Home >>ZeePHH Trending News

ਚਿਤਕਾਰਾ ਯੂਨੀਵਰਸਿਟੀ ਨੇੜੇ ਦੋ ਭਰਾਵਾਂ ‘ਤੇ ਕਾਤਲਾਨਾ ਹਮਲਾ, ਨਕਦੀ ਅਤੇ ਮੋਬਾਇਲ ਫੋਨ ਲੁੱਟੇ

Banur News: ਮਿਲੀ ਜਾਣਕਾਰੀ ਮੁਤਾਬਕ, ਪਿੰਡ ਜਾਂਸਲਾ ਦੇ ਰਹਿਣ ਵਾਲੇ ਅਤੇ ਪਿੰਡ ਜਨਸੂਈ ‘ਚ ਮੀਟ ਸ਼ਾਪ ਚਲਾਉਣ ਵਾਲੇ ਦੋ ਭਰਾ ਰਾਤ ਕਰੀਬ 10 ਵਜੇ ਘਰ ਵਾਪਸ ਆ ਰਹੇ ਸਨ। ਚਿਤਕਾਰਾ ਯੂਨੀਵਰਸਿਟੀ ਦੇ ਕੋਲ ਉਨ੍ਹਾਂ ਨੂੰ ਕਾਰ ਸਵਾਰ ਹਮਲਾਵਰਾਂ ਨੇ ਘੇਰ ਲਿਆ।

Advertisement
ਚਿਤਕਾਰਾ ਯੂਨੀਵਰਸਿਟੀ ਨੇੜੇ ਦੋ ਭਰਾਵਾਂ ‘ਤੇ ਕਾਤਲਾਨਾ ਹਮਲਾ, ਨਕਦੀ ਅਤੇ ਮੋਬਾਇਲ ਫੋਨ ਲੁੱਟੇ
Manpreet Singh|Updated: Aug 10, 2025, 10:37 AM IST
Share

Banur News: ਚਿਤਕਾਰਾ ਯੂਨੀਵਰਸਿਟੀ ਦੇ ਨੇੜੇ ਬੀਤੀ ਰਾਤ ਸੱਤ-ਅੱਠ ਹਮਲਾਵਰਾਂ ਵੱਲੋਂ ਦੋ ਮੋਟਰਸਾਈਕਲ ਸਵਾਰ ਭਰਾਵਾਂ ‘ਤੇ ਕਾਤਲਾਨਾ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਹਮਲਾਵਰਾਂ ਨੇ ਨਾ ਸਿਰਫ਼ ਦੋਨੋਂ ਨੂੰ ਜਖਮੀ ਕਰ ਦਿੱਤਾ, ਸਗੋਂ ਉਨ੍ਹਾਂ ਤੋਂ 23 ਹਜ਼ਾਰ ਰੁਪਏ, ਮੋਬਾਇਲ ਫੋਨ ਲੁੱਟ ਕੇ ਮੋਟਰਸਾਈਕਲਾਂ ਦੀ ਭੰਨ-ਤੋੜ ਵੀ ਕੀਤੀ।

ਮਿਲੀ ਜਾਣਕਾਰੀ ਮੁਤਾਬਕ, ਪਿੰਡ ਜਾਂਸਲਾ ਦੇ ਰਹਿਣ ਵਾਲੇ ਅਤੇ ਪਿੰਡ ਜਨਸੂਈ ‘ਚ ਮੀਟ ਸ਼ਾਪ ਚਲਾਉਣ ਵਾਲੇ ਦੋ ਭਰਾ ਰਾਤ ਕਰੀਬ 10 ਵਜੇ ਘਰ ਵਾਪਸ ਆ ਰਹੇ ਸਨ। ਚਿਤਕਾਰਾ ਯੂਨੀਵਰਸਿਟੀ ਦੇ ਕੋਲ ਉਨ੍ਹਾਂ ਨੂੰ ਕਾਰ ਸਵਾਰ ਹਮਲਾਵਰਾਂ ਨੇ ਘੇਰ ਲਿਆ। ਪਹਿਲਾਂ ਗੂਗਲ ਪੇ ਰਾਹੀਂ ਪੈਸੇ ਟਰਾਂਸਫ਼ਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਜੇਬ ‘ਚ ਪਏ 23 ਹਜ਼ਾਰ ਰੁਪਏ ਖੋਹ ਲਏ।

ਜ਼ਖਮੀਆਂ ਨੇ ਦੱਸਿਆ ਕਿ ਹਮਲਾਵਰ ਤਲਵਾਰਾਂ ਨਾਲ ਲੈਸ ਸਨ ਅਤੇ ਹਮਲੇ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ। ਹਮਲਾਵਰ ਮੋਬਾਇਲ ਫੋਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਐਸਐਸਐਫ ਟੀਮ ਨੇ ਜਖਮੀਆਂ ਨੂੰ ਤੁਰੰਤ ਗਿਆਨ ਸਾਗਰ ਹਸਪਤਾਲ ‘ਚ ਦਾਖ਼ਲ ਕਰਵਾਇਆ।

ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਦੋ ਦਿਨ ਪਹਿਲਾਂ ਹੀ ਹਲਕਾ ਵਿਧਾਇਕਾ ਰਾਜਪੁਰਾ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇਲਾਕੇ ਦੀ ਸੁਰੱਖਿਆ ਤੇ ਚੌਕਸੀ ਸਬੰਧੀ ਮੀਟਿੰਗ ਕੀਤੀ ਗਈ ਸੀ। ਲੋਕਾਂ ਨੇ ਬਨੂੜ-ਰਾਜਪੁਰਾ ਹਾਈਵੇ ‘ਤੇ ਵਧ ਰਹੀਆਂ ਲੁੱਟਪਾਟ ਦੀਆਂ ਵਾਰਦਾਤਾਂ ‘ਤੇ ਚਿੰਤਾ ਜਤਾਈ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ।

Read More
{}{}