟ ਅੰਦਰ ਤਿੰਨ ਦਿਨਾਂ ਵਿਚ ਤਿੰਨ ਕਤਲ ਦੀਆਂ ਵਾਰਦਾਤਾਂ
Manpreet Singh|Updated: Jul 09, 2025, 08:14 PM IST
Share

Fardikot News: ਫਰੀਦਕੋਟ ਦੇ ਵਿੱਚ ਕ਼ਤਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ,ਪਿਛਲੇ ਲਗਾਤਾਰ ਤਿੰਨ ਦਿਨਾਂ ਅੰਦਰ ਤਿੰਨ ਕਤਲਾਂ ਦੀਆ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਫ਼ਰੀਦਕੋਟ ਦੇ ਪਿੰਡ ਸੰਧਵਾ ਜਿੱਥੇ ਇੱਕ ਵਿਅਕਤੀ ਦਾ ਕਤਲ ਉਸ ਵੇਲੇ ਕਰ ਦਿੱਤਾ ਗਿਆ ਜਦੋਂ ਉਹ ਖੇਤ ਨੂੰ ਪਾਣੀ ਲਾਉਣ ਗਿਆ ਸੀ। ਦੂਜੀ ਘਟਨਾ ਪਿੰਡ ਕਮਿਆਣਾ ਤੋਂ ਸਾਹਮਣੇ ਆਈ ਸੀ ਜਦੋਂ ਘਰ ਵਿਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਤੀਜਾ ਮਾਮਲਾ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਉੱਤੇ ਨਾਨਕਸਰ ਬਸਤੀ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਉੱਪਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਮਹਿਲਾ ਘਰੋਂ ਬਾਹਰ ਰਹਿੰਦੀ ਸੀ ਜਿਸ ਕਾਰਨ ਇਹਨਾਂ ਦੇ ਵਿੱਚ ਲੜਾਈ ਰਹਿੰਦੀ ਸੀ। ਜਿਸ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਬਿਆਨਾਂ ਦੇ ਅਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕੇ ਕਾਤਿਲ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਪਰ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਸੱਸ ਨੇ ਦੱਸਿਆ ਕਿ ਉਹਨਾਂ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਬੱਚੇ ਹਨ। ਪਰ ਉਹ ਪਿਛਲੇ ਦੋ ਸਾਲਾਂ ਤੋਂ ਅਕਸਰ ਘਰੋਂ ਬਾਹਰ ਜਾਂਦੀ ਰਹਿੰਦੀ ਸੀ ਅਤੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੀ ਸੀ। ਜਿਸ ਕਰਕੇ ਇਹਨਾਂ ਦੇ ਵਿੱਚ ਅਕਸਰ ਲੜਾਈ ਰਹਿੰਦੀ ਸੀ। ਕੱਲ ਰਾਤ ਸਮੇਂ ਵੀ ਉਸ ਵੱਲੋਂ ਕਿਹਾ ਗਿਆ ਕਿ ਉਹ ਦਿੱਲੀ ਜਾ ਰਹੀ ਹੈ ਪਰ ਉਹਨਾਂ ਦੇ ਲੜਕੇ ਵੱਲੋਂ ਉਸਨੂੰ ਰੋਕਿਆ ਗਿਆ ਸੀ ਕਿ ਤੂੰ ਹੁਣ ਘਰ ਰਹਿ ਕੇ ਬੱਚਿਆਂ ਦੀ ਦੇਖ-ਰੇਖ ਕਰ ਪਰ ਉਹ ਆਪਣੀ ਮਰਜ਼ੀ ਨਾਲ ਬਾਹਰ ਰਹਿੰਦੀ ਸੀ। ਜਿਸ ਦੇ ਚਲਦਿਆਂ ਅੱਜ ਸੁਬਹਾ ਜਦੋਂ ਉਹ ਦਿੱਲੀ ਵੱਲ ਨੂੰ ਜਾਣ ਲੱਗੀ ਤਾਂ ਉਹਨਾਂ ਦੋਹਾਂ ਦੇ ਵਿੱਚ ਲੜਾਈ ਹੋ ਗਈ। ਜਿਸ ਦੌਰਾਨ ਲੜਕੀ ਦੀ ਮੌਤ ਹੋ ਗਈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਨੂੰਹ ਦਾ ਕ਼ਤਲ ਉਹਨਾਂ ਦੇ ਪੁੱਤਰ ਹੱਥੋਂ ਹੋਇਆ ਹੈ।

ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਫਿਰੋਜਪੁਰ ਰੋਡ ਦੇ ਉੱਪਰ ਨਾਨਕਸਰ ਬਸਤੀ ਦੇ ਵਿੱਚ ਇੱਕ ਮਹਿਲਾ ਦਾ ਉਸਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਅਤੇ ਉਹਨਾਂ ਨੂੰ ਮੁੱਢਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਇਹਨਾਂ ਦਾ ਆਪਸੀ ਝਗੜਾ ਰਹਿੰਦਾ ਸੀ। ਜਿਸ ਦੇ ਕਾਰਨ ਇਸ ਵੱਲੋਂ ਇਹ ਕਤਲ ਕੀਤਾ ਗਿਆ ਹੈ ਫਿਲਹਾਲ ਇਸ ਮਾਮਲੇ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Read More
{}{}